ਪੰਜ ਤੱਤਾਂ 'ਚ ਵਿਲੀਨ ਹੋਏ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ

3/9/2018 6:00:14 PM

ਅੰਮ੍ਰਿਤਸਰ(ਮਮਤਾ)— ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀ ਅੱਜ ਤੜਕੇ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦੱਸ ਦੇਈਏ ਕਿ ਉਸਤਾਦ ਪਿਆਰੇ ਲਾਲ ਵਡਾਲੀ ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਦਾਖਲ ਸਨ।
PunjabKesari

ਉਨ੍ਹਾਂ ਦੀ ਮੌਤ ਨਾਲ ਪੂਰਾ ਪਾਲੀਵੁੱਡ ਸਦਮੇ 'ਚ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬ ਦੇ ਕਈ ਰਾਜਨੀਤਿਕ ਨੇਤਾ ਨੂੰ ਧੱਕਾ ਲੱਗਾ। ਉਨ੍ਹਾਂ ਨੂੰ ਪੰਜ ਤੱਤਾਂ 'ਚ ਵਲੀਨ ਕੀਤਾ ਜਾ ਰਿਹਾ ਹੈ।
PunjabKesari

ਉਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਪੁੱਜ ਚੁੱਕਾ ਹੈ। ਉਨ੍ਹਾਂ ਦੀ ਅੰਤਿਮ ਯਾਤਰਾ 'ਚ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ, ਸੁਦੇਸ਼ ਲਹਿਰੀ, ਘੁੱਲਾ ਸ਼ਾਹ ਸਮੇਤ ਕਈ ਹੋ ਸਿਤਾਰੇ ਪੁੱਜੇ ਹਨ। ਉਸਤਾਦ ਪਿਆਰੇ ਲਾਲ ਵਡਾਲੀ ਮੌਤ ਨਾਲ ਉਨ੍ਹਾਂ ਦੇ ਘਰ ਸੰਨਾਟਾ ਛਾਇਆ ਹੋਇਆ ਹੈ।
PunjabKesari

ਦੱਸਣਯੋਗ ਹੈ ਕਿ ਉਸਤਾਦ ਪੂਰਣਚੰਦ ਤੇ ਉਸਤਾਦ ਪਿਆਰੇ ਲਾਲ ਦੀ ਜੋੜੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਵਾਡਲੀ ਬ੍ਰਦਰਸ ਅੰਮ੍ਰਿਤਸਰ ਦੇ ਨੇੜੇ ਇਕ ਪਿੰਡ 'ਚ ਰਹਿੰਦੇ ਹਨ ਤੇ ਦੋਵਾਂ ਨੂੰ ਪੰਜਾਬੀ ਸੂਫੀ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੋਵੇਂ ਨੇ ਜਲੰਧਰ ਦੇ ਹਰਬੱਲਾ ਮੰਦਰ 'ਚ ਪੇਸ਼ਕਾਰੀ ਜਾਂ ਲਾਈ ਸ਼ੋਅ ਕਰਨੇ ਸ਼ੁਰੂ ਕੀਤੇ ਸਨ।
PunjabKesari

ਦੋਵਾਂ ਭਰਾਵਾਂ ਦੀ ਜੋੜੀ 'ਕਾਫੀਆਂ', 'ਗਜ਼ਲ' ਤੇ 'ਭਜਨ' ਵਰਗੇ ਕਈ ਤਰ੍ਹਾਂ ਦੀ ਗਾਇਕੀ ਕਰਦੇ ਸਨ। ਵਡਾਲੀ ਬ੍ਰਦਰਸ ਨੇ ਬਾਲੀਵੁੱਡ 'ਚ 'ਏ ਰੰਗਰੇਜ਼ ਮੇਰੇ', 'ਏਕ ਤੂੰ ਹੀ ਤੂੰ ਹੀ' ਵਰਗੇ ਕਈ ਸ਼ਾਨਦਾਰ ਗੀਤ ਵੀ ਦਿੱਤੇ।
PunjabKesari

ਉਨ੍ਹਾਂ ਦਾ ਕਾਫੀ ਮਸ਼ਹੂਰ ਗੀਤ 'ਤੂੰ ਮਾਨੇ ਯਾ ਮਾਨੇ' ਇੰਟਰਨੈੱਟ ਤੇ ਲੋਕਾਂ 'ਚ ਕਾਫੀ ਮਸ਼ਹੂਰ ਹੋਇਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News