68 ਕਰੋੜ ਦੀ ਜਾਇਦਾਦ ਦੀ ਮਾਲਕਣ ਹੈ ਉਰਮਿਲਾ ਮਾਤੋਂਡਕਰ ਤੇ 32 ਲੱਖ ਕਰਜ਼ਾਈ

4/9/2019 2:45:42 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਮੁੰਬਈ ਨਾਰਥ ਤੋਂ ਕਾਂਗਰਸ ਦੀ ਟਿਕਟ 'ਤੇ ਲੋਕ ਸਭਾ ਦੀਆਂ ਚੋਣਾਂ ਲੜ ਰਹੀ ਹੈ। ਉਰਮਿਲਾ ਨੇ ਸੋਮਵਾਰ ਨੂੰ ਬਾਂਦਰਾ ਕਲੇਕਟਰ ਆਫਿਸ 'ਚ ਜਾ ਕੇ ਨਾਮਜ਼ਦਗੀ ਕਾਗਜ਼ ਭਰਿਆ। ਨਾਮਜ਼ਦਗੀ ਦੇ ਖਾਸ ਮੌਕੇ 'ਤੇ ਉਰਮਿਲਾ ਮਾਤੋਂਡਕਰ ਦਾ ਅੰਦਾਜ਼ ਦੇਖਣਯੋਗ ਸੀ।

PunjabKesari
ਉਰਮਿਲਾ ਨੇ ਨਾਮਜ਼ਦਗੀ ਦੇ ਸਮੇਂ ਸਫੈਦ ਰੰਗ ਦਾ ਸੂਟ ਪਾਇਆ ਸੀ ਅਤੇ ਸਿਰ 'ਤੇ ਨਾਰੰਗੀ ਸਾਫਾ ਬੰਨ੍ਹਿਆ ਸੀ। ਉਰਮਿਲਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ 'ਚ 'ਸਪੋਰਟਰ ਤੇ ਮੀਡੀਆ ਦਾ ਧੰਨਵਾਦ ਕੀਤਾ।'

PunjabKesari
ਕਾਂਗਰਸ ਦੀ ਉਮੀਦਵਾਰ ਉਰਮਿਲਾ ਮਾਤੋਂਡਕਰ ਨੇ ਨਾਮਜ਼ਦਗੀ ਦੌਰਾਨ ਆਪਣੀ ਸੰਪਤੀ ਕਰੀਬ 68.28 ਕਰੋੜ ਰੁਪਏ ਘੋਸ਼ਿਤ ਕੀਤੀ ਹੈ। ਉਸ ਦੇ ਖਿਲਾਫ ਕੋਈ ਆਪਰਾਧਿਕ ਮਾਮਲਾ ਨਹੀਂ ਹੈ।

PunjabKesari

ਚੋਣ ਆਯੋਗ 'ਚ ਦਾਖਲ ਉਰਮਿਲਾ ਦੇ ਹਲਫਨਾਮੇ ਮੁਤਾਬਕ, ਸਾਲ 2013-14 'ਚ ਮਾਤੋਂਡਕਰ ਦੀ ਆਮਦਨੀ 1.27 ਕਰੋੜ ਰੁਪਏ ਸੀ। ਸਾਲ 2017-18 'ਚ ਦੁਗਣੇ ਤੋਂ ਵੀ ਜ਼ਿਆਦਾ 2.85 ਕਰੋੜ ਰੁਪਏ ਹੋ ਗਈ। ਉਸ ਦੀ ਚਲ ਸੰਪਤੀ 40,93,474 ਰੁਪਏ ਤੇ ਅਚਲ ਸੰਪਤੀ 27,34,81,000 ਰੁਪਏ ਹੈ।

PunjabKesari
ਦੱਸ ਦਈਏ ਕਿ ਉਰਮਿਲਾ ਮਾਤੋਂਡਕਰ ਨੇ ਕਸ਼ਮੀਰ ਦੇ ਰਹਿਣ ਵਾਲੇ ਐੱਮ. ਏ. ਮੀਰ ਨਾਲ ਵਿਆਹ ਕਰਵਾਇਆ। ਉਸ ਦੀ ਚਲ ਸੰਪਤੀ 32,35,752,53 ਰੁਪਏ ਅਤੇ ਅਚਲ ਸੰਪਤੀ 30,00,000 ਰੁਪਏ ਹੈ। ਇਸੇ ਤਰ੍ਹਾਂ ਉਸ ਦੀ ਕੁਲ ਸੰਪਤੀ ਲਗਭਗ 62.35 ਲੱਖ ਰੁਪਏ ਹੈ। ਮੀਰ ਪੇਸ਼ੇ ਤੋਂ ਮਾਡਲ ਅਤੇ ਬਿਜ਼ਨੈੱਸਮੈਨ ਹੈ।

PunjabKesari
ਮਾਤੋਂਡਕਰ ਨੇ ਇਸ ਤੋਂ ਇਲਾਵਾ 32 ਲੱਖ ਰੁਪਏ ਦਾ ਲੋਨ ਵੀ ਲੇ ਰੱਖਿਆ ਹੈ। ਉਸ ਦੀਆਂ ਸੰਪਤੀਆਂ 'ਚ ਬੈਂਕ 'ਚ ਜਮਾ, ਨਕਦੀ, ਗੱਡੀਆ ਅਤੇ ਜ਼ਮੀਨ ਜ਼ਾਇਦਾਦ 'ਚ ਨਿਵੇਸ਼ਾਂ ਨੂੰ ਜੋੜਿਆ ਗਿਆ ਹੈ।

PunjabKesari
ਦੱਸ ਦਈਏ ਕਿ ਮੁੰਬਈ ਦੀ 6 ਲੋਕ ਸਭਾ ਸੀਟਾਂ 'ਤੇ ਚੌਥੇ ਚਰਨ 'ਚ 29 ਅਪ੍ਰੈਲ ਨੂੰ ਮਤਦਾਨ ਹੋਣਗੇ।

PunjabKesari

ਉਰਮੀਲਾ ਦਾ ਮੁਕਾਬਲਾ ਬੀਜੇਪੀ ਦੇ ਗੋਪਾਲ ਸ਼ੈੱਟੀ ਨਾਲ ਹੈ, ਜਿਨ੍ਹਾਂ ਨੇ 2014 'ਚ ਕਾਂਗਰਸ ਉਮੀਦਵਾਰ ਸੰਜੈ ਨਿਰੁਪਮ ਨੁੰ ਹਰਾਇਆ ਸੀ। ਫਿਲਹਾਲ ਇਨ੍ਹਾਂ ਦਿਨੀਂ ਉਰਮੀਲਾ ਕਾਂਗਰਸ ਦਾ ਪ੍ਰਚਾਰ ਕਰਨ 'ਚ ਕੋਈ ਕਮੀ ਨਹੀ ਛੱਡ ਰਹੀ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News