ਜੋਰਾ ਦੱਸ ਨੰਬਰੀਆ ਦੇ ਹਰ ਕਿਰਦਾਰ ਦੀ ਕਹਾਣੀ, ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ

1/30/2020 1:45:39 PM

ਜਪਜੀ ਖਹਿਰਾ
'ਜੋਰਾ ਦਿ ਸੈਕਿੰਡ ਚੈਪਟਰ' ਵਿਚ ਜਿਥੇ ਬਹੁਤ ਸਾਰੇ ਦਮਦਾਰ ਮਰਦ ਪਾਤਰ ਉੱਥੇ ਹੀ ਦਮਦਾਰ ਮਹਿਲਾ ਪਾਤਰ ਵੀ ਹਨ, ਜਿਨ੍ਹਾਂ 'ਚੋਂ ਇਕ ਹੈ ਸਿਆਸੀ ਨੇਤਾ ਦਾ ਕਿਰਦਾਰ, ਜਿਸ ਨੂੰ ਜਪਜੀ ਖਹਿਰਾ ਨੇ ਨਿਭਾਇਆ ਹੈ। ਅੱਜ ਅਸੀਂ ਸਰਦਾਰ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਇਸ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਉਹ 'ਜੋਰਾ ਦਿ ਸੈਕਿੰਡ ਚੈਪਟਰ' ਦੀ ਕਹਾਣੀ ਬਾਰੇ ਸੋਚ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਇਹੋ ਜਿਹਾ ਫੀਮੇਲ ਕਰੈਕਟਰ ਚਾਹੀਦਾ ਸੀ, ਜਿਸਦੀ ਜ਼ਬਰਦਸਤ ਦਿੱਖ ਹੋਵੇ, ਜੋ ਅਸਲ ਪੰਜਾਬਣ, ਉੱਚੀ ਲੰਮੀ ਸਰਦਾਰਨੀ ਲੱਗੇ ਤਾਂ ਉਨ੍ਹਾਂ ਦੇ ਦਿਮਾਗ ਵਿਚ ਇਕੋ ਹੀ ਨਾਮ ਆਇਆ ਉਹ ਨਾਮ ਸੀ ਜਪਜੀ ਖੈਹਰਾ ਦਾ। ਉਨ੍ਹਾਂ ਦੱਸਿਆ ਜਦੋਂ ਉਹ ਅਤੇ ਦੀਪ ਸਿੱਧੂ, ਸੰਨੀ ਸੁਪਰ ਸਾਊਂਡ ਮੁੰਬਈ ਦੀ ਛੱਤ 'ਤੇ ਬੈਠੇ ਸਟਾਰ ਕਾਸਟ ਬਾਰੇ ਵਿਚਾਰ ਕਰ ਰਹੇ ਸਨ ਤਾਂ ਇਸ ਕਿਰਦਾਰ ਲਈ ਜਦੋਂ ਜਪਜੀ ਖਹਿਰਾ ਦਾ ਨਾਂ ਆਇਆ ਤਾਂ ਇਸ 'ਤੇ ਕੋਈ ਕਿਸੇ ਵੀ ਤਰ੍ਹਾਂ ਦੀ ਬਹਿਸ ਨਹੀਂ ਹੋਈ। ਇਸ ਕਿਰਦਾਰ ਲਈ ਬੜੀ ਆਸਾਨੀ ਨਾਲ ਦੋਹਾਂ ਦੀ ਇਕ ਮਤ ਹੋ ਗਈ। ਉੱਚੀ ਲੰਮੀ ਪੰਜਾਬਣ ਮੁਟਿਆਰ ਜਪਜੀ ਖਹਿਰਾ ਦਾ ਜਨਮ 16 ਦਸੰਬਰ 1985 ਨੂੰ ਲੁਧਿਆਣਾ ਵਿਚ ਹੋਇਆ। ਬਚਪਨ ਵਿਚ ਉਹ ਆਪਣੇ ਮਾਤਾ-ਪਿਤਾ ਆਸਟਰੇਲੀਆ ਨਾਲ ਚਲੀ ਗਈ। ਜਪਜੀ ਨੇ ਆਪਣੀ ਬੈਚਲਰ ਆਫ ਟੈਕਨਾਲੋਜੀ ਦੀ ਡਿਗਰੀ ਆਸਟਰੇਲੀਆ ਵਿਚ ਰਹਿੰਦਿਆਂ ਪੂਰੀ ਕੀਤੀ। ਜਪਜੀ ਖਹਿਰਾ ਨੇ ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤਣ ਤੋਂ ਬਾਅਦ ਹਰਭਜਨ ਮਾਨ ਨਾਲ ਪੰਜਾਬੀ ਫਿਲਮ 'ਮਿੱਟੀ ਵਾਜਾਂ ਮਾਰਦੀ' (2007) ਵਿਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਹ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਮੁੱਖ ਭੂਮਿਕਾ 'ਫੇਰ ਮਮਲਾ ਗੜਬੜ-ਗੜਬੜ' ਵਿਚ ਨਿਭਾਈ। ਇਸ ਤੋਂ ਇਲਾਵਾ ਜਪਜੀ ਨੇ ਧਰਤੀ, ਸਿੰਘ ਬਨਾਮ ਕੌਰ ਅਤੇ 'ਇਸ਼ਕ ਬ੍ਰਾਂਡੀ' ਫਿਲਮਾਂ ਵਿਚ ਵੀ ਭੂਮਿਕਾ ਨਿਭਾਈਆਂ।

ਜਪਜੀ ਖਹਿਰਾ ਦੀ ਬਾਕਮਾਲ ਅਦਾਕਾਰੀ 'ਜੋਰਾ ਦਿ ਸੈਕਿੰਡ ਚੈਪਟਰ' ਵਿਚ ਵੀ ਦੇਖਣ ਨੂੰ ਮਿਲੇਗੀ। ਜਿਵੇ ਕਿ ਸਭ ਨੇ ਫਿਲਮ ਦੇ ਟੀਜ਼ਰ ਵਿਚ ਦੇਖਿਆ ਹੀ ਹੋਵੇਗਾ, ਫਿਲਮ ਵਿਚ ਜਪਜੀ ਦੀ ਦਿੱਖ ਬਹੁਤ ਹੀ ਪ੍ਰਭਾਵਸ਼ਾਲੀ ਹੈ। ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ ਕਿ ਜਪਜੀ ਖਹਿਰਾ ਇਕ ਇਹੋ ਜਿਹੀ ਅਦਾਕਾਰਾ ਹੈ, ਜਿਨ੍ਹਾਂ ਨੂੰ ਅਸੀਂ ਸਹੀ ਸ਼ਬਦਾਂ ਵਿਚ ਪੰਜਾਬ ਦੀ ਅਸਲ ਪੰਜਾਬਣ ਕਹਿ ਸਕਦੇ ਹਾਂ।“ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਦਲਜੀਤ ਕੌਰ ਜੀ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵਿਚ ਪੰਜਾਬੀ ਸਿਨੇਮੇ ਦੇ ਪਰਦੇ 'ਤੇ ਜੇ ਕੋਈ ਪੰਜਾਬੀ ਕੁੜੀ ਅਸਲ ਪੰਜਾਬਣ ਲੱਗੀ ਹੈ ਤਾਂ ਉਹ ਕੁੜੀ ਜਪਜੀ ਖਹਿਰਾ ਹੈ। ਜਪਜੀ ਖਹਿਰਾ ਨਾਲ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਮੇਰੇ ਬਹੁਤ ਪੁਰਾਣੇ ਸਬੰਧ ਨੇ।|'ਮਿੱਟੀ ਵਾਜਾਂ ਮਾਰਦੀ' ਫਿਲਮ ਦੇਖਣ ਤੋਂ ਬਾਅਦ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਜਪਜੀ ਪੰਜਾਬੀ ਫਿਲਮ ਇੰਡਸਟਰੀ ਵਿਚ ਇਕ ਸਿਰਕੱਢਵੇਂ ਮੁਕਾਮ 'ਤੇ ਪੁੱਜੇਗੀ। ਆਪਣੇ ਫਿਲਮੀ ਕਰੀਅਰ ਦੇ ਜ਼ੋਬਨ 'ਤੇ ਹੋਣ ਦੇ ਬਾਵਜੂਦ ਜਪਜੀ ਨੂੰ ਪਰਿਵਾਰਿਕ ਕਾਰਨਾਂ ਕਰਕੇ ਪੰਜਾਬ ਤੋਂ ਦੋਬਾਰਾ ਆਸਟਰੇਲੀਆ ਜਾਣਾ ਪਿਆ,|ਜਿਸ ਕਾਰਨ ਸੁਬਾਵਿਕ ਹੀ ਜਪਜੀ ਪੰਜਾਬੀ ਫਿਲਮਾਂ ਤੋਂ ਗੈਰਹਾਜ਼ਰ ਹੋ ਗਈ|ਅਤੇ ਜਦੋਂ ਉਸ ਨੇ ਫਿਰ ਦੋਬਾਰਾ ਫਿਲਮਾਂ ਵਿਚ ਵਾਪਸੀ ਕੀਤੀ ਤਾਂ ਉਨ੍ਹਾਂ ਨੂੰ ਉਹੋ ਜਿਹੇ ਕਿਰਦਾਰ ਨਹੀਂ ਮਿਲੇ, ਜਿਨ੍ਹਾਂ ਦੀ ਉਹ ਹੱਕਦਾਰ ਸੀ।

ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ 'ਜੋਰਾ ਦਿ ਸੈਕਿੰਡ ਚੈਪਟਰ' ਫਿਲਮ ਵਿਚ ਜਿਸ ਤਰ੍ਹਾਂ ਦਾ ਜਪਜੀ ਦਾ ਕਿਰਦਾਰ ਹੈ ਅਤੇ ਜਿਵੇਂ ਉਸ ਨੇ ਨਿਭਾਇਆ ਹੈ, ਇਹ ਜਪਜੀ ਖਹਿਰਾ ਦਾ ਪੰਜਾਬੀ ਫਿਲਮ ਜਗਤ ਵਿਚ ਪੁਨਰ ਜਨਮ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਭਾਵੇਂ ਜਪਜੀ ਦਾ ਕਿਰਦਾਰ ਜ਼ਿਆਦਾ ਲੰਮਾ ਨਹੀਂ|ਹੈ ਪਰ ਫਿਰ ਵੀ ਉਹ ਦਰਸ਼ਕਾਂ ਦੇ ਦਿਲਾਂ 'ਤੇ ਇਕ ਸਥਾਈ ਛਾਪ ਛੱਡੇਗਾ।“ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕੇ ਜਪਜੀ ਦੇ ਕਿਰਦਾਰ ਸਬੰਧੀ ਮੈਂ ਬਿਲਕੁਲ ਸਹੀ ਸੋਚਿਆ ਸੀ ਤੇ ਉਸੇ ਤਰ੍ਹਾਂ ਹੀ ਜਪਜੀ ਨੇ ਇਹ ਕਿਰਦਾਰ ਨਿਭਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News