ਵਰੁਣ ਧਵਨ ਦੇ ਸਿਤਾਰੇ ਬੁਲੰਦੀਆਂ 'ਤੇ, ਹੁਣ ਖੁਦ ਦਾ ਖੋਲ੍ਹਣਗੇ ਪ੍ਰੋਡਕਸ਼ਨ ਹਾਊਸ

9/9/2018 2:01:09 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕੂਲ ਐਕਟਰ ਵਰੁਣ ਧਵਨ ਨੇ ਬੇਹੱਦ ਘੱਟ ਸਮੇਂ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਵਰੁਣ ਨੇ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦ ਈਅਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਹੁਣ ਤੱਕ ਵੱਖ-ਵੱਖ ਜੌਨਰ ਦੀਆਂ ਕਈ ਸੁਪਰਹਿੱਟ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਦਮਦਾਰ ਕਮਾਈ ਕੀਤੀ ਹੈ।

Varun Dhawan

ਹੁਣ ਖਬਰ ਹੈ ਕਿ ਵਰੁਣ ਆਪਣੇ ਪਿਤਾ ਡੈਵਿਡ ਧਵਨ ਤੇ ਭਰਾ ਰੋਹਿਤ ਧਵਨ ਨਾਲ ਮਿਲ ਕੇ ਖੁਦ ਦਾ ਪ੍ਰੋਡਕਸ਼ਨ ਹਾਊਸ ਖੋਲ੍ਹਣ ਦੀ ਸੋਚ ਰਹੇ ਹਨ। ਵਰਣੁ ਦੇ ਪ੍ਰੋਡਕਸ਼ਨ ਹਾਉਸ ਦੀ ਅਜੇ ਪਲਾਨਿੰਗ ਸ਼ੁਰੂਆਤੀ ਸਟੇਜ 'ਤੇ ਹੈ। ਵਰੁਣ ਦੀ ਫਿਲਮਾਂ ਸੈਟੇਲਾਈਟ ਤੇ ਮਿਊਜ਼ਿਕ ਰਾਈਟਸ ਨਾਲ ਚੰਗੀ ਕਮਾਈ ਕਰਦੀਆਂ ਹਨ।

Varun Dhawan to join hands with David Dhawan to start a production house
ਦੱਸ ਦੇਈਏ ਕਿ ਵਰੁਣ ਦਾ ਇਹ ਪ੍ਰੋਡਕਸ਼ਨ ਹਾਊੁਸ ਅਗਲੇ ਸਾਲ 2019 ਤੱਕ ਲਾਂਚ ਕਰ ਸਕਦੇ ਹਨ। ਫਿਲਹਾਲ ਤਾਂ ਵਰੁਣ ਧਵਨ ਪੀਰੀਅਡ ਡਰਾਮਾ 'ਕਲੰਕ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ ਨੂੰ ਇਕ ਵਾਰ ਫਿਰ ਕਰਨ ਜੌਹਰ ਹੀ ਲੈ ਕੇ ਆ ਰਹੇ ਹਨ। ਫਿਲਮ 'ਚ ਵਰੁਣ ਦੀ ਜੋੜੀ ਆਲਿਆ ਭੱਟ ਨਾਲ ਬਣੀ ਹੈ। ਇਸ ਦੇ ਨਾਲ ਫਿਲਮ 'ਚ ਹੋਰ ਵੀ ਕਈ ਸਟਾਰਸ ਹਨ।

Image result for Varun Dhawan to join hands with David Dhawan to start a production house

ਇਸ ਤੋਂ ਬਾਅਦ ਵਰੁਣ ਰੇਮੋ ਡਿਸੂਜਾ ਦੀ ਇਕ ਹੋਰ ਫਿਲਮ ਵੀ ਸਾਈਨ ਕੀਤੀ ਹੈ, ਜਿਸ 'ਚ ਉਸ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਇਸ ਸਾਲ ਦਸੰਬਰ 'ਚ ਸ਼ੁਰੂ ਹੋ ਸਕਦੀ ਹੈ। ਵਰੁਣ ਸ਼ਸ਼ਾਂਕ ਖੇਤਾਨ ਦੀ ਫਿਲਮ 'ਰਣਭੂਮੀ' 'ਚ ਵੀ ਨਜ਼ਰ ਆਉਣਗੇ।

Image result for Varun Dhawan to join hands with David Dhawan to start a production house



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News