ਗਰੀਬੀ ਕਾਰਨ ਉਸਤਾਦ ਪਿਆਰੇ ਲਾਲ ਵਡਾਲੀ ਛੋਟੇ ਹੁੰਦੇ ਹੀ 'ਰਾਸਲੀਲਾ' 'ਚ ਬਣਦੇ ਸਨ ਕ੍ਰਿਸ਼ਨ

3/10/2018 2:28:44 PM

ਜਲੰਧਰ(ਬਿਊਰੋ)— ਅੰਮ੍ਰਿਤਸਰ ਦੇ ਛੋਟੇ ਜਿਹੇ ਪਿੰਡ ਗੁਰੂ ਕੀ ਵਡਾਲੀ 'ਚ ਜੰਮੇ ਵਡਾਲੀ ਭਰਾਵਾਂ 'ਚੋਂ ਛੋਟੇ ਪਿਆਰੇ ਲਾਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਪੰਜਾਬ 'ਚ ਸੂਫੀ ਗਾਇਕੀ ਦੇ ਚਮਕਦੇ ਸਿਤਾਰੇ ਉਸਤਾਦ ਪਿਆਰੇ ਲਾਲ ਵਡਾਲੀ ਕਾਫੀ ਗਰੀਬੀ ਨਾਲ ਜੂਝਦੇ ਹੋਏ ਆਪਣੀ ਕਲਾ ਦੇ ਦਮ 'ਤੇ ਸਫਲਤਾ ਦੇ ਸਿਖਰ ਨੂੰ ਛੋਹਿਆ। ਕੱਲ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਦਿਹਾਂਤ ਹੋ ਗਿਆ।
PunjabKesari

ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਖਾਸ ਯਾਦਾਂ, ਜੋ ਤੁਸੀਂ ਸ਼ਾਇਦ ਹੀ ਜਾਣਦੇ ਹੋਵੋ।
PunjabKesari
ਉਸਤਾਦ ਪਿਆਰੇ ਲਾਲ ਤੇ ਪੂਰਨ ਚੰਦ, ਠਾਕੁਰ ਦਾਸ ਵਡਾਲੀ ਦੇ ਛੋਟੇ ਪੁੱਤਰ ਸਨ। ਗਰੀਬੀ ਕਾਰਨ ਉਸਤਾਦ ਪਿਆਰੇ ਲਾਲ ਵਡਾਲੀ ਛੋਟੇ ਹੁੰਦੇ ਹੀ ਪਿੰਡ 'ਚ ਹੋਣ ਵਾਲੀ 'ਰਾਸਲੀਲ੍ਹਾ' 'ਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ। ਪੂਰਨ ਚੰਦ ਵਡਾਲੀ ਆਪਣੀ ਇਕ ਇੰਟਰਵਿਊ 'ਚ ਦੱਸਿਆ ਕਿ ਹਨ ਕਿ ਉਨ੍ਹਾਂ ਛੇ ਕੁ ਸਾਲ ਦੀ ਉਮਰ 'ਚ ਆਪਣੀ ਪਹਿਲੀ ਪੇਸ਼ਕਾਰੀ ਕੀਤੀ ਸੀ।
PunjabKesari

ਉਨ੍ਹਾਂ ਦੇ ਪਿਤਾ ਕਾਫੀ ਅੜਭ ਸੁਭਾਅ ਦੇ ਸਨ ਤੇ ਕੁੱਟ-ਮਾਰ ਵੀ ਕਰਦੇ ਸਨ। ਉਨ੍ਹਾਂ ਖੁਦ ਨੂੰ ਪੈਂਦੀ ਝਿੜਕ ਦਾ ਹਿੱਸਾ ਵੰਡਾਉਣ ਲਈ ਪਿਆਰੇ ਲਾਲ ਵਡਾਲੀ ਨੂੰ ਵੀ ਆਪਣੇ ਨਾਲ ਰਲਾ ਲਿਆ ਤੇ ਦੋਵੇਂ ਭਰਾ ਇਕੱਠੇ ਕਵਾਲੀ ਕਰਨ ਲੱਗੇ।
PunjabKesari

ਉਸ ਸਮੇਂ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਕ ਦਿਨ ਦੋਵੇਂ ਭਰਾਵਾਂ ਦਾ ਵੱਡਾ ਨਾਂ ਹੋਵੇਗਾ। ਪੂਰਨ ਚੰਦ ਸਾਰੀ ਉਮਰ ਪਿਆਰੇ ਲਾਲ ਦੇ ਮਾਰਗ ਦਰਸ਼ਕ ਤੇ ਗੁਰੂ ਬਣੇ ਰਹੇ। ਪਿਆਰੇ ਲਾਲ ਨੇ ਆਪਣੀ ਸੰਗੀਤਕ ਵਿਦਿਆ ਵੱਡੇ ਭਰਾ ਪੂਰਨ ਚੰਦ ਤੋਂ ਹੀ ਹਾਸਲ ਕੀਤੀ, ਜਦੋਂਕਿ ਵੱਡੇ ਭਰਾ ਪੂਰਨ ਚੰਦ ਨੇ ਆਪਣੇ ਪਿਤਾ ਤੋਂ ਇਲਾਵਾ ਪੰਡਿਤ ਦੁਰਗਾ ਦਾਸ ਤੇ ਉਸਤਾਦ ਬੜੇ ਗੁਲਾਮ ਅਲੀ ਖਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।
PunjabKesari

ਪਹਿਲਾਂ ਪੂਰਨ ਚੰਦ ਆਪਣੇ ਪਿਤਾ ਨਾਲ ਪੀਰਾਂ ਦੀਆਂ ਦਰਗਾਹਾਂ ਜਾਂ ਪਿੰਡ ਤੇ ਅੰਮ੍ਰਿਤਸਰ 'ਚ ਹੋਣ ਵਾਲੇ ਧਾਰਮਿਕ ਸਮਾਗਮਾਂ 'ਤੇ ਜਾ ਕੇ ਗਾਉਂਦੇ ਸਨ ਪਰ ਜਦੋਂ ਪਿਆਰੇ ਲਾਲ ਵਡਾਲੀ ਗਾਉਣਾ ਸਿੱਖ ਗਏ ਫਿਰ ਦੋਵੇਂ ਭਰਾਵਾਂ ਦੀ ਜੋੜੀ ਕਵਾਲੀਆਂ ਸੁਣਾ ਕੇ ਲੋਕਾਂ ਨੂੰ ਸੂਫੀ ਰੰਗ 'ਚ ਰੰਗਣ ਲੱਗੇ। ਸਾਲ 1975 'ਚ ਦੋਵੇਂ ਭਰਾਵਾਂ ਨੇ ਜਲੰਧਰ 'ਚ ਹੋਣ ਵਾਲੇ ਸਾਲਾਨਾ ਹਰਵੱਲਭ ਸੰਗੀਤ ਸੰਮੇਲਨ 'ਚ ਆਪਣਾ ਕਮਾਲ ਦਿਖਾਇਆ, ਉਸ ਦਿਨ ਤੋਂ ਉਨ੍ਹਾਂ ਦੇ ਦਿਨ ਬਦਲ ਗਏ।
PunjabKesari
ਪੂਰਨ ਚੰਦ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ, ਹਰਵੱਲਭ ਸੰਗੀਤ ਸੰਮੇਲਨ 'ਚ ਉਨ੍ਹਾਂ ਪ੍ਰਬੰਧਕਾਂ ਤੋਂ ਬੜੀ ਹੀ ਮੁਸ਼ਕਲ ਨਾਲ ਗਾਉਣ ਲਈ ਪੰਜ ਮਿੰਟ ਦਾ ਸਮਾਂ ਮੰਗਿਆ ਸੀ ਪਰ ਜਦੋਂ ਉਨ੍ਹਾਂ ਗਾਉਣਾ ਸ਼ੁਰੂ ਕੀਤਾ ਤਾਂ ਤਕਰੀਬਨ ਡੇਢ ਘੰਟੇ ਤੱਕ ਗਾਉਂਦੇ ਰਹੇ ਸਨ।
PunjabKesari

ਦੋਵੇਂ ਭਰਾ ਖੁੱਲ੍ਹਾ ਗਾਉਂਦੇ ਸਨ, ਇਸ ਲਈ ਉਹ ਖਾਣ-ਪੀਣ ਦੇ ਸ਼ੌਕੀਨ ਸਨ। ਉਨ੍ਹਾਂ ਦਾ ਕਹਿਣਾ ਸੀ ਕਿ, ''ਜੋ ਖਵੱਈਆ-ਵੋਹੀ ਗਵੱਈਆ।'' ਹਰਵੱਲਭ ਸੰਗੀਤ ਸੰਮੇਲਨ 'ਚ ਆਪਣੀ ਧਾਕ ਜਮਾਉਣ ਤੋਂ ਬਾਅਦ ਜਦੋਂ ਦੋਵਾਂ ਭਰਾਵਾਂ ਨੂੰ 'ਆਲ ਇੰਡੀਆ ਰੇਡੀਓ' ਤੋਂ ਸੱਦਾ ਆਇਆ ਤਾਂ ਉਨ੍ਹਾਂ ਮਾਈਕ ਅੱਗੇ ਗਾਉਣ ਤੋਂ ਮਨ੍ਹਾ ਕਰ ਦਿੱਤਾ।
PunjabKesari

ਇਸ ਬਾਰੇ ਵਡਾਲੀ ਭਰਾਵਾਂ ਦਾ ਤਰਕ ਸੀ ਕਿ ਮਾਈਕ ਆਵਾਜ਼ ਨੂੰ ਖਿੱਚ ਲੈਂਦਾ ਹੈ। ਰੇਡੀਓ ਰਾਹੀਂ ਜਦ ਵਡਾਲੀ ਭਰਾਵਾਂ ਦੀ ਆਵਾਜ਼ ਦੂਰ-ਦੂਰ ਤਕ ਪਹੁੰਚੀ ਤਾਂ ਉਨ੍ਹਾਂ ਦੀ ਗਾਇਕੀ ਦਾ ਜਾਦੂ ਫੈਲ ਗਿਆ। ਵਡਾਲੀ ਭਰਾਵਾਂ ਨੂੰ ਇਕ ਵਾਰ ਉਸ ਥਾਂ 'ਤੇ ਗਾਉਣ ਲਈ ਸੱਦਾ ਦਿੱਤਾ ਗਿਆ, ਜਿੱਥੇ ਤਾਨਸੈਨ ਗਾਉਂਦੇ ਸੀ ਤੇ ਬਾਦਸ਼ਾਹ ਅਕਬਰ ਉਨ੍ਹਾਂ ਨੂੰ ਸੁਣਦੇ ਸਨ। ਵਡਾਲੀ ਭਰਾਵਾਂ ਨੇ ਉਸ ਥਾਂ 'ਤੇ ਬਿਨਾਂ ਮਾਈਕ ਤੋਂ ਗਾ ਕੇ ਅਜਿਹਾ ਰੰਗ ਬੰਨ੍ਹਿਆ ਕਿ ਸਾਰੇ ਖਿੜ੍ਹ ਉੱਠੇ। ਸਾਲ 2002 ਤੋਂ ਵਡਾਲੀ ਭਰਾਵਾਂ ਨੂੰ ਸੂਫੀ ਸੰਗੀਤ ਨੂੰ ਐਲਬਮਜ਼ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ।
PunjabKesari

ਫਿਰ ਇਕ ਤੋਂ ਬਾਅਦ ਇਕ ਉਨ੍ਹਾਂ ਦੀਆਂ ਕਈ ਐਲਬਮਜ਼ ਆਈਆਂ। ਐਲਬਮਜ਼ ਨਾਲ ਵੀ ਵਡਾਲੀ ਭਰਾਵਾਂ ਦੀ ਇਕ ਕਹਾਣੀ ਜੁੜੀ ਹੋਈ ਹੈ। ਪੂਰਨ ਚੰਦ ਦੇ ਦੱਸੇ ਮੁਤਾਬਕ ਜਦ ਉਹ ਸਟੂਡੀਓ ਗਏ ਸੀ ਤਾਂ ਉੱਥੇ ਤਬਲੇ ਤੇ ਵਾਜੇ (ਹਾਰਮੋਨੀਅਮ) 'ਤੇ ਹੀ ਗਾ ਕੇ ਆਏ ਸਨ, ਉਨ੍ਹਾਂ ਨੇ ਗਿਟਾਰ ਤੇ ਡਰੱਮ ਪਤਾ ਨਹੀਂ ਕਿੱਥੋਂ ਪਾ ਦਿੱਤੇ।
PunjabKesari

ਵਡਾਲੀ ਬ੍ਰਦਰਜ਼ ਦੀਆਂ 'ਆ ਮਿਲ ਯਾਰ', 'ਪੈਗਾਮ-ਏ-ਇਸ਼ਕ', 'ਇਸ਼ਕ ਮੁਸਾਫਿਰ', 'ਫੋਕ ਮਿਊਜ਼ਿਕ ਆਫ਼ ਪੰਜਾਬ', 'ਯਾਦ ਪੀਆ ਕੀ' ਆਦਿ ਪ੍ਰਮੁੱਖ ਐਲਬਮਜ਼ ਹਨ। ਬੀਤੇ ਸਮੇਂ ਤੋਂ ਉਹ ਇਕਹਿਰੇ ਗੀਤ ਜਾਂ ਲਾਈਵ ਸ਼ੋਅ ਹੀ ਕਰਦੇ ਆ ਰਹੇ ਸਨ। ਸਾਲ 2003 'ਚ ਵਡਾਲੀ ਭਰਾਵਾਂ ਨੇ ਬਾਲੀਵੁੱਡ ਫਿਲਮ 'ਪਿੰਜਰ' ਤੇ 'ਧੂਪ', 2010 'ਚ ਤਮਿਲ ਫਿਲਮ 'ਚਿੱਕੂ ਬੁੱਕੂ', 2011 ' ਚ 'ਤਨੂੰ ਵੈਡਜ਼ ਮਨੂੰ' ਤੇ 'ਮੌਸਮ' 'ਚ ਵੀ ਗਾਇਆ। ਵਡਾਲੀ ਭਰਾਵਾਂ ਦੀ ਸਾਦਗੀ ਦੇ ਵੀ ਅਨੇਕਾਂ ਕਿੱਸੇ ਹਨ। ਉਨ੍ਹਾਂ ਆਪਣੀ ਉਮਰ ਦਾ ਜ਼ਿਆਦਾਤਰ ਸਮਾਂ ਸਾਈਕਲ ਜਾਂ ਮੋਟਰਸਾਈਕਲ 'ਤੇ ਹੀ ਗੁਜ਼ਾਰਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News