ਪੰਜਾਬੀ ਸਿਨੇਮਾ ''ਚ ਨਵੇਂ ਰਿਕਾਰਡ ਕਾਇਮ ਕਰੇਗੀ ''ਵਾਪਸੀ''
5/30/2016 3:48:49 PM

ਜਲੰਧਰ— ਪੰਜਾਬੀ ਸਿਨੇਮਾ ਦਾ ਘੇਰਾ ਦਿਨ-ਬ-ਦਿਨ ਵੱਡਾ ਹੁੰਦਾ ਜਾ ਰਿਹਾ ਹੈ ਤੇ ਕਈ ਵੱਖਰੇ ਵਿਸ਼ਿਆਂ ਨੂੰ ਲੈ ਕੇ ਫਿਲਮਾਂ ਵੀ ਬਣਨ ਲੱਗੀਆਂ ਹਨ। ਅਜਿਹੇ ''ਚ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ''ਵਾਪਸੀ'' ਪੰਜਾਬੀ ਸਿਨੇਮਾ ''ਚ ਨਵੀਆਂ ਪੈੜਾਂ ਪਾਵੇਗੀ।
ਫਿਲਮ ''ਚ ਹਰੀਸ਼ ਵਰਮਾ, ਧ੍ਰਿਤੀ ਸਹਾਰਾਨ ਤੇ ਸਮੇਕਸ਼ਾ ਮੁੱਖ ਭੂਮਿਕਾ ਨਿਭਾਅ ਰਹੇ ਹਨ ਤੇ ਬਾਲੀਵੁੱਡ ਦੇ ''ਬੈਡਮੈਨ'' ਗੁਲਸ਼ਨ ਗਰੋਵਰ ਵਲੋਂ ਅਹਿਮ ਕਿਰਦਾਰ ਨਿਭਾਇਆ ਗਿਆ ਹੈ। ਫਿਲਮ ਦੇ ਗੀਤਾਂ ਨੂੰ ਵੀ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਹ ਫਿਲਮ ਇਕ ਸੰਜੀਦਾ ਵਿਸ਼ੇ ਨੂੰ ਲੈ ਕੇ ਬਣਾਈ ਗਈ ਹੈ। ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਸ ਫਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ