ਉਰਵਸ਼ੀ ਨੂੰ ਬੋਨੀ ਦੇ Touch ਕਰਨ ‘ਤੇ ਮਚਿਆ ਸੀ ਹੰਗਾਮਾ, ਹੁਣ ਅਦਾਕਾਰਾ ਨੇ ਕਹੀ ਇਹ ਗੱਲ
9/23/2019 12:45:47 PM
ਮੁੰਬਈ(ਬਿਊਰੋ)- ਅਦਾਕਾਰਾ ਉਰਵਸ਼ੀ ਰੌਤੇਲਾ ਦਾ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਉਹ ਡਾਇਰੈਕਟਰ ਬੋਨੀ ਕਪੂਰ ਨਾਲ ਨਜ਼ਰ ਆਈ ਸੀ। ਇਕ ਫੰਕਸ਼ਨ ’ਚ ਪਹੁੰਚੀ ਉਰਵਸ਼ੀ ਨੇ ਬੋਨੀ ਕਪੂਰ ਨਾਲ ਪੋਜ ਦਿੱਤਾ ਸੀ। ਇਸ ਦੌਰਾਨ ਬੋਨੀ ਕਪੂਰ ਨੇ ਉਰਵਸ਼ੀ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਸੀ। ਬੋਨੀ ਕਪੂਰ ਦੇ ਇਸ ਤਰ੍ਹਾਂ ਹੱਥ ਲਗਾਉਣ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ। ਉਰਵਸ਼ੀ ਨੇ ਖਬਰਾਂ ਤੇ ਨਿਰਾਸ਼ਾ ਜ਼ਾਹਿਰ ਕੀਤੀ ਸੀ। ਹੁਣ ਉਨ੍ਹਾਂ ਨੇ ਪੂਰੇ ਮਾਮਲੇ ’ਤੇ ਚੁੱਪੀ ਤੋੜ੍ਹੀ ਹੈ।
ਵੀਡੀਓ ਇਸੇ ਸਾਲ ਦੇ ਅਪ੍ਰੈਲ ਮਹੀਨੇ ’ਚ ਆਇਆ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਉਰਵਸ਼ੀ ਨੇ ਕਿਹਾ,‘‘ਪੂਰੇ ਮਾਮਲੇ ਨੂੰ ਗਲਤ ਬਣਾ ਦਿੱਤਾ ਗਿਆ। ਰਾਤੋਂ ਰਾਤ ਇਹ ਵੀਡੀਓ ਵਾਇਰਲ ਹੋ ਗਿਆ ਸੀ ਪਰ ਅਜਿਹਾ ਕੁਝ ਵੀ ਨਹੀਂ ਸੀ। ਮੈਂ ਸੁਪਰਸਟਾਰ ਅਜਿਤ ਨਾਲ ਇਕ ਫਿਲਮ ’ਚ ਕੰਮ ਕਰਨ ਵਾਲੀ ਸੀ। ਉਹ ਇਕ ਤਾਮਿਲ ਫਿਲਮ ਸੀ ਪਰ ਮੈਂ ਡੇਟਸ ਕਾਰਨ ਤੋਂ ਫਿਲਮ ਨਹੀਂ ਕਰ ਸਕੀ।’’ ਉਰਵਸ਼ੀ ਨੇ ਅੱਗੇ ਦੱਸਿਆ,‘‘ਮੈਂ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਦੀ ਸੀ, ਮੈਂ ਉਨ੍ਹਾਂ ਦੇ ਨਾਲ ਕੰਮ ਨਾ ਕਰ ਸਕੀ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰਾ ਉਨ੍ਹਾਂ ਨਾਲ ਰਿਸ਼ਤਾ ਨਹੀਂ ਹੈ, ਇਹ ਇਕ ਸ਼ਾਨਦਾਰ ਜੈਸਚਰ ਸੀ, ਮੈਂ ਪਾਰਟੀ ’ਚ ਐਂਟਰੀ ਕੀਤੀ ਸੀ, ਬੋਨੀ ਕਪੂਰ ਉੱਥੇ ਪਹਿਲਾਂ ਤੋਂ ਹੀ ਸਨ। ਜਿਹੜੇ ਲੋਕਾਂ ਦਾ ਵਿਆਹ ਹੋਣ ਵਾਲਾ ਸੀ ਉਹ ਵੀ ਉੱਥੇ ਮੌਜੂਦ ਸਨ। ਅਸੀਂ ਤਸਵੀਰਾਂ ਕਲਿੱਕ ਕਰਵਾ ਰਹੇ ਸਨ।’’
ਉਰਵਸ਼ੀ ਨੇ ਕਿਹਾ ਕਿ ਮੈਨੂੰ ਫੋਟੋਗ੍ਰਾਫੀ ਦੇ ਐਂਗਲ ਦੇ ਬਾਰੇ ’ਚ ਨਹੀਂ ਪਤਾ ਹੈ ਕਿ ਜਿਸ ਤਰ੍ਹਾਂ ਤੋਂ ਤਸਵੀਰ ਲਈ ਗਈ ਹੈ। ਇਹ ਅਜੀਬ ਸੀ। ਇਸ ਲਈ ਇਹ ਵੱਡੀ ਗੱਲ ਬਣ ਗਈ ਸੀ। ਮੇਰਾ ਫੋਨ 7 ਦਿਨਾਂ ਤੱਕ ਨਾਨਸਪਾਟ ਵੱਜਦਾ ਰਿਹਾ। ਇਸ ਬਾਰੇ ’ਚ ਬੋਨੀ ਜੀ ਨਾਲ ਗੱਲ ਹੋਈ ਸੀ। ਮੈਨੂੰ ਪਤਾ ਹੈ ਕਿ ਇਹ ਉਨ੍ਹਾਂ ਦੇ ਲਈ ਵੀ ਅਜੀਬ ਸੀ। ਉਸ ਸਮੇਂ ਉਰਵਸ਼ੀ ਦੇ ਵੀਡੀਓ ਤੇ ਇਕ ਅਖਬਾਰ ਨੇ ‘ਡੋਂਟ ਟੱਚ’ ਲਿਖ ਕੇ ਪਬਲਿਸ਼ ਕੀਤਾ ਸੀ।
ਜਿਸ ਤੋਂ ਬਾਅਦ ਉਰਵਸ਼ੀ ਨੇ ਟਵਿੱਟਰ ਤੇ ਲਿਖਿਆ,‘‘ਇਕ ਮਸ਼ਹੂਰ ਅਖਬਾਰ ਨੇ ਇਹ ਨਿਊਜ ਛਾਪੀ ਹੈ, ਤੁਸੀਂ ਲੋਕ ਹੁਣ ਮਹਿਲਾ ਸਕਸ਼ਤੀਕਰਨ ਅਤੇ ਆਜ਼ਾਦੀ ਦੀ ਗੱਲ ਨਾ ਕਰਨਾ, ਤੁਸੀਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਹਿਲਾਵਾਂ ਦੀ ਇੱਜ਼ਤ ਕਿਸ ਤਰ੍ਹਾਂ ਕੀਤੀ ਜਾਂਦੀ ਹੈ।’’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ