ਜਦੋਂ ਅਜਿਹੀ ਵਜ੍ਹਾ ਕਰਕੇ ਵਰੁਣ ਧਵਨ ਨੂੰ ਫਾਈਵ ਸਟਾਰ ਹੋਟਲ ਦੇ ਕਰਨੇ ਪਏ ਸੀ ਟਾਈਲੇਟ ਸਾਫ

4/24/2018 12:58:31 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਰੁਣ ਧਵਨ ਅੱਜ 31 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1987 ਨੂੰ ਮੁੰਬਈ 'ਚ ਹੋਇਆ ਸੀ। ਵਰੁਣ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਡੈਵਿਡ ਧਵਨ ਦੇ ਬੇਟੇ ਹਨ। ਉਨ੍ਹਾਂ ਨੇ ਫਿਲਮਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਨ ਜੌਹਰ ਦੀ ਫਿਲਮ 'ਮਾਏ ਨੇਮ ਇਜ਼ ਖਾਨ' 'ਚ ਬਤੌਰ ਅਸਿਸਟੈਂਟ ਡਾਇਰੈਕਟਰ ਵੀ ਕੰਮ ਕੀਤਾ ਹੈ।
PunjabKesari
ਵਰੁਣ ਧਵਨ ਨੇ ਸਾਲ 2012 'ਚ ਕਰਨ ਜੌਹਰ ਨਿਰਦੇਸ਼ਿਤ ਫਿਲਮ 'ਸਟੂਡੈਂਟ ਆਫ ਦਿ ਈਅਰ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਆਲੀਆ ਭੱਟ ਤੇ ਸਿਧਾਰਥ ਮਲਹੋਤਰਾ ਵੀ ਸਨ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ 'ਮੈਂ ਤੇਰਾ ਹੀਰੋ', 'ਹੰਪਟੀ ਸ਼ਰਮਾ ਕੀ ਦੁਲਹਨੀਆਂ', 'ਦਿਲਵਾਲੇ', 'ਬਦਰੀਨਾਥ ਕੀ ਦੁਲਹਨੀਆ', 'ਬਦਲਾਪੁਰ', 'ਏ. ਬੀ. ਸੀ. ਡੀ. 2', 'ਢਿਸ਼ੂਮ' ਤੇ 'ਜੁੜਵਾ 2' ਵਰਗੀਆਂ ਫਿਲਮਾਂ 'ਚ ਐਕਟਿੰਗ ਕਰਕੇ ਖੂਬ ਸੁਰਖੀਆਂ ਬਟੋਰੀਆ ਸਨ।
PunjabKesari
ਦੱਸ ਦੇਈਏ ਕਿ ਹਾਲ ਹੀ 'ਚ ਵਰੁਣ ਦੀ ਫਿਲਮ 'ਅਕਤੂਬਰ' ਰਿਲੀਜ਼ ਹੋਈ ਹੈ। ਨਿਰਦੇਸ਼ਕ ਸ਼ੂਜੀਤ ਸਰਕਾਰ ਦੀ ਇਸ ਫਿਲਮ 'ਚ ਵਰੁਣ ਧਵਨ ਵੱਖਰੇ ਅੰਦਾਜ਼ 'ਚ ਨਜ਼ਰ ਆਏ। ਵਰੁਣ ਨੇ ਆਪਣੇ ਕਿਰਦਾਰ ਲਈ ਖੂਬ ਮਿਹਨਤ ਕੀਤੀ, ਜੋ ਪਰਦੇ 'ਤੇ ਬਖੂਬੀ ਨਜ਼ਰ ਵੀ ਆ ਰਹੀ ਹੈ।
PunjabKesari
'ਅਕਤੂਬਰ' 'ਚ ਵਰੁਣ ਧਵਨ ਨੇ ਹੋਟਲ ਮੈਨੇਜਮੈਂਟ ਟਰੇਨੀ ਦਾ ਕਿਰਦਾਰ ਨਿਭਾਇਆ ਹੈ। ਇਸ ਕਿਰਦਾਰ 'ਚ ਖੁਦ ਨੂੰ ਫਿੱਟ ਕਰਨ ਲਈ ਵਰੁਣ ਨੇ ਹੋਟਲ ਮੈਨੇਜਮੈਂਟ ਦੇ ਸਟੂਡੈਂਟਸ ਵਾਂਗ ਟਰੇਨਿੰਗ ਲਈ ਹੈ। ਵਰੁਣ ਨੇ ਇਸ ਲਈ ਬਕਾਇਦਾ ਹੋਟਲ ਦੇ ਬਰਤਨ ਵੀ ਸਾਫ ਕੀਤੇ।
PunjabKesari
ਇਸ ਫਿਲਮ ਦੀ ਸ਼ੂਟਿੰਗ ਦਿੱਲੀ ਦੇ ਇਕ ਫਾਈਵ ਸਟਾਰ ਹੋਟਲ 'ਚ ਹੋਈ ਹੈ। ਉਨ੍ਹਾਂÎ ਨੇ ਫਾਈਵ ਸਟਾਰ ਹੋਟਲ 'ਚ ਕੁਕਿੰਗ ਤੋਂ ਲੈ ਕੇ ਟਾਈਲੇਟ/ਬਾਥਰੂਮ ਦੀ ਸਫਾਈ ਤੱਕ ਵੀ ਕੀਤੀ। ਸਭ ਤੋਂ ਖਾਸ ਗੱਲ ਇਹ ਹੈ ਕਿ ਟਰੇਨਿੰਗ ਦੌਰਾਨ ਵਿਦੇਸ਼ੀ ਯਾਤਰੀ ਨੇ ਉਨ੍ਹਾਂ ਨੂੰ ਅਸਲ 'ਚ ਕਰਮਚਾਰੀ ਸਮਝ ਲਿਆ ਤੇ ਖਾਣੇ ਦੇ ਨਾਲ ਰੂਪ ਸਰਵਿਸ ਦਾ ਆਰਡਰ ਤੱਕ ਦੇ ਦਿੱਤਾ ਸੀ।
PunjabKesari
ਵਰੁਣ ਨੇ ਆਪਣੇ ਸਟਾਰਡਮ ਨੂੰ ਵਿਚਕਾਰ ਨਾ ਆਉਣ ਦਿੱਤਾ ਤੇ ਪੂਰੀ ਸ਼ਿੱਦਤ ਨਾਲ ਮਹਿਮਾਨ ਦੇ ਆਰਡਰ ਪੂਰੇ ਕੀਤੇ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News