ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ, ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

1/30/2020 12:42:42 PM

ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਕਿ ਅਮਰਦੀਪ ਸਿੰਘ ਗਿੱਲ ਜੀ ਨੇ ਸਾਨੂੰ ਦੱਸਿਆ ਕਿ ਜੋਰਾ ਦੇ ਕਿਰਦਾਰ, ਅਦਾਕਾਰ, ਕਿਵੇਂ ਉਨ੍ਹਾਂ ਨੇ ਸੋਚੇ ਅਤੇ ਕਿਵੇਂ ਉਨ੍ਹਾਂ ਨੇ ਅਦਾਕਾਰਾਂ ਦੀ ਭਾਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਸਿਰਫ ਅਦਾਕਾਰਾਂ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਹਰ ਇਕ ਕਿਰਦਾਰ ਦੀ ਇਕ ਆਪਣੀ ਰਚਨਾ ਹੈ, ਆਪਣੀ ਇਕ ਅਲੱਗ ਦਿਖਵਾਟ ਹੈ ਤੇ ਉਨ੍ਹਾਂ ਦਾ ਪਹਿਰਾਵਾ ਹੈ, ਜੋ ਰਹਿਣਾ ਸਹਿਣਾ ਹੈ। ਇਹ ਸਭ ਫਿਲਮ ਦੀ ਕਹਾਣੀ ਨੂੰ ਦਰਸਾਉਂਦੇ ਹਨ, ਇਸੇ ਤਰ੍ਹਾਂ ਹੀ ਉਨ੍ਹਾਂ ਨੇ ਸਾਨੂੰ 'ਜੋਰਾ ਦੱਸ ਨੰਬਰੀਆ' ਦੇ ਇਕ ਬਹੁਤ ਹੀ ਔਖੇ ਤੇ ਇਕ ਵੱਖਰੇ ਕਿਰਦਾਰ ਬਾਰੇ ਦੱਸਿਆ। ਉਹ ਕਿਰਦਾਰ ਸੀ ਪੰਮੀ ਮਹੰਤ ਦਾ। ਉਨ੍ਹਾਂ ਦਾ ਕਹਿਣਾ ਹੈ ਕਿ ਜੋਰਾ ਦੱਸ ਨੰਬਰੀਆ ਦਾ ਜਿਹੜਾ ਸਭ ਤੋਂ ਔਖਾ ਕਿਰਦਾਰ ਹੈ, ਉਹ ਪੰਮੀ ਮਹੰਤ ਹੈ, ਜਿਨ੍ਹਾਂ ਨੂੰ ਜੋਰਾ ਮਾਸੀ ਕਹਿੰਦਾ ਹੈ। ਜਿਵੇਂ ਕਿ ਤੁਸੀਂ ਜੋਰਾ ਦੱਸ ਨੰਬਰੀਆ ਦੇ ਪਹਿਲੇ ਭਾਗ ਵਿਚ ਦੇਖਿਆ ਹੀ ਹੈ ਕਿ ਪੰਮੀ ਮਹੰਤ ਇਕ ਹਿਜੜਾ ਹੈ। ਇਹ ਕਿਰਦਾਰ ਜਦੋਂ ਮੈਂ ਲਿਖਿਆ ਸੀ ਤਾਂ ਮੇਰੇ ਦਿਮਾਗ ਵਿਚ ਇਕ ਗੱਲ ਸੀ ਕਿ ਅਕਸਰ ਫਿਲਮ ਇੰਡਸਟਰੀ ਵਿਚ ਸਾਡੀਆਂ ਫਿਲਮਾਂ ਵਿਚ ਜਾਂ ਤਾਂ ਹਿਜੜੇ ਦਿਖਾਏ ਨਹੀਂ ਜਾਂਦੇ, ਜੇਕਰ ਦਿਖਾਏ ਵੀ ਜਾਂਦੇ ਨੇ ਤਾਂ ਉਨ੍ਹਾਂ ਨੂੰ ਹਾਸੇ ਠੱਠੇ ਦਾ ਪਾਤਰ ਬਣਾਇਆ ਜਾਂਦਾ ਜਾਂ ਉਨ੍ਹਾਂ ਦਾ ਮਜਾਕ ਬਣਾਇਆ ਜਾਂਦਾ। ਉਨ੍ਹਾਂ  ਨੂੰ ਨੱਚਦੇ ਟੱਪਦੇ ਤੇ ਵਧਾਈ ਮੰਗਦੇ ਹੋਏ ਹੀ ਦਿਖਾਇਆ ਜਾਂਦਾ ਹੈ। ਹੋਰ ਉਨ੍ਹਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ। ਸਾਡੇ ਪੰਜਾਬੀ ਸਿਨਮੇ ਦਾ ਖਾਸ ਕਰਕੇ ਪਰ ਮੈਂ ਜਦੋਂ ਇਹ ਗੱਲ ਸੋਚੀ ਤੇ ਜਦੋਂ ਮੈਂ ਕਿਰਦਾਰ ਸੋਚ ਰਿਹਾ ਸੀ ਕਿਉਂਕਿ ਸਾਰੀ ਫਿਲਮ ਦੇ ਜਿੰਨੇ ਵੀ ਕਿਰਦਾਰ ਨੇ ਉਹ ਜੋਰੇ ਦੇ ਕਿਰਦਾਰ ਦੇ ਆਲੇ ਦੁਆਲੇ ਘੁੰਮਦੇ ਹਨ ਕਿਤੇ ਨਾ ਕਿਤੇ ਜੋਰੇ ਦੇ ਕਿਰਦਾਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਤੇ ਸਾਰਥਕ ਬਣਾਉਣ ਲਈ ਉਹ ਸਾਰੇ ਕਿਰਦਾਰ ਆਸੇ ਪਾਸੇ ਦੀ ਕਹਾਣੀ ਵਿਚ ਆਉਂਦੇ ਹਨ ਤਾਂ ਮੈਂ ਇਹ ਸੋਚਦਾ ਸੀ ਕਿ ਇਕ ਬੱਚਾ ਜਿਸ ਦੀ ਮਾਂ ਤੇ ਉਸ ਦਾ ਪਿਓ ਅੱਤਿਆਚਾਰ ਕਰਦਾ ਸੀ ਅਤੇ ਮਾਂ ਉਸ ਦੀ ਫਾਹਾ ਲੈ ਕੇ ਮਰ ਗਈ। ਬਾਅਦ ਵਿਚ ਉਹ ਇਕ ਹਿਜੜੇ ਨੇ ਪਾਲਿਆ ਤਾਂ ਉਸ ਬੱਚੇ ਦਾ ਜੋ ਵਿਅਕਤੀਤਵ ਹੈ। ਉਹ ਕਿਹੋ ਜਿਹਾ ਹੋਵੇਗਾ ਇਕ ਹਿਜੜੇ ਦੁਆਰਾ ਪਾਲੇ ਗਏ ਬੱਚੇ ਦਾ ਬਚਪਨ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ 'ਚੋਂ ਲੰਘਿਆ? ਕਿਸ ਤਰ੍ਹਾਂ ਦੇ ਹਾਲਾਤਾਂ ਵਿਚ ਉਸ ਦਾ ਪਾਲਣ ਪੋਸ਼ਣ ਹੋਇਆ? ਸਭ  ਪੇਸ਼ ਕਰਨ ਲਈ ਮੈਨੂੰ ਜ਼ਰੂਰਤ ਸੀ ਇਕ ਪੰਮੀ ਮਹੰਤ ਵਰਗੇ ਕਿਰਦਾਰ ਦੀ ਤਾਂ ਮੈਂ ਇਸ ਕਿਰਦਾਰ ਦੀ ਰਚਨਾ ਕੀਤੀ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੋਰਾ ਦੇ ਪਹਿਲੇ ਡਰਾਫਟ ਵਿਚ ਉਹ ਇਕ ਔਰਤ ਦਾ ਹੀ ਕਿਰਦਾਰ ਸੀ ਪਰ ਬਾਅਦ ਵਿਚ ਉਸ ਨੂੰ ਮੈਂ ਆਖਰੀ ਪੜਾਅ ਤੱਕ ਆਉਂਦੇ ਹੋਏ ਮੈਂ ਉਸ ਨੂੰ ਹਿਜੜੇ ਦਾ ਕਿਰਦਾਰ ਬਣਾ ਦਿੱਤਾ। ਮੇਰੇ ਲਈ ਇਹ ਬਹੁਤ ਵੱਡੀ ਸੱਮਸਿਆ ਸੀ ਕਿ ਕਿਹੜਾ ਐਕਟਰ ਕਿਹੜਾ ਅਦਾਕਾਰ ਇਸ ਕਿਰਦਾਰ ਨੂੰ ਨਿਭਾਏਗਾ ਕਿਉਕਿ ਪੰਜਾਬੀ ਇੰਡਸਟਰੀ ਵਿਚ ਇਹੋ ਜਿਹੇ ਕਿਰਦਾਰ ਨਹੀਂ ਕੀਤੇ ਜਾਂਦੇ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਜਿਹੜੇ ਨਾਮਵਰ ਅਦਾਕਾਰ ਨੇ ਉਨ੍ਹਾਂ ਨੇ ਇਹੋ ਜਿਹੇ ਕਿਰਦਾਰ ਕਰਨ ਲਈ ਹਾਮੀ ਵੀ ਨਹੀਂ ਸੀ ਭਰਨੀ ਤਾਂ ਮੈਨੂੰ ਜ਼ਰੂਰਤ ਸੀ ਕਿਸੇ ਥਿਏਟਰ ਦੇ ਅਦਾਕਾਰ ਨੂੰ ਲੱਭਣ ਦੀ, ਜੋ ਅਸਲ ਸ਼ਬਦਾਂ ਵਿਚ ਅਦਾਕਾਰ ਹੋਵੇ।

ਇਸ ਖੋਜ ਵਿਚ ਮੈਂ ਬਹੁਤ ਸਾਰੇ ਚੰਗੇ ਅਦਾਕਾਰਾਂ ਨੂੰ ਮਿਲਿਆ, ਜੋ ਮੇਰੇ ਸੰਪਰਕ ਵਿਚ ਸੀ। ਇਥੋਂ ਤੱਕ ਮੁੰਬਈ ਵਿਚ ਵੀ ਇਕ-ਦੋ ਅਦਾਕਾਰਾਂ ਨਾਲ ਮੇਰੀ ਗੱਲਬਾਤ ਹੋਈ ਪਰ ਕੋਈ ਵੀ ਮੇਰੇ ਹਿਸਾਬ ਨਾਲ ਪੰਮੀ ਦੀ ਲੁੱਕ ਵਿਚ ਨਹੀਂ ਆ ਰਿਹਾ ਸੀ, ਜਦੋਂ ਕਿ ਸਾਰੇ ਹੀ ਅਦਾਕਾਰ ਬਾਕਮਾਲ ਸਨ ,ਜਿਨ੍ਹਾਂ ਦੇ ਮੈਂ ਅਡੀਸ਼ਨ ਕੀਤੇ, ਸਾਰੇ ਹੀ ਬਹੁਤ ਵਧੀਆ ਅਦਾਕਾਰ ਸੀ ਪਰ ਮੇਰੇ ਅੰਦਰ ਦੀ ਜੋ ਚਾਹਤ ਸੀ ਉਹ ਕੀਤੇ ਨਾ ਕੀਤੇ ਅਧੂਰੀ ਸੀ ਕਿਉਕਿ ਪੰਮੀ ਦੀ ਇਕ ਲੁੱਕ ਜੋ ਮੇਰੇ ਦਿਮਾਗ ਵਿਚ ਸੀ ਉਹ ਕੀਤੇ ਨਜ਼ਰ ਆ ਨਹੀਂ ਸੀ ਰਹੀ। ਫਿਲਮ ਦੀ ਸ਼ੂਟਿੰਗ ਦੀ ਤਾਰੀਕ ਬਹੁਤ ਨੇੜੇ ਆ ਰਹੀ ਸੀ। ਅਸੀਂ ਬਠਿੰਡੇ ਫਿਲਮ ਦਾ ਪ੍ਰੀ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ। ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਿਚ ਸਿਰਫ ਹਫਤਾ ਹੀ ਰਹਿ ਗਿਆ ਸੀ। ਮੇਰੇ ਕੋਲ ਜੈਤੋਂ ਤੋਂ ਸਾਡਾ ਹੀ ਇਕ ਰੰਗਕਰਮੀ ਹਰਭਗਵਾਨ ਆਇਆ। ਅਸੀਂ ਸਾਰੇ  ਉਸ ਨੂੰ ਭਾਨਾ ਆਖ ਵੀ ਬੁਲਾਉਂਦੇ ਹਾਂ। ਓਦੋਂ ਹੀ ਮੈਂ ਕਿਸੇ ਹੋਰ ਅਦਾਕਾਰ ਦਾ ਅਡੀਸ਼ਨ ਲਿਆ ਸੀ ਅਤੇ ਕੈਮਰਾ ਵੀ ਲੱਗਿਆ ਹੋਇਆ ਸੀ। ਤਾਂ ਮੇਰੇ ਦਿਮਾਗ ਵਿਚ ਇਹ ਖਿਆਲ ਆਇਆ 'ਭਾਨਾ' ਕਿਉਂ ਨਾ ਭਾਨੇ ਨੂੰ ਪੁੱਛਿਆ ਜਾਵੇ, ਮੈਂ ਭਾਨੇ ਨੂੰ ਕਿਹਾ ਵੀ ਤੂੰ ਕਿਉਂ ਨਹੀਂ ਅਡੀਸ਼ਨ ਦਿੰਦਾ। ਉਸ ਨੇ ਮੈਨੂੰ ਕਿਹਾ ਕਿ ਬਾਈ ਜੀ ਮੈਂ ਦੇ ਦਿੰਦਾ। ਉਸ ਨੂੰ ਮੈਂ ਡਾਇਲੋਗ ਦਿੱਤੇ ਅਤੇ ਕੈਮਰਾ ਚਲਾਇਆ ਜਿਹੜਾ ਫਿਲਮ ਵਿਚ ਪਹਿਲਾ ਹੀ ਸੀਨ ਆ ਜੋਰਾ ਦੱਸ ਨੰਬਰੀਆ ਵਿਚ ਪੰਮੀ ਦਾ ਭਾਨੇ ਨੇ ਜਦੋਂ ਉਹ ਸੀਨ ਕੀਤਾ। ਸਾਨੂੰ ਸਾਰਿਆਂ ਨੂੰ ਇਹ ਲੱਗਿਆ ਕਿ ਭਾਨਾ ਹੋਰਾਂ ਅਦਾਕਾਰਾਂ ਦੇ ਮੁਕਾਬਲੇ ਪੰਮੀ ਦੇ ਕਿਰਦਾਰ ਵਿਚ ਸਭ ਤੋਂ ਨੇੜੇ ਪੁਹੰਚ ਗਿਆ ਹੈ। ਉਸ ਤੋਂ ਬਾਅਦ ਮੈਂ ਭਾਨੇ ਨੂੰ ਕਿਹਾ ਵੀ ਭਾਨੇ ਤੂੰ ਜਾ ਤੇ ਦਾੜ੍ਹੀ ਕਟਵਾ ਕੇ ਆ ਕਲੀਨ ਸ਼ੇਵ ਕਰਕੇ। ਅੱਧੇ ਘੰਟੇ ਬਾਅਦ ਕਲੀਨ ਸ਼ੇਵ ਹੋ ਕੇ ਭਾਨਾ ਵਾਪਸ ਆਇਆ। ਫਿਰ ਚੁੰਨੀ ਸੂਟ ਪਵਾ ਕੇ ਅਡੀਸ਼ਨ ਲਿਆ।  ਮੈਂ ਭਾਨੇ ਨੂੰ ਕਿਹਾ ਕੇ ਤੂੰ ਸਿਰ ਉਤੇ ਵੀ ਉਸਤਰਾ ਲੱਗਵਾ ਸਕਦਾ, ਉਹ ਮੈਨੂੰ ਕਹਿੰਦਾ ਹਾਂਜੀ ਬਾਈ ਜੀ ਕਿਰਦਾਰ ਕਰਨ ਲਈ ਕੁਝ ਵੀ ਕਰ ਸਕਦੇ ਹਾਂ। ਫਿਰ ਉਹ ਗਿਆ ਤੇ ਸਿਰ ਉਤੇ ਉਸਤਰਾ ਲਗਵਾ ਕੇ ਆਇਆ। ਉਸ ਤੋਂ ਬਾਅਦ ਸਾਡੇ ਬਠਿੰਡੇ ਸ਼ਹਿਰ ਦੇ ਜੋ ਸਥਾਨਕ ਮਹੰਤ ਨੇ ਉਨ੍ਹਾਂ ਦੇ ਡੇਰੇ 'ਤੇ ਵੀ ਇਹ ਜਾਂਦਾ ਰਿਹਾ। ਉਨ੍ਹਾਂ ਮਹੰਤਾਂ ਨਾਲ ਭਾਨਾ ਇਕ ਹਫਤਾ ਰਿਹਾ।

ਜੋਰੇ ਦਾ ਪੰਮੀ ਮਹੰਤ ਦਾ ਇਹ ਪਾਤਰ ਮੇਰਾ ਸਭ ਤੋਂ ਪਿਆਰਾ ਪਾਤਰ ਹੈ, ਜਿਨ੍ਹਾਂ ਮੈਨੂੰ ਇਹ ਕਿਰਦਾਰ ਪਿਆਰਾ ਹੈ, ਓਨਾ ਹੀ ਮੈਨੂੰ ਮੇਰਾ ਇਹ ਅਦਾਕਾਰ ਭਰਾ ਹਰਭਗਵਾਨ ਪਿਆਰਾ ਹੈ। 'ਜੋਰਾ' ਫਿਲਮ ਲਈ ਮੈਂ ਹਰਭਗਵਾਨ ਦਾ ਨਾਂ ਰੰਗ ਦੇਵ ਰੱਖਿਆ ਸੀ, ਜੋ ਮੈਨੂੰ ਬਹੁਤ ਪਿਆਰਾ ਹੈ। ਜੋਰਾ ਦੇ ਵਿਚ ਜਿਸ ਤਰਾਂ ਹਰਭਗਵਾਨ ਨੇ ਪੰਮੀ ਮਹੰਤ ਜੀ ਦੇ ਕਿਰਦਾਰ ਨੂੰ ਨਿਭਾਇਆ, ਜਿਸ ਤਰ੍ਹਾਂ ਇਸ ਕਿਰਦਾਰ ਨੂੰ ਜੀਵਤ ਕੀਤਾ ਪਰਦੇ 'ਤੇ ਉਹ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News