ਆਖਿਰ ਵਾਰ-ਵਾਰ ਵਰੁਣ ਧਵਨ ਕਿਉਂ ਆਲੀਆ ਨੂੰ ਫੀਸ ਵਧਾਉਣ ਦੀ ਦਿੰਦਾ ਸਲਾਹ?

9/21/2018 9:52:41 AM

ਮੁੰਬਈ(ਬਿਊਰੋ)— ਫਿਲਮ ਇੰਡਸਟਰੀ 'ਚ ਮੇਲ ਅਤੇ ਫੀਮੇਲ ਸਟਾਰਸ 'ਚ ਵੀ ਫੀਸ ਦੇ ਅੰਤਰ ਪ੍ਰਤੀ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ ਪਰ ਇਸ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ। ਬਾਕਸ ਆਫਿਸ 'ਤੇ ਕਾਮਯਾਬ ਫਿਲਮਾਂ ਦੇਣ ਵਾਲੇ ਐਕਟਰ ਵਰੁਣ ਨੇ ਵੀ ਹੁਣ ਇਸ ਬਾਰੇ ਗੱਲ ਕੀਤੀ ਹੈ।

Image result for varun dhawan and alia bhatt

ਵਰੁਣ ਨੇ ਆਪਣੀ ਕੋ-ਸਟਾਰ ਆਲੀਆ ਭੱਟ ਨੂੰ ਵੀ ਕਈਂ ਵਾਰ ਆਪਣੀ ਫੀਸ ਵਧਾਉਣ ਦੀ ਸਲਾਹ ਦਿੱਤੀ ਹੈ। ਕਿਉਂਕਿ ਆਲੀਆ ਨੇ ਹੁਣ ਤੱਕ ਕੋਈ ਫਲਾਪ ਫਿਲਮ ਨਹੀਂ ਦਿੱਤੀ ਹੈ ਅਤੇ ਉਹ ਫਿਲਮਾਂੇ ਲਈ ਕਾਫੀ ਘੱਟ ਫੀਸ ਲੈਂਦੀ ਹੈ।

Image result for varun dhawan and alia bhatt

ਵਰੁਣ ਨੇ ਕਿਹਾ, 'ਮੈਨੂੰ ਨਹੀਂ ਪਤਾ ਇੰਡਸਟਰੀ 'ਚ ਅਜਿਹਾ ਕਿਉਂ ਹੈ ਕਿ ਜਦੋਂ ਤੱਕ 'ਰਾਜ਼ੀ' ਰਿਲੀਜ਼ ਨਹੀਂ ਹੋਈ ਸੀ, ਉਦੋਂ ਤੱਕ ਬਿਜ਼ਨੈੱਸ ਦੇ ਲਿਹਾਜ ਤੋਂ ਆਲੀਆ ਨੂੰ ਵੱਡੀ ਸਟਾਰ ਨਹੀਂ ਮੰਨਿਆ ਗਿਆ। ਆਲੀਆ ਨੇ ਸਭ ਹਿੱਟ ਫਿਲਮਾਂ ਹੀ ਦਿੱਤੀਆਂ ਹਨ ਅਤੇ ਉਸ ਦੀਆਂ ਫਿਲਮਾਂ ਲਈ ਜਿੰਨਾਂ ਕਿਸੇ ਹੋਰ ਦਾ ਰੋਲ ਰਿਹਾ ਉੇਨ੍ਹੀਂ ਹੀ ਆਲੀਆ ਨੇ ਵੀ ਮਿਹਨਤ ਕੀਤੀ ਹੈ।'' ਵਰੁਣ ਨੇ ਅੱਗੇ ਕਿਹਾ, ''ਮੈਂ ਹਮੇਸ਼ਾ ਆਲੀਆ ਨੂੰ ਕਹਿੰਦਾ ਹਾਂ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਤੁਸੀਂ ਬਹੁਤ ਘੱਟ ਫੀਸ ਲੈ ਰਹੇ ਹੋ, ਤੁਹਾਨੂੰ ਆਪਣੀ ਫੀਸ 'ਚ ਵਾਧਾ ਕਰਨਾ ਚਾਹਿਦਾ ਹੈ।'' 

Image result for varun dhawan and alia bhatt
ਦੱਸ ਦੇਈਏ ਕਿ ਵਰੁਣ ਅਤੇ ਆਲੀਆ ਨੇ ਇੱਕਠੇ ਹੀ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਕਈਂ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਇਕ ਵਾਰ ਫਿਰ ਇਹ ਜੋੜੀ ਹਿੱਟ ਫਿਲਮ 'ਕਲੰਕ' 'ਚ ਨਜ਼ਰ ਆਉਣ ਲਈ ਤਿਆਰ ਹੈ।

Image result for varun dhawan and alia bhatt

ਵਰੁਣ ਦੀ ਆਲੀਆ ਨੂੰ ਦਿੱਤੀ ਇਸ ਸਲਾਹ ਤੋਂ ਤਾਂ ਅਸੀਂ ਵੀ ਸਹਿਮਤ ਹਾਂ ਕਿ ਆਲੀਆ ਨੂੰ ਹੁਣ ਆਪਣੀ ਫੀਸ 'ਚ ਕੁਝ ਤਾਂ ਵਾਧਾ ਕਰ ਹੀ ਲੈਣਾ ਚਾਹਿਦਾ ਹੈ। ਵਰੁਣ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਸੁਈ ਧਾਗਾ' 'ਚ ਨਜ਼ਰ ਆਉਣ ਵਾਲੇ ਹਨ।

Image result for varun dhawan and alia bhatt



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News