B''Day Spl: ਬਾਲੀਵੁੱਡ ''ਚ ਆਉਣ ਤੋਂ ਪਹਿਲਾਂ ਹੋਟਲ ''ਚ ਕੰਮ ਕਰਦੀ ਸੀ ਇਹ ਅਦਾਕਾਰਾ

8/23/2019 12:50:06 PM

ਮੁੰਬਈ(ਬਿਊਰੋ)— ਫਿਲਮ 'ਸ਼ੁੱਧ ਦੇਸੀ ਰੁਮਾਂਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਵਾਣੀ ਕਪੂਰ ਦੇ ਖਾਤੇ 'ਚ ਬਹੁਤ ਜ਼ਿਆਦਾ ਫਿਲਮਾਂ ਤਾਂ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਉਹ ਬਾਲੀਵੁੱਡ 'ਚ ਆਪਣੀ ਜਗ੍ਹਾ ਪੱਕੀ ਕਰਨ 'ਚ ਕਾਮਯਾਬ ਰਹੀ ਹੈ। ਬਾਣੀ ਦਾ ਜਨਮ 23 ਅਗਸਤ, 1988 ਨੂੰ ਦਿੱਲੀ 'ਚ ਹੋਇਆ। ਅੱਜ ਵਾਣੀ ਕਪੂਰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ।
PunjabKesari

ਪਿਤਾ ਨਹੀਂ ਚਾਹੁੰਦੇ ਸਨ ਕਿ ਵਾਣੀ ਅਦਾਕਾਰਾ ਬਣੇ

ਬਾਣੀ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਅਦਾਕਾਰਾ ਬਣੇ। ਉਨ੍ਹਾਂ ਦੇ ਪਿਤਾ ਸ਼ਿਵ ਕਪੂਰ ਦਿੱਲੀ 'ਚ ਹੀ ਫਰਨੀਚਰ ਐਕਸਪੋਰਟ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਉਹ ਇਕ ਐੱਨ. ਜੀ. ਓ. ਵੀ ਚਲਾਉਂਦੇ ਹਨ। ਉਨ੍ਹਾਂ ਦੀ ਮਾਂ, ਡਿੰਪੀ ਕਪੂਰ ਪਹਿਲਾਂ ਸਕੂਲ ਟੀਚਰ ਸੀ ਪਰ ਹੁਣ ਉਹ ਮਾਰਕੇਟਿੰਗ ਐਗਜੀਕਿਊਟਿਵ ਦੇ ਤੌਰ 'ਤੇ ਕੰਮ ਕਰਦੀ ਹੈ। ਬਾਣੀ ਦੀ ਵੱਡੀ ਭੈਣ ਵਿਆਹ ਤੋਂ ਬਾਅਦ ਹਾਲੈਂਡ ਸੈੱਟਲ ਹੋ ਚੁੱਕੀ ਹੈ। ਬਾਣੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਦਾ ਮੰਨਣਾ ਸੀ ਕਿ ਲੜਕੀਆਂ ਦਾ ਜਲਦ ਵਿਆਹ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਭੈਣ ਦਾ ਵਿਆਹ ਸਿਰਫ 18 ਸਾਲ ਦੀ ਉਮਰ 'ਚ ਹੋ ਗਿਆ ਸੀ ਪਰ ਬਾਣੀ ਅਜਿਹਾ ਨਹੀਂ ਕਰਨਾ ਚਾਹੁੰਦੀ ਸੀ।''
PunjabKesari

ਹੋਟਲ 'ਚ ਵੀ ਕਰ ਚੁੱਕੀ ਹੈ ਕੰਮ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਾਣੀ ਦੇ ਮਾਡਲ ਬਨਣ ਦੇ ਖਿਲਾਫ ਸਨ ਪਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਪਾਪਾ ਨੂੰ ਮਨਾਉਣ 'ਚ ਮਦਦ ਕੀਤੀ। ਬਾਣੀ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਟੂਰੀਜਮ 'ਚ ਬੈਚਲਰ ਡਿਗਰੀ ਪੂਰੀ ਕੀਤੀ। ਟੂਰੀਜਮ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਬਾਣੀ ਨੇ ਜੈਪੁਰ ਦੇ ਓਬਕਾਏ ਹੋਟਲਸ ਐਂਡ ਰਿਜਾਰਟ 'ਚ ਇੰਟਰਨਸ਼ਿਪ ਕੀਤੀ। ਬਾਅਦ 'ਚ ਆਈ. ਟੀ. ਸੀ. ਹੋਟਲ 'ਚ ਵੀ ਕਈ ਦਿਨ ਕੰਮ ਕੀਤਾ। ਬਾਣੀ ਨੇ ਹੋਟਲ 'ਚ ਕੰਮ ਕਰਨ ਤੋਂ ਬਾਅਦ ਮਾਡਲਿੰਗ 'ਚ ਆਪਣਾ ਕਰੀਅਰ ਬਣਾਇਆ। ਇਸ ਤੋਂ ਬਾਅਦ ਬਾਣੀ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News