ਸੂਫੀ ਗਾਇਕ ਪਿਆਰੇ ਲਾਲ ਵਡਾਲੀ ਦੇ ਦਿਹਾਂਤ 'ਤੇ ਪਾਲੀਵੁੱਡ ਸਿਤਾਰਿਆਂ ਨੇ ਪ੍ਰਗਟ ਕੀਤਾ ਦੁੱਖ

3/9/2018 5:12:19 PM

ਜਲੰਧਰ(ਬਿਊਰੋ)— ਮਸ਼ਹੂਰ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੀ ਅੱਜ ਤੜਕੇ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ। ਹਾਲ ਹੀ 'ਚ ਮਸ਼ਹੂਰ ਐਕਟਰ ਰਜ਼ਾ ਮੁਰਾਦ ਨੇ 'ਜਗਬਾਣੀ' ਨਾਲ ਗੱਲ ਕੀਤੀ। ਉਸਤਾਦ ਪਿਆਰੇ ਲਾਲ ਵਡਾਲੀ ਜੀ ਨੇ ਕਾਫੀ ਨੇ ਆਪਣੀ ਸੂਫੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਪ੍ਰਸਿੱਧੀ ਖੱਟੀ। ਦੱਸ ਦੇਈਏ ਕਿ 25 ਜਨਵਰੀ ਨੂੰ ਉਨ੍ਹਾਂ ਦਾ ਜਨਮਦਿਨ ਸੀ। ਉਸਤਾਦ ਪੂਰਣਚੰਦ ਤੇ ਉਸਤਾਦ ਪਿਆਰੇ ਲਾਲ ਦੀ ਜੋੜੀ ਨੇ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਵਾਡਲੀ ਬ੍ਰਦਰਸ ਅੰਮ੍ਰਿਤਸਰ ਦੇ ਨੇੜੇ ਇਕ ਪਿੰਡ 'ਚ ਰਹਿੰਦੇ ਹਨ ਤੇ ਦੋਵਾਂ ਨੂੰ ਪੰਜਾਬੀ ਸੂਫੀ ਗਾਇਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਦੋਵੇਂ ਨੇ ਜਲੰਧਰ ਦੇ ਹਰਬੱਲਾ ਮੰਦਰ 'ਚ ਪੇਸ਼ਕਾਰੀ ਜਾਂ ਲਾਈ ਸ਼ੋਅ ਕਰਨੇ ਸ਼ੁਰੂ ਕੀਤੇ ਸਨ। ਦੋਵਾਂ ਭਰਾਵਾਂ ਦੀ ਜੋੜੀ 'ਕਾਫੀਆਂ', 'ਗਜ਼ਲ' ਤੇ 'ਭਜਨ' ਵਰਗੇ ਕਈ ਤਰ੍ਹਾਂ ਦੀ ਗਾਇਕੀ ਕਰਦੇ ਸਨ। ਵਡਾਲੀ ਬ੍ਰਦਰਸ ਨੇ ਬਾਲੀਵੁੱਡ 'ਚ 'ਏ ਰੰਗਰੇਜ਼ ਮੇਰੇ', 'ਏਕ ਤੂੰ ਹੀ ਤੂੰ ਹੀ' ਵਰਗੇ ਕਈ ਸ਼ਾਨਦਾਰ ਗੀਤ ਵੀ ਦਿੱਤੇ। ਉਨ੍ਹਾਂ ਦਾ ਕਾਫੀ ਮਸ਼ਹੂਰ ਗੀਤ 'ਤੂੰ ਮਾਨੇ ਯਾ ਮਾਨੇ' ਇੰਟਰਨੈੱਟ ਤੇ ਲੋਕਾਂ 'ਚ ਕਾਫੀ ਮਸ਼ਹੂਰ ਹੋਇਆ।
ਰਜ਼ਾ ਮੁਰਾਦ

ਰਜ਼ਾ ਮੁਰਾਦ ਨੇ ਉਸਤਾਦ ਪਿਆਰੇ ਲਾਲ ਵਡਾਲੀ ਜੀ ਮੌਤ 'ਤੇ ਦੁੱਖ ਜ਼ਾਹਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਵਡਾਲੀ ਬ੍ਰਦਰਸ ਨੇ ਪੰਜਾਬ 'ਚ ਕਵਾਲੀ ਦਾ ਰੁਝਾਨ ਸ਼ੁਰੂ ਕੀਤਾ ਸੀ ਅਤੇ ਇਸ ਲਾਈਨ 'ਚ ਉਨ੍ਹਾਂ ਨੇ ਕਾਫੀ ਨਾਂ ਕਮਾਇਆ ਸੀ। ਉਨ੍ਹਾਂ ਦੇ ਗੀਤ ਤਾਂ ਲੋਕ ਇਸ ਤਰ੍ਹਾਂ ਸੁਣਦੇ ਸਨ ਜਿਵੇਂ ਰੋਜ਼ਾਨਾ ਲੋਕ ਘਰਾਂ 'ਚ ਰੋਟੀ ਖਾਂਦੇ ਹਨ। ਅੱਜ ਉਹ ਭਾਵੇਂ ਸਾਡੇ 'ਚ ਮੌਜ਼ੂਦ ਨਹੀਂ ਹਨ ਪਰ ਉਨ੍ਹਾਂ ਦੀ ਗਾਇਕੀ ਸਾਡੇ ਦਿਲ 'ਚ ਸਦਾ ਵੱਸਦੀ ਰਹੇਗੀ। ਮੈਂ ਪਿਆਰੇ ਲਾਲ ਜੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹਾਂ।'' ਦੱਸ ਦੇਈਏ ਕਿ ਉਸਤਾਦ ਪਿਆਰੇ ਲਾਲ ਵਡਾਲੀ ਜੀ ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ 'ਚ ਦਾਖਲ ਸਨ ਪਰ ਤੜਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਹ ਚੱਲ ਵਸੇ।

ਸੁਰਿੰਦਰ ਸ਼ਿੰਦਾ

ਸੁਰਿੰਦਰ ਸ਼ਿੰਦਾ ਨੇ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ''ਬਹੁਤ ਦੁੱਖ ਦਾ ਸਮਾਂ ਹੈ ਕਿ ਵਡਾਲੀ ਘਰਾਣੇ ਦਾ ਮਸ਼ਹੂਰ ਸੂਫੀ ਗਾਇਕ ਪਿਆਰੇ ਲਾਲ ਵਡਾਲੀ ਅੱਜ ਸਾਡੇ 'ਚ ਨਹੀਂ ਰਹੇ। ਉਨ੍ਹਾਂ ਦੀ ਮੌਤ ਨਾਲ ਜੋ ਘਾਟਾ ਸਾਨੂੰ ਪਿਆ ਉਹ ਕਦੇ ਨਹੀਂ ਪੂਰਾ ਹੋਣਾ। ਪਿਆਰਾ ਜਿਥੇ ਵੀ ਜਾਂਦਾ ਸੀ ਮਹਿਫਲਾਂ ਲਾ ਦਿੰਦੇ ਸਨ। ਉਹ ਸੰਗੀਤ ਇੰਡਸਟਰੀ ਦੇ ਸ਼ਹਿਨਸ਼ਾਹ ਸਨ। ਆਖੀਰ 'ਚ ਸੁਰਿੰਦਰ ਸ਼ਿੰਦਾ ਨੇ ਕਿਹਾ, ਕੁਦਰਤ ਦੀ ਮਾਇਆ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ।''

ਦਲੇਰ ਮਹਿੰਦੀ

ਜਗਬਾਣੀ' ਨਾਲ ਦਲੇਰ ਮਹਿੰਦੀ ਨੇ ਗੱਲਬਾਤ ਰਾਹੀਂ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋ ਕਿਹਾ, ''ਜਦੋਂ ਮੈਨੂੰ ਪਤਾ ਲੱਗਾ ਕਿ ਸੂਫੀ ਗਾਇਕ ਉਸਤਾਦ ਪਿਆਰੇ ਲਾਲ ਵਡਾਲੀ ਜੀ ਦਾ ਦਿਹਾਂਤ ਹੋ ਗਿਆ ਤਾਂ ਮੈਨੂੰ ਕਾਫੀ ਧੱਕਾ ਲੱਗਾ। ਇਨ੍ਹਾਂ ਨੇ ਹਮੇਸ਼ਾ ਹੀ ਆਪਣੇ ਗੀਤਾਂ 'ਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੱਤਾ ਹੈ। ਉਸਤਾਦ ਪਿਆਰੇ ਲਾਲ ਵਡਾਲੀ ਵਰਗੇ ਗਾਇਕ ਸਦੀਆਂ ਬਾਅਦ ਹੀ ਪੈਦਾ ਹੁੰਦੇ ਹਨ। ਉਨ੍ਹਾਂ ਨੇ 'ਕਵਾਲੀਆਂ' ਨਾਲ ਪੰਜਾਬ 'ਚ ਬਹੁਤ ਉੱਚੀਆਂ ਬੁਲੰਦੀਆਂ ਨੂੰ ਛੂਹਿਆ। ਉਨ੍ਹਾਂ ਦੀ ਮੌਤ ਨਾਲ ਜੋ ਘਾਟਾ ਸੰਗੀਤ ਇੰਡਸਟਰੀ ਨੂੰ ਹੋਇਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ।''

ਮਾਸਟਰ ਸਲੀਮ

ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਉਸਤਾਦ ਪਿਆਰੇ ਲਾਲ ਵਡਾਲੀ ਦੇ ਦਿਹਾਂਤ ਦੀ ਖਬਰ ਸੁਣ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ''ਜਦੋਂ ਉਸਤਾਦ ਪਿਆਰੇ ਲਾਲ ਵਡਾਲੀ ਜੀ ਦੇ ਦਿਹਾਂਤ ਦੀ ਖਬਰ ਸੁਣੀ ਤਾਂ ਇਸ ਤਰ੍ਹਾਂ ਲੱਗਾ ਕਿ ਜਿਵੇਂ ਪੁੱਤ ਦੇ ਸਿਰ ਤੋਂ ਪਿਓ ਦਾ ਸਾਇਆ ਚੱਲਾ ਗਿਆ ਹੋਵੇ। ਮੈਂ ਉਨ੍ਹਾਂ ਨੂੰ ਚਾਚਾ ਜੀ ਆਖਦਾ ਹੁੰਦਾ ਸੀ। ਉਸਤਾਦ ਪਿਆਰੇ ਲਾਲ ਵਡਾਲੀ ਮੇਰੇ ਪਿਤਾ ਜੀ ਦੇ ਚੰਗੇ ਦੋਸਤ ਸਨ ਤੇ ਅਕਸਰ ਇਕੱਠੇ ਹੀ ਜਾਂਦੇ ਆਉਂਦੇ ਸਨ।''
PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News