''ਗੋਲਡਨ ਗਾਊਨ'' ''ਚ ਉਰਵਸ਼ੀ ਦਾ ਬੋਲਡ ਅੰਦਾਜ਼, ਤਸਵੀਰਾਂ ਵਾਇਰਲ
5/29/2019 2:29:41 PM
ਮੁੰਬਈ (ਬਿਊਰੋ) — ਫੇਮਿਨਾ ਮਿਸ ਇੰਡੀਆ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਪ੍ਰੋਗਰਾਮ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਉਰਵਸ਼ੀ ਰੌਤੇਲਾ ਵੀ ਇਸ ਦੌਰਾਨ ਖਾਸ ਅੰਦਾਜ਼ 'ਚ ਨਜ਼ਰ ਆਈ।
ਉਸ ਨੇ ਗੋਲਡਨ ਕਲਰ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਹੀ ਹੌਟ ਨਜ਼ਰ ਆ ਰਹੀ ਹੈ। ਉਰਵਸ਼ੀ ਨੇ ਡੀਪ ਕਲੀਵੇਜ ਸ਼ੋਅ ਕਰਦੇ ਹੋਏ ਕੈਮਰੇ ਅੱਗੇ ਖੂਬ ਪੋਜ਼ ਦਿੱਤੇ।
ਇਸ ਦੀਆਂ ਕੁਝ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।
ਪ੍ਰੋਗਰਾਮ ਨੂੰ ਨੇਹਾ ਧੂਪੀਆ ਤੇ ਦੀਆ ਮਿਰਜ਼ਾ ਹੋਸਟ ਕਰਨਗੀਆਂ। ਦੋਵੇਂ 30 ਸੂਬਿਆਂ ਵਿਚੋਂ ਚੁਣੀਆਂ ਗਈਆਂ ਸੁੰਦਰੀਆਂ ਦੀਆਂ ਮੈਂਟਰ ਵੀ ਹਨ। ਇਨ੍ਹਾਂ 30 ਸੁੰਦਰੀਆਂ 'ਚੋਂ ਕਿਸੇ ਇਕ ਦੇ ਸਿਰ ਹੀ ਮਿਸ ਇੰਡੀਆ ਦਾ ਤਾਜ ਸਜੇਗਾ।
ਗ੍ਰੈਂਡ ਫਿਨਾਲੇ ਮੁੰਬਈ ਦੇ ਸਰਦਾਰ ਵੱਲਭ ਭਾਈ ਪਟੇਲ ਇਨਡੋਰ ਸਟੇਡੀਅਮ 'ਚ 15 ਜੂਨ ਹੋਵੇਗਾ, ਜਿਸ ਦੀ ਮੇਜ਼ਬਾਨੀ ਵਿੱਕੀ ਕੌਸ਼ਲ ਤੇ ਕਰਨ ਜੌਹਰ ਕਰਨਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ