ਵਰੁਣ ਧਵਨ ਨੇ ਪੂਰਾ ਕੀਤਾ 'ਏ. ਬੀ. ਸੀ. ਡੀ. 3' ਦਾ ਪਹਿਲਾ ਸ਼ੂਟਿੰਗ ਸ਼ੈਡਿਊਲ
2/2/2019 12:23:19 PM
ਮੁੰਬਈ(ਬਿਊਰੋ)— ਵਰੁਣ ਧਵਨ ਅੱਜਕਲ ਆਪਣੀ ਅਗਲੀ ਫਿਲਮ 'ਏ. ਬੀ. ਸੀ. ਡੀ. 3' ਦੀ ਸ਼ੂਟਿੰਗ 'ਚ ਰੁੱਝੇ ਹਨ। ਇਸ ਫਿਲਮ 'ਚ ਉਸ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ ਪਰ ਸ਼ਰਧਾ ਨੇ ਅਜੇ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਕੀਤੀ। ਫਿਲਮ 'ਚ ਵਰੁਣ ਤੇ ਸ਼ਰਧਾ ਡਾਂਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਲਈ ਦੋਵੇਂ ਸਟਾਰਸ ਸਖਤ ਮਿਹਨਤ ਕਰ ਰਹੇ ਹਨ।
ਹਾਲ ਹੀ 'ਚ ਵਰੁਣ ਨੇ ਫਿਲਮ ਦੇ ਇਕ ਸੀਨ ਲਈ ਵਾਹਘਾ ਬਾਰਡਰ 'ਤੇ ਪਰਫਾਰਮ ਕੀਤਾ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਫਿਲਮ ਦਾ ਪਹਿਲਾ ਸ਼ੈਡਿਊਲ ਪੰਜਾਬ 'ਚ ਪੂਰਾ ਹੋ ਗਿਆ। ਹੁਣ ਵਰਣੁ ਫਿਲਮ ਦੇ ਅਗਲੇ ਹਿੱਸੇ ਦੀ ਸ਼ੂਟਿੰਗ ਲਈ ਲੰਡਨ ਰਵਾਨਾ ਹੋ ਰਹੇ ਹਨ।
ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਦੇ ਖਤਮ ਹੋਣ ਦੀ ਜਾਣਕਾਰੀ ਰੇਮੋ ਡਿਸੂਜ਼ਾ ਨੇ ਟੀਮ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਕੇ ਦਿੱਤੀ ਹੈ। ਇਸ 'ਚ ਸਾਰੀ ਟੀਮ ਪੋਜ ਦਿੰਦੇ ਨਜ਼ਰ ਆ ਰਹੀ ਹੈ। ਟੀਮ ਦਾ ਅਗਲਾ ਸ਼ੂਟ 40 ਦਿਨ ਦਾ ਲੰਡਨ 'ਚ ਹੈ।
'ਏ. ਬੀ. ਸੀ. ਡੀ. 3' 'ਚ ਵਰੁਣ ਪੰਜਾਬੀ ਲੜਕੇ ਤੇ ਸ਼ਰਧਾ ਇਕ ਪਾਕਿਸਤਾਨੀ ਡਾਂਸਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ