MOVIE REVIEW : ਕੁਝ ਵੱਖਰੀ ਹੈ ''ਅਕਤੂਬਰ'' ਫਿਲਮ ਦੀ ਲਵ ਸਟੋਰੀ

4/13/2018 12:30:42 PM

ਨਵੀਂ ਦਿੱਲੀ(ਬਿਊਰੋ)— ਫਿਲਮਮੇਕਰ ਸ਼ੁਜੀਤ ਸਰਕਾਰ ਦਾ ਜ਼ਿਕਰ ਹੁੰਦੇ ਹੀ 'ਮਦਰਾਸ ਕੈਫੇ',  'ਵਿੱਕੀ ਡੋਨਰ' ਤੇ 'ਪਿੰਕ' ਵਰਗੀਆਂ ਫਿਲਮਾਂ ਦੇ ਨਾਂ ਸਾਹਮਣੇ ਆ ਜਾਂਦੇ ਹਨ। ਸ਼ੁਜੀਤ ਦੀ ਇਕ ਵਿਸ਼ੇਸ਼ਤਾ ਹੈ ਕਿ ਉਹ ਅਕਸਰ ਫਿਲਮਮੇਕਿੰਗ ਦੇ ਮਾਧਿਅਮ ਨਾਲ ਕਹਾਣੀ ਨੂੰ ਵੱਖਰੇ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ। 'ਜੁੜਵਾ 2' ਵਰਗੀਆਂ ਫਿਲਮਾਂ ਕਰਨ ਤੋਂ ਬਾਅਦ ਹੁਣ ਵਰੁਣ ਧਵਨ ਨੂੰ ਸ਼ੁਜੀਤ ਨੇ 'ਅਕਤੂਬਰ' ਫਿਲਮ 'ਚ ਇਕ ਵੱਖਰਾ ਹੀ ਕਿਰਦਾਰ ਦਿੱਤਾ ਹੈ।
ਕਹਾਣੀ
ਫਿਲਮ ਦੀ ਕਹਾਣੀ ਦਿੱਲੀ ਦੇ ਇਕ ਹੋਟਲ ਤੋਂ ਸ਼ੁਰੂ ਹੁੰਦੀ ਹੈ, ਜਿਥੇ ਦਾਨਿਸ਼ ਉਰਫ ਡੈਨ (ਵਰੁੱਣ ਧਵਨ) ਆਪਣੇ ਦੋਸਤਾਂ ਨਾਲ ਇੰਟਰਸ਼ਿਪ ਕਰਦਾ ਹੈ। ਆਪਣੀ ਹੀ ਦੁਨੀਆਂ 'ਚ ਰਹਿਣ ਵਾਲਾ ਡੈਮ ਬੇਫਿਕਰੀ ਦੀ ਜ਼ਿੰਦਗੀ ਜਿਊਂਦਾ ਹੈ। ਉਸੇ ਸਮੇਂ ਹੋਟਲ 'ਚ ਬਨਿਤਾ ਸੰਧੂ ਦੀ ਐਂਟਰੀ ਹੁੰਦੀ ਹੈ ਤੇ ਉਹ ਵੀ ਇਕ ਇੰਟਰਨ ਦੇ ਤੌਰ 'ਤੇ ਇਥੇ ਕੰਮ ਕਰਨ ਲੱਗਦੀ ਹੈ। ਬਨਿਤਾ ਨੂੰ ਹਰ ਇਕ ਕੰਮ ਚੰਗੇ ਤਰੀਕੇ ਨਾਲ ਕਰਨ ਦੀ ਆਦਤ ਹੁੰਦੀ ਹੈ। ਦੂਜੇ ਪਾਸੇ ਡੈਨ ਦੇ ਕੰਮ ਨੂੰ ਦੇਖਦੇ ਹੋਏ ਇਸ ਨੂੰ ਅਕਸਰ ਹੀ ਡਿਪਾਰਟਮੈਂਟ ਤੋਂ ਸ਼ਿਫਤ ਕਰ ਦਿੱਤਾ ਜਾਂਦਾ ਹੈ। ਕਹਾਣੀ 'ਚ ਮੋੜ ਉਦੋਂ ਆਉਂਦਾ ਹੈ, ਜਦੋਂ ਅਕ ਦਿਨ ਹੋਟਲ ਦੇ ਚੌਥੇ ਮਾਲੇ ਤੋਂ ਬਨਿਤਾ ਡਿੱਗ ਜਾਂਦੀ ਹੈ ਤੇ ਡੈਨ ਦੀ ਜ਼ਿੰਦਗੀ 'ਚ ਸਭ ਕੁਝ ਬਦਲ ਜਾਂਦਾ ਹੈ। ਫਿਰ ਡੈਨ ਜ਼ਾਦਾ ਸਮਾਂ ਹਸਪਤਾਲ 'ਚ ਬਿਤਾਉਣ ਲੱਗਦਾ ਹੈ ਤੇ ਇਨ੍ਹਾਂ ਕਾਰਨਾਂ ਕਰਕੇ ਉਸ ਨੂੰ ਹੋਟਲ 'ਚ ਕੱਢ ਦਿੱਤਾ ਜਾਂਦਾ ਹੈ। ਫਿਰ ਉਹ ਮਨਾਲੀ ਜਾ ਕੇ ਮੈਨੇਜਰ ਦੇ ਤੌਰ 'ਤੇ ਇਕ ਹੋਟਲ 'ਚ ਕੰਮ ਕਰਨ ਲੱਗਦਾ ਹੈ। ਕਹਾਣੀ ਇਕ ਵਾਰ ਫਿਰ ਤੋਂ ਡੈਨੂੰ ਮਨਾਲੀ ਤੋਂ ਦਿੱਲੀ ਲੈ ਆਂਦੀ ਹੈ। ਉਸ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਬਾਕਸ ਆਫਿਸ
ਫਿਲਮ ਦਾ ਬਜਟ ਲਗਭਗ 30 ਕਰੋੜ ਦੱਸਿਆ ਜਾ ਰਿਹਾ ਹੈ। ਟਰੇਡ ਪੰਡਿਤਾਂ ਦੀ ਮੰਨੀਏ ਤਾਂ 'ਅਕਤੂਬਰ' ਪਹਿਲੇ ਦਿਨ ਲਗਭਗ 7 ਤੋਂ 8 ਕਰੋੜ ਦੀ ਕਮਾਈ ਕਰੇਗੀ। ਵਰਡ ਆਫ ਮਾਊਥ ਤੋਂ ਚੰਗਾ ਵੀਕੈਂਡ ਵੀ ਆ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News