B'Day: 9 ਸਾਲ ਛੋਟੇ ਪ੍ਰੇਮੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ ਉਰਮਿਲਾ

2/4/2019 11:48:12 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ 42 ਸਾਲ ਦੀ ਉਮਰ 'ਚ ਖੁਦ ਨਾਲੋਂ 9 ਸਾਲ ਛੋਟੇ ਮਾਡਲ ਅਤੇ ਬਿਜ਼ਨਸਮੈਨ ਮੋਹਸਿਨ ਮੀਰ ਅਖਤਰ ਨਾਲ 2016 'ਚ ਵਿਆਹ ਦੇ ਬੰਧਨ 'ਚ ਬੱਝੀ ਸੀ। 4 ਫਰਵਰੀ, 1974 ਨੂੰ ਮੁੰਬਈ 'ਚ ਜਨਮੀ ਉਰਮਿਲਾ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ ਹੈ। ਉਰਮਿਲਾ ਅਤੇ ਮੋਹਸਿਨ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ।PunjabKesari

ਸੂਤਰਾਂ ਮੁਤਾਬਕ ਉਰਮਿਲਾ ਤੇ ਮੋਹਸਿਨ ਦੀ ਮੁਲਾਕਾਤ ਇਕ ਆਮ ਦੋਸਤ ਮਨੀਸ਼ ਮਲਹੋਤਰਾ ਦੇ ਰਾਹੀਂ ਹੋਈ ਸੀ। ਮੋਹਸਿਨ ਅਖਤਰ ਕਸ਼ਮੀਰ ਦੇ ਬਿਜ਼ਨਸਮੈਨ ਅਤੇ ਮਾਡਲ ਹਨ। ਉਨ੍ਹਾਂ ਦਾ ਕੱਪੜਿਆਂ ਦਾ ਕਾਰੋਬਾਰ ਹੈ। ਜਦਕਿ ਉਨ੍ਹਾਂ ਜ਼ੋਯਾ ਅਖਤਰ ਦੀ ਫਿਲਮ 'ਲਕ ਬਾਏ ਚਾਂਸ' 'ਚ ਅਭਿਨੈ ਵੀ ਕਰ ਚੁੱਕੇ ਹਨ। ਫਿਲਹਾਲ ਉਨ੍ਹਾਂ ਦੀ ਇਕ ਹੋਰ ਫਿਲਮ 'ਅ ਮੈਨਜ਼ ਵਰਲਡ' ਰਿਲੀਜ਼ ਹੋਣੀ ਵਾਲੀ ਹੈ।PunjabKesari35 ਸਾਲ ਦੇ ਮੋਹਸਿਨ 2007 'ਚ ਮਿਸਟਰ ਇੰਡੀਆ ਮੁਕਾਬਲੇ 'ਚ ਦੂਸਰੇ ਰਨਰ ਅੱਪ ਰਹਿ ਚੁੱਕੇ ਹਨ। ਮੋਹਸਿਨ ਮਨੀਸ਼ ਮਲਹੋਤਰਾ ਨਾਲ ਕਈ ਸ਼ੋਅਜ਼ 'ਚ ਮਾਡਲਿੰਗ ਕਰ ਚੁੱਕੇ ਹਨ।PunjabKesari
ਉਰਮਿਲਾ ਨੇ ਸਾਲ 2016 'ਚ ਇਕ ਪ੍ਰਾਈਵੇਟ ਸੈਰੇਮਨੀ 'ਚ ਆਪਣੀ ਬਿਜ਼ਨਸਮੈਨ ਪ੍ਰੇਮੀ ਮੋਹਸਿਨ ਮੀਰ ਅਖਤਰ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਉਰਮਿਲਾ ਨੇ ਦੱਸਿਆ ਸੀ ਕਿ ਅਸੀਂ ਵੈਡਿੰਗ ਸੈਰੇਮਨੀ ਸਿਰਫ ਪਰਿਵਾਰ ਤੇ ਕਰੀਬੀ ਦੋਸਤਾਂ ਲਈ ਰੱਖੀ ਹੈ ਕਿਉਂਕਿ ਸਾਡਾ ਪਰਿਵਾਰ ਚਾਹੁੰਦਾ ਹੈ ਕਿ ਅਸੀਂ ਇਸਨੂੰ ਮੱਧਵਰਗੀ ਇਵੈਂਟ ਰੱਖੀਏ। ਇਸ ਕਾਰਨ ਹੀ ਅਸੀਂ ਜ਼ਿਆਦਾ ਲੋਕਾਂ ਨੂੰ ਨਹੀਂ ਬੁਲਾਇਆ।PunjabKesari
ਉਰਮਿਲਾ ਦੇ ਵਿਆਹ 'ਚ ਸਿਰਫ ਉਨ੍ਹਾਂ ਦੀ ਬੈਸਟ ਫਰੈਂਡ ਪਾਲੋਮੀ ਸਾਂਧਵੀ ਨਜ਼ਰ ਆਈ ਸੀ। ਸੋਸ਼ਲ ਮੀਡੀਆ 'ਤੇ ਉਰਮਿਲਾ ਅਕਸਰ ਪਤੀ ਮੋਹਸਿਨ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਰਮਿਲਾ ਆਖਰੀ ਵਾਰ ਫਿਲਮ 'ਕਰਜ਼' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਰਮਿਲਾ ਨੂੰ ਕਈ ਵਾਰ ਬਾਲੀਵੁੱਡ ਦੀਆਂ ਪਾਰਟੀਆਂ 'ਚ ਦੇਖਿਆ ਜਾਂਦਾ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News