'ਸ਼ਮਸ਼ੇਰਾ' 'ਚ ਰਣਬੀਰ ਨਾਲ ਨਜ਼ਰ ਆ ਸਕਦੀ ਹੈ ਵਾਣੀ ਕਪੂਰ

5/14/2018 6:05:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਵਾਣੀ ਕਪੂਰ ਆਉਣ ਵਾਲੀ ਫਿਲਮ 'ਸ਼ਮਸ਼ੇਰਾ' 'ਚ ਰਾਕਸਟਾਰ ਰਣਬੀਰ ਕਪੂਰ ਦੇ ਆਪੋਜ਼ਿਟ ਕੰਮ ਕਰਦੀ ਨਜ਼ਰ ਆ ਸਕਦੀ ਹੈ। ਰਣਬੀਰ ਕਪੂਰ ਯਸ਼ਰਾਜ ਬੈਨਰ ਹੇਠ ਬਣ ਰਹੀ ਫਿਲਮ 'ਚ ਕੰਮ ਕਰ ਰਹੇ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ 'ਚ ਰਣਬੀਰ ਡਕੈਤ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਆਪਣੀ ਇਮੇਜ ਤੋਂ ਹੱਟ ਕੇ ਹੁਣ ਰਣਬੀਰ ਹਰ ਤਰ੍ਹਾਂ ਦੀਆਂ ਫਿਲਮਾਂ 'ਚ ਹੱਥ ਅਜਮਾ ਰਹੇ ਹਨ। 'ਸ਼ਮਸ਼ੇਰਾ' 'ਚ ਰਣਬੀਰ ਅਤੇ ਵਾਣੀ ਕਪੂਰ ਤੋਂ ਇਲਾਵਾ ਸੰਜੇ ਦੱਤ ਅਹਿਮ ਭੂਮਿਕਾ 'ਚ ਹਨ। ਅਗਲੇ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਸਕਦੀ ਹੈ ਅਤੇ 2019 ਦਾ ਅੱਧਾ ਸਾਲ ਬੀਤਣ ਤੱਕ ਸ਼ੂਟਿੰਗ ਖਤਮ ਹੋ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News