ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

1/25/2020 9:50:19 AM

ਜਲੰਧਰ (ਬਿਊਰੋ) — 6 ਮਾਰਚ ਨੂੰ ਸਿਨੇਮਾ ਘਰਾਂ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਫਿਲਮ 'ਜੋਰਾ ਦੂਜਾ ਅਧਿਆਏ' ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੇ ਡਾਇਰੈਕਟਰ ਅਮਰਦੀਪ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਉਹ ਫਿਲਮ ਦੇ ਇਕ ਕਿਰਦਾਰ ਨੂੰ ਜਾਂ ਉਸ ਦੇ ਨਾਂ ਨੂੰ ਚੁਣਦੇ ਹਨ ਅਤੇ ਉਹ ਨਾਂ ਉਸ ਕਿਰਦਾਰ ਅਤੇ ਉਸ ਦੀ ਅਦਾਕਾਰੀ 'ਤੇ ਫਿੱਟ ਹੈ ਜਾਂ ਨਹੀਂ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਉਹ ਫਿਲਮ ਲਿਖਣੀ ਸ਼ੁਰੂ ਕਰਦੇ ਹਨ ਜਾਂ ਉਸ ਤੋਂ ਵੀ ਪਹਿਲਾਂ ਇਹ ਕਹਿ ਲਵੋ ਕਿ ਫਿਲਮ ਦੀ ਕਹਾਣੀ ਬਾਰੇ ਸੋਚਦੇ ਹਨ ਤਾਂ ਉਹ ਕਿਸ ਤਰਾਂ ਇਕ ਕਿਰਦਾਰ ਜਾਂ ਉਸ ਕਿਰਦਾਰ ਦਾ ਨਾਂ ਸੋਚਦੇ ਜਾਂ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਇਕ ਕਿਰਦਾਰ ਦਾ ਨਾਂ ਜਦੋਂ ਮੈਂ ਲਿਖਦਾ ਉਹ ਨਾਂ ਰੱਖਦਾ ਉਸ 'ਤੇ ਵੀ ਬਹੁੱਤ ਸਮਾਂ ਲਗਾਉਂਦਾ ਹਾਂ। ਇਹ ਸੋਚਣ ਲਈ ਕਿ ਉਸ ਦਾ ਕੀ ਨਾਂ ਹੋ ਸਕਦਾ ਹੈ ਜਾਂ ਕੀ ਨਾਂ ਹੋਣਾ ਚਾਹੀਦਾ ਹੈ, ਜੋ ਉਸ ਦੇ ਕਿਰਦਾਰ ਨੂੰ ਹੋਰ ਵੀ ਬਿਹਤਰ ਬਣਾਵੇ।
ਅਮਰਦੀਪ ਸਿੰਘ ਗਿੱਲ ਨੇ ਦਸਿਆ ਇਹ ਸੋਚਣ ਦੌਰਾਨ ਮੇਰੇ ਮਨ 'ਚ ਬਹੁਤ ਸਾਰੇ ਨਾਂ ਸਨ ਪਰ ਮੈਂ ਅਖੀਰ 'ਚ ਤੇਜਾ ਔਲਖ ਨਾਂ ਹੀ ਫਾਈਨਲ ਕੀਤਾ। ਤੇਜਾ ਔਲਖ ਜੋ ਕਿ ਇਕ ਟਰੱਕ ਡਰਾਈਵਰ ਹੁੰਦਾ ਤੇ ਬਾਅਦ 'ਚ ਉਹ ਫਿਲਮ ਦੇ ਕੇਂਦਰੀ ਪਾਤਰ ਜੋਰੇ ਦਾ ਗੌਡਫਾਦਰ ਬਣਦਾ ਹੈ। ਓਹਦੇ ਲਈ ਮੈਨੂੰ ਲਗਿਆ ਕਿ ਤੇਜਾ ਨਾਂ ਇਕ ਟਰੱਕ ਡਰਾਈਵਰ ਦਾ ਹੋ ਸਕਦਾ ਜਾਂ ਫਿਰ ਬਠਿੰਡੇ ਇਲਾਕੇ ਦੇ ਰਹਿਣ ਵਾਲੇ ਕਿਸੇ ਵੈਲੀ ਬੰਦੇ ਦਾ ਵੀ ਹੋ ਸਕਦਾ ਹੈ। ਤੇਜਾ ਨਾਮਕ ਕਿਰਦਾਰ ਜਦੋਂ ਉਨ੍ਹਾਂ ਨੇ ਲਿਖਿਆ ਤਾਂ ਉਨ੍ਹਾਂ ਲਈ ਇਕ ਬਹੁਤ ਹੀ ਵੱਡਾ ਚੈਲੇਂਜ ਸੀ ਕੀ ਮੈਂ ਇਹ ਤੇਜਾ ਔਲਖ ਨਾਂ ਦਾ ਕਿਰਦਾਰ ਕਿਸ ਤੋਂ ਕਰਾਵਾਂਗਾ। ਇਸ ਦੌਰਾਨ ਬਹੁਤ ਸਾਰੇ ਅਦਾਕਾਰਾਂ ਦੇ ਨਾਮ ਸੋਚੇ ਤੇਜਾ ਔਲਖ ਦੇ ਕਿਰਦਾਰ ਦੇ ਲਈ ਉਦੋਂ ਫਿਲਮ ਦਾ ਹੀਰੋ ਵੀ ਫਾਈਨਲ ਨਹੀਂ ਸੀ ਤੇ ਨਾਂ ਹੀ ਪ੍ਰੋਡਿਊਸਰ ਫਾਈਨਲ ਸੀ ਪਰ ਮੈਂ ਇਦਾਂ ਹੀ ਆਪਣੇ ਮਨ 'ਚ ਸੋਚਦਾ ਰਹਿੰਦਾ ਸੀ ਕਿ ਤੇਜਾ ਔਲਖ ਦੇ ਕਿਰਦਾਰ ਲਈ ਸਭ ਤੋਂ ਪਹਿਲਾਂ ਦੀਪ ਢਿਲੋਂ, ਜੋ ਸਾਡੇ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਵੱਡੇ ਅਦਾਕਾਰ ਹੁੰਦੇ ਸੀ, ਜੋ ਅੱਜ ਕੱਲ ਬਹੁਤ ਹੀ ਘੱਟ ਨਜ਼ਰ ਆਉਂਦੇ ਹਨ ਨੂੰ ਸੋਚਿਆ, ਫਿਰ ਉਨ੍ਹਾਂ ਦਿਨਾਂ 'ਚ ਮੈਂ ਹੌਬੀ ਧਾਲੀਵਾਲ ਜੀ ਦੇ ਇਕ ਟੀ. ਵੀ. ਸੀਰੀਅਲ ਦਾ ਕਲਿੱਪ ਦੇਖਿਆ ਉਹ ਟੀ. ਵੀ. ਸੀਰੀਅਲ ਜੋ ਕਿ ਬਾਹਰਲੇ ਮੁਲਕ ਦੇ ਚੈਨਲਾਂ 'ਤੇ ਚੱਲਦਾ ਸੀ। ਹੌਬੀ ਧਾਲੀਵਾਲ ਮੇਰੇ ਪੁਰਾਣੇ ਜਾਣਕਾਰ ਸੀ ਪੁਰਾਣੇ ਦੋਸਤ ਵੀ ਕਹਿ ਸਕਦੇ ਹਾਂ।
ਯੂਨੀਵਰਸਿਟੀ ਦੇ ਸਮੇਂ ਤੋਂ ਪੁਰਾਣੀ ਜਾਣ-ਪਛਾਣ ਸੀ। ਉਸ ਸਮੇ ਦੌਰਾਨ ਹੌਬੀ ਧਾਲੀਵਾਲ ਬਹੁਤ ਹੀ ਵਧੀਆ ਗਾਇਕ ਹੁੰਦੇ ਸਨ। ਉਦੋਂ ਵੀ ਮੈਂ ਜਾਣਦਾ ਸੀ, ਉਨ੍ਹਾਂ ਨੂੰ ਫਿਰ ਜਦੋਂ ਮੈਂ ਉਨ੍ਹਾਂ ਦਾ ਕਲਿਪ ਦੇਖਿਆ ਤਾਂ ਮੈਨੂੰ ਉਨ੍ਹਾਂ ਦੀ ਪਰਸਨੈਲਿਟੀ ਬਹੁਤ ਹੀ ਜ਼ਬਰਦਸਤ ਲੱਗੀ ਅਤੇ ਉਨ੍ਹਾਂ ਦੀ ਗੱਜਵੀ ਅਵਾਜ਼ ਤੇ ਜਿਸ ਤਰਾਂ ਨਾਲ ਉਨ੍ਹਾਂ ਨੇ ਸੀਰੀਅਲ ਦੇ ਕਲਿਪ 'ਚ ਅਦਾਕਾਰੀ ਕੀਤੀ। ਉਦੋਂ ਮੈਨੂੰ ਲਗਿਆ ਕਿ ਇਹ ਬੰਦਾ ਤੇਜਾ ਔਲਖ ਹੋ ਸਕਦਾ ਹੈ ਤੇ ਤੇਜੇ ਔਲਖ ਦੇ ਕਿਰਦਾਰ ਨੂੰ ਚੰਗੀ ਤਰਾਂ ਨਿਭਾਅ ਸਕਦਾ ਹੈ। ਉਸ ਤੋਂ ਬਾਅਦ ਫਿਰ ਮੈਂ ਹੌਬੀ ਧਾਲੀਵਾਲ ਨੂੰ ਮਿਲਿਆ ਤੇ ਉਨ੍ਹਾਂ ਨੂੰ ਦਸਿਆ ਕਿ ਮੈਂ ਇਕ ਫਿਲਮ ਬਣਾਉਣ ਜਾ ਰਿਹਾ ਹਾਂ, ਜਿਸ ਦਾ ਨਾਂ 'ਜੋਰਾ ਦੂਜਾ ਅਧਿਆਏ' ਹੈ।
ਇਸ ਫਿਲਮ 'ਚ ਤੁਸੀਂ ਤੇਜਾ ਔਲਖ ਨਾਮਕ ਕਿਰਦਾਰ ਦਾ ਕਿਰਦਾਰ ਕਰੋਗੇ। ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ ਕਿ ਉਦੋਂ ਮੇਰੀ ਇਕ ਗੀਤਕਾਰ ਇਕ ਲੇਖਕ ਦੇ ਰੂਪ 'ਚ ਮੇਰੀ ਪਛਾਣ ਸੀ। ਉਦੋਂ ਮੈਂ ਫਿਲਮ ਡਾਇਰੈਕਟਰ ਦੇ ਤੌਰ 'ਤੇ ਕੰਮ ਸ਼ੁਰੂ ਨਹੀਂ ਸੀ ਕੀਤਾ ਪਰ ਮੈਂ ਹੌਬੀ ਧਾਲੀਵਾਲ ਬਾਈ ਨੂੰ ਪੂਰੀ ਡਿਟੇਲ 'ਚ ਪੂਰਾ ਕਿਰਦਾਰ ਦੱਸਿਆ। ਉਨ੍ਹਾਂ ਦਾ ਕੱਪੜਾ ਲੀੜਾ, ਉਨ੍ਹਾਂ ਦਾ ਪਹਿਰਾਵਾ, ਉਨ੍ਹਾਂ ਦੀ ਦਿਖਾਵਟ, ਕੁੜਤਾ ਚਾਦਰਾ, ਮੁੱਛਾਂ-ਦਾੜ੍ਹੀ ਹਰ ਚੀਜ਼ ਦੱਸੀ ਅਤੇ ਫਿਲਮ ਦੀ ਪੂਰੀ ਕਹਾਣੀ ਸੁਣਾਈ ਕਿ ਜਦੋਂ ਵੀ ਮੈਂ ਫਿਲਮ ਬਣਾਵਾਂਗਾ ਭਾਵੇਂ ਕੋਈ ਵੀ ਹੀਰੋ ਹੋਵੇ, ਕੋਈ ਵੀ ਪ੍ਰੋਡਿਊਸਰ ਹੋਵੇ, ਕਦੋ ਵੀ ਬਣਾਈਏ, ਤੇਜਾ ਔਲਖ ਦਾ ਕਿਰਦਾਰ ਤੁਸੀਂ ਹੀ ਨਿਭਾਓਗੇ। ਉਸ ਦੌਰਾਨ ਉਨ੍ਹਾਂ ਦਾ ਕਹਿਣਾ ਹੈ ਕਿ ਹੌਬੀ ਧਾਲੀਵਾਲ ਬਾਈ ਨੇ ਮੇਰੀ ਪੰਜਾਬੀ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਨਿਰਮਾਤਾਵਾਂ ਨਾਲ ਮੁਲਾਕਾਤ ਕਰਵਾਈ ਅਤੇ ਮੈਂ ਆਪ ਵੀ ਬਹੁਤ ਸਾਰੇ ਫਿਲਮ ਨਿਰਮਾਤਾਵਾਂ ਨੂੰ ਮਿਲਿਆ, ਉਨ੍ਹਾਂ 'ਚੋਂ ਮੈਂ ਫਿਲਮ ਇੰਡਸਟਰੀ ਦੇ ਕੁਝ ਵੱਡੇ ਸਟਾਰਾਂ ਵੱਡੇ ਐਕਟਰਾਂ ਨੂੰ ਮਿਲਿਆ ਅਤੇ ਫਿਲਮ ਦੀ ਕਹਾਣੀ ਸੁਣਾਈ। ਕਹਾਣੀ ਤਾਂ ਸਭ ਨੂੰ ਪਸੰਦ ਆਉਂਦੀ ਸੀ ਪਰ ਕੋਈ ਮੇਰੇ ਨਾਲ ਉਸ ਤਰ੍ਹਾਂ ਨਹੀਂ ਖੜ੍ਹਿਆ ਜਿਵੇਂ ਮੈਂ ਚਾਹੁੰਦਾ ਸੀ।
ਹੌਬੀ ਬਾਈ ਨੇ ਤੇਜਾ ਔਲਖ ਦਾ ਕਿਰਦਾਰ ਨਿਭਾਇਆ ਅਤੇ ਹੌਬੀ ਧਾਲੀਵਾਲ ਨਾਲ ਕੀਤਾ ਵਾਅਦਾ ਪੂਰਾ ਕੀਤਾ। ਮੈਨੂੰ ਮਾਣ ਹੈ ਕਿ ਜੋ ਕਿਰਦਾਰ ਮੈਂ ਸੋਚਿਆ ਸੀ ਤੇਜੇ ਔਲਖ ਦਾ ਕਿਰਦਾਰ ਉਨ੍ਹਾਂ ਨੇ ਬਾਖੂਬੀ ਨਿਭਾਇਆ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਇਸ ਗੱਲ ਨੂੰ ਕਹਿਣ 'ਤੇ ਗੁਰੇਜ਼ ਨਹੀਂ ਕਰਦੇ ਕਿ ਤੇਜਾ ਔਲਖ ਜਿਥੇ ਹੌਬੀ ਧਾਲੀਵਾਲ ਦੀ ਜ਼ਿੰਦਗੀ ਦਾ ਇਕ ਬਿਹਤਰੀਨ ਕਿਰਦਾਰ ਹੈ ਤੇ ਤੇਜਾ ਔਲਖ ਨਾਮਕ ਇਹ ਕਿਰਦਾਰ ਹੌਬੀ ਧਾਲੀਵਾਲ ਤੋਂ ਵਧੀਆ ਹੋਰ ਕੋਈ ਵੀ ਅਦਾਕਾਰ ਨਹੀਂ ਨਿਭਾਅ ਸਕਦਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News