ਮੁਕੇਸ਼ ਅੰਬਾਨੀ, ਸ਼ਾਹਰੁਖ ਤੇ ਆਮਿਰ ਸਮੇਤ 10 ਭਾਰਤੀਆਂ ਦੇ ਨਾਂ ਸ਼ਾਮਲ

12/19/2019 9:13:10 AM

ਲਾਸ ਏਂਜਲਸ (ਅਨਸ)- ਵੈਰਾਇਟੀ ਨੇ ਗਲੋਬਲ ਮੀਡੀਆ ਦੇ ਸਭ ਤੋਂ ਮਹੱਤਵਪੂਰਨ ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ’ਚ ਸ਼ਾਹਰੁਖ ਖਾਨ, ਮੁਕੇਸ਼ ਅੰਬਾਨੀ ਅਤੇ ਆਮਿਰ ਖਾਨ ਸਮੇਤ 10 ਭਾਰਤੀ ਸ਼ਾਮਿਲ ਹਨ। ਧਿਆਨਯੋਗ ਹੈ ਕਿ ਸ਼ਾਹਰੁਖ ਸਾਲ 2018 ਵਿਚ ਆਈ ‘ਜ਼ੀਰੋ’ ਵਿਚ ਆਖਰੀ ਵਾਰ ਨਜ਼ਰ ਆਏ ਸਨ। ਹਾਲਾਂਕਿ ਇਹ ਫਿਲਮ ਦਰਸ਼ਕਾਂ ਦੇ ਵਿਚ ਕੋਈ ਖਾਸ ਮੁਕਾਮ ਨਹੀਂ ਬਣਾ ਪਾਈ ਸੀ। ਫਿਲਹਾਲ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸ਼ਾਹਰੁਖ ਮਲਯਾਲਮ ਨਿਰਦੇਸ਼ਕ ਨਾਲ ਨਜ਼ਰ ਆ ਸਕਦੇ ਹਨ । ਇਸ ਲਿਸਟ ’ਚ ਫਿਲਮਮੇਕਰ ਰੌਨੀ ਸਕਰੂਵਾਲਾ, ਉਦੇ ਸ਼ੰਕਰ, ਕਲਾਨਿਧੀ ਮਾਰਨ, ਏਕਤਾ ਕਪੂਰ, ਕਿਸ਼ੋਰ ਲੂਲਾ, ਸਿਧਾਰਥ ਰਾਏ ਕਪੂਰ ਅਤੇ ਆਦਿਤਯ ਚੋਪੜਾ ਦੇ ਨਾਂ ਸ਼ਾਮਲ ਹਨ। ਸੂਚੀ ’ਚ ਪਹਿਲੇ ਨੰਬਰ ’ਤੇ ਲੇਖਕ ਅਤੇ ਨਿਰਮਾਤਾ ਜ਼ੈੱਡ ਮਰਕਿਉਰੀਓ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News