ਦੀਪਿਕਾ ਦੇ ਹਿਟ ਗੀਤ ''ਢੋਲ...'' ''ਤੇ ਉਰਵਸ਼ੀ ਦੀ ਡਾਂਸ ਵੀਡੀਓ ਵਾਇਰਲ

7/8/2018 4:09:48 PM

ਮੁੰਬਈ (ਬਿਊਰੋ)— ਉਰਵਸ਼ੀ ਰੌਤੇਲਾ ਅਕਸਰ ਆਪਣੀ ਫਿਟਨੈੱਸ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀ ਇਕ ਡਾਂਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਧੁੰਮਾਂ ਪਾ ਦਿੱਤੀਆਂ ਹਨ। ਉਰਵਸ਼ੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਦੀਪਿਕਾ ਪਾਦੁਕੋਣ ਦੇ ਹਿੱਟ ਨੰਬਰ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਰਸਅਲ, ਇਹ ਗੀਤ 'ਰਾਮਲੀਲਾ' ਫਿਲਮ ਦਾ 'ਢੋਲ ਬਾਜੇ' ਹੈ। ਉਰਵਸ਼ੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਸੰਜੇ ਲੀਲਾ ਭੰਸਾਲੀ ਦੇ ਗੀਤਾਂ 'ਤੇ ਪਰਫਾਰਮ ਕਰਨ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ ਹੈ।

ਮੈਨੂੰ ਆਪਣੇ ਸਕੂਲ ਦਾ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਮੈਂ 'ਨਿੰਮੂੜਾ' ਗੀਤ 'ਤੇ ਡਾਂਸ ਕੀਤਾ ਅਤੇ ਪਹਿਲਾ ਇਨਾਮ ਜਿੱਤਿਆ ਸੀ, ਹੁਣ ਪਤਾ ਲੱਗਿਆ ਹੈ ਕਿ ਸਾਡੇ ਦੋਹਾਂ ਦੇ ਜਨਮਦਿਨ ਵੀ ਇਕ ਦਿਨ ਦੇ ਅੰਤਰ ਨਾਲ ਆਉਂਦੇ ਹਨ। ਉਰਵਸ਼ੀ ਦਾ ਇਹ ਡਾਂਸ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਵੀਡੀਓ 'ਚ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਉਰਵਸ਼ੀ ਇਹ ਡਾਂਸ ਰਿਹਰਸਲ ਕਿਉਂ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News