ਭੋਜਪੁਰੀ ਡਾਇਰੈਕਟਰ ਨੇ ਅਦਾਕਾਰਾ ਨਾਲ ਕੀਤੀ ਅਸ਼ਲੀਲ ਹਰਕਤ, ਮਚਿਆ ਬਵਾਲ
4/4/2018 1:45:19 PM

ਮੁੰਬਈ(ਬਿਊਰੋ)— ਭੋਜਪੁਰੀ ਫਿਲਮ ਡਾਇਰੈਕਟਰ ਉਪੇਂਦਰ ਕੁਮਾਰ ਵਰਮਾ ਇੰਨੀ ਦਿਨੀਂ ਕਾਫੀ ਸੁਰਖੀਆਂ 'ਚ ਹੈ। ਉਪੇਂਦਰ 'ਤੇ 28 ਸਾਲ ਦੀ ਅਦਾਕਾਰਾ ਨੇ ਬਾਥਟਬ ਸੀਨ ਨੂੰ ਸੋਸ਼ਲ ਮੀਡੀਆ 'ਤੇ ਬਿਨਾਂ ਆਗਿਆ ਅਪਲੋਡ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ 'ਚ ਵਰਸੋਵਾ ਮੁੰਬਈ ਪੁਲਸ ਨੇ ਡਾਇਰੈਕਟਰ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਹੈ। ਫਿਲਹਾਲ ਵਰਮਾ 5 ਅਪ੍ਰੈਲ ਤੱਕ ਪੁਲਸ ਦੀ ਕਸਟੱਡੀ/ਹਿਰਾਸਤ 'ਚ ਰਹੇਗਾ। ਸੂਤਰਾਂ ਮੁਤਾਬਕ ਅਦਾਕਾਰਾ ਨੇ ਡਾਇਰੈਕਟਰ 'ਤੇ ਕਈ ਗੰਭੀਰ ਦੋਸ਼ ਵੀ ਲਾਏ ਹਨ।
ਅਦਾਕਾਰਾ ਦਾ ਕਹਿਣਾ ਹੈ ਕਿ ਫਿਲਮ ਤਿੰਨ 'ਚ ਵਰਮਾ ਦੇ ਅੰਧੇਰੀ ਸਥਿਤ ਦਫਤਰ 'ਚ ਸ਼ੂਟ ਹੋਈ ਸੀ। ਬਾਥ ਸੀਨ ਦੀ ਸ਼ੂਟਿੰਗ ਦੌਰਾਨ ਕੁਝ ਅਜਿਹੇ ਸੀਨ ਸ਼ੂਟ ਹੋ ਗਏ ਸਨ, ਜਿਸ ਤੋਂ ਮੈਨੂੰ ਇਤਰਾਜ਼ ਸੀ। ਉਸ ਨੇ ਮੈਨੂੰ ਪੂਰੇ ਪੈਸੇ ਦੇ ਦਿੱਤੇ ਸਨ ਪਰ ਦਫਤਰ ਤੋਂ ਜਾਣ ਤੋਂ ਪਹਿਲਾਂ ਮੈਂ ਉਸ ਤੋਂ ਇਤਰਾਜ਼ਯੋਦ ਸੀਨ ਹਟਾਉਣ ਨੂੰ ਕਿਹਾ ਸੀ ਤੇ ਡਾਇਰੈਕਟਰ ਨੇ ਹਟਾਉਣ ਦਾ ਵਾਅਦਾ ਵੀ ਕੀਤਾ ਸੀ। ਅਦਾਕਾਰਾ ਨੇ ਅੱਗੇ ਕਿਹਾ, ''ਕੁਝ ਦਿਨਾਂ ਬਾਅਦ ਮੇਰੇ ਦੋਸਤਾਂ ਤੇ ਕਰੀਬੀਆਂ ਨੇ ਦੱਸਿਆ ਕਿ ਤੇਰੇ ਕੁਝ ਇਤਰਾਜ਼ਯੋਗ ਸੀਨਜ਼ ਯੂਟਿਊਬ 'ਤੇ ਕਿਸੇ ਨੇ ਪੋਸਟ ਕੀਤੇ ਹਨ।
ਇਸ ਤੋਂ ਪਹਿਲਾਂ ਡਾਇਰੈਕਟਰ ਐਡਲਟ ਸਾਈਟ 'ਤੇ ਵੀ ਇਹ ਸੀਨਜ਼ ਅਪਲੋਡ ਕਰ ਚੁੱਕਾ ਸੀ। ਮੈਂ ਸੀਨਜ਼ ਨੂੰ ਐਡਲਟ ਸਾਈਟ ਤੋਂ ਹਟਾਉਣ ਨੂੰ ਕਿਹਾ ਤਾਂ ਉਸ ਨੇ ਸਾਫ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਦਾਕਾਰਾ ਨੇ ਦੱਸਿਆ ਕਿ ਉਪੇਂਦਰ ਮੇਕਅੱਪ ਦੇ 15,000 ਰੁਪਏ ਦੀ ਮੰਗ ਵੀ ਕਰ ਰਿਹਾ ਸੀ। ਇਹ ਸ਼ੂਟ ਜੂਨ 2017 'ਚ ਹੋਇਆ ਸੀ। ਫਿਲਹਾਲ ਪੁਲਸ ਨੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਦਹੀਆ ਨੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ