ਵਾਣੀ ਕਪੂਰ ਦੀ ਡਰੈੱਸ ’ਤੇ ਹੰਗਾਮਾ,ਸ਼ਿਕਾਇਤ ਦਰਜ

11/15/2019 9:31:32 AM

ਮੁੰਬਈ(ਬਿਊਰੋ)– ਬਾਲੀਵੁੱਡ ਸਟਾਰਸ ਅਕਸਰ ਫੈਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਟਰੋਲ ਹੁੰਦੇ ਹਨ। ਅਜਿਹੇ ’ਚ ਬਹੁਤ ਸਟਾਰਜ਼ ਅਜਿਹੇ ਹਨ ਜੋ ਕੱਪੜਿਆਂ ਨੂੰ ਲੈ ਕੇ ਟਰੋਲਜ਼ ਦੇ ਨਿਸ਼ਾਨੇ ’ਤੇ ਆ ਜਾਂਦੇ ਹਨ। ਹਾਲ ਹੀ ‘ਚ ਫਿਲਮ ਅਭਿਨੇਤਰੀ ਵਾਣੀ ਕਪੂਰ ਦੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਖੜ੍ਹਾ ਹੋ ਗਿਆ ਹੈ। ਅਸਲ ਵਿਚ ਵਾਣੀ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਫਰੰਟ ਨਾਟ ਕਰਾਪ ਟਾਪ ਪਹਿਨਿਆ ਹੋਇਆ ਸੀ।


ਇਸ ਟਾਪ ’ਤੇ ਗੁਲਾਬੀ ਰੰਗ ਨਾਲ ‘ਹਰੇ ਰਾਮ ਹਰੇ ਕ੍ਰਿਸ਼ਨ’ ਪ੍ਰਿੰਟ ਸੀ। ਟਰੋਲ ਹੋਣ ’ਤੇ ਉਸ ਨੇ ਤਸਵੀਰ ਡਲੀਟ ਕਰ ਦਿੱਤੀ। ਵਾਣੀ ਕਪੂਰ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲਗਾ ਕੇ ਹਿੰਦੂਵਾਦੀ ਸੰਗਠਨ ਹਿੰਦੂ ਹਿਰਦੇ ਸਮਰਾਟ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News