ਅਦਾਕਾਰਾ ਨੇ ਹਾਰਦਿਕ ਨਾਲ ਜੁਡ਼ੇ ਨਾਮ ਨੂੰ ਲੈ ਕੇ ਕੀਤਾ ਇਹ ਖੁਲਾਸਾ

6/20/2019 3:16:26 PM

ਮੁੰਬਈ(ਬਿਊਰੋ)— ਬੀਤੇ ਦਿਨੀਂ ਅਭਿਨੇਤਰੀ ਉਰਵਸ਼ੀ ਰੌਤੇਲਾ ਤੇ ਕ੍ਰਿਕਟਰ ਹਾਰਦਿਕ ਪਾਂਡਿਆ ਦੇ ਰਿਸ਼ਤੇ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਜਦਕਿ ਅਭਿਨੇਤਰੀ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ। ਹੁਣ ਇਕ ਵਾਰ ਫਿਰ ਦੋਵਾਂ ਦਾ ਰਿਸ਼ਤਾ ਸੁਰਖੀਆਂ 'ਚ ਹੈ। ਖਬਰਾਂ ਮੁਤਾਬਕ ਹਾਲ ਹੀ 'ਚ ਹੋਏ ਭਾਰਤ-ਪਾਕਿ ਮੈਚ ਲਈ ਉਰਵਸ਼ੀ ਨੇ ਪਾਂਡਿਆਂ ਨੂੰ ਮੈਚ ਦੀਆਂ ਦੋ ਟਿਕਟਾਂ ਅਰੇਂਜ਼ ਕਰਨ ਨੂੰ ਕਿਹਾ ਸੀ। ਉਰਵਸ਼ੀ ਵੀ ਕੰਮ ਦੇ ਸਿਲਸਿਲੇ 'ਚ ਇਨ੍ਹਾਂ ਦਿਨੀਂ ਲੰਡਨ 'ਚ ਹੈ। ਉਰਵਸ਼ੀ ਨੇ ਮੀਡੀਆ ਰਿਪੋਰਟਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਲੰਡਨ 'ਚ ਕਿਸੇ ਕੰਮ ਦੇ ਸਿਲਸਿਲੇ 'ਚ ਗਈ ਹੈ। ਉਸ ਕੋਲ ਮੈਚ ਦੇਖਣ ਦਾ ਸਮਾਂ ਨਹੀਂ ਤਾਂ ਉਹ ਟਿਕਟ ਕਿਉਂ ਮੰਗੇਗੀ।
PunjabKesari
ਉਰਵਸ਼ੀ ਰੌਤੇਲਾ ਨੇ ਕਿਹਾ, ''ਇਹ ਸਭ ਖਬਰਾਂ ਝੂਠ ਹਨ। ਅਸੀਂ ਤਾਂ ਖੁਦ ਆਪਣੀ ਸ਼ੂਟਿੰਗ ਦੇ ਸਿਲਸਿਲੇ 'ਚ ਲੰਡਨ 'ਚ ਹਾਂ। ਮੈਚ ਦੀ ਥਾਂ ਮੈਨਚੈਸਟਰ ਉਸ ਦੀ ਲੋਕੇਸ਼ਨ ਤੋਂ ਕਾਫੀ ਦੂਰ ਹੈ। ਪਲੀਜ਼ ਤੁਸੀਂ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰੋ।''
PunjabKesari
ਉਰਵਸ਼ੀ ਦਾ ਕਹਿਣਾ ਹੈ ਕਿ ਇਹ ਸਭ ਖਬਰਾਂ ਉਸ ਦੇ ਸਾਬਕਾ ਮੈਨੇਜਰ ਨੇ ਉਡਾਈਆਂ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਨਾਲ ਜੁੜੀ ਇਕ ਪੋਸਟ ਵੀ ਸ਼ੇਅਰ ਕੀਤੀ। ਇਸ 'ਚ ਉਸ ਨੇ ਖੁਲਾਸਾ ਕੀਤਾ ਕਿ ਉਸ ਦੇ ਸਾਬਕਾ ਮੈਨੇਜਰ ਨੂੰ ਨਸ਼ੇ ਦੀ ਆਦਤ ਸੀ। ਉਹ ਇਸ ਸਮੇਂ ਜੇਲ੍ਹ 'ਚ ਹੈ ਕਿਉਂਕਿ ਉਸ ਨੇ ਉਰਵਸ਼ੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News