ਹੁਣ ਕੰਗਨਾ ਨਾਲ ਵਰੁਣ ਧਵਨ ''ਸਟ੍ਰੀਟ ਡਾਂਸਰ'' ਬਣ ਕੇ ਲੈਣਗੇ ''ਪੰਗਾ''

5/28/2019 10:18:30 AM

ਮੁੰਬਈ (ਬਿਊਰੋ) : ਅੱਜਕਲ ਵਰੁਣ ਧਵਨ, ਕਰਨ ਜੌਹਰ ਦੀ ਪ੍ਰੋਡਕਸ਼ਨ ਫਿਲਮ 'ਕਲੰਕ' ਦੇ ਅਸਫਲ ਹੋਣ ਮਗਰੋਂ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਆਪਣੀ ਫਿਲਮ 'ਸਟ੍ਰੀਟ ਡਾਂਸਰ' ਲਈ ਕਾਫੀ ਤਿਆਰੀਆਂ ਕਰ ਰਹੇ ਹਨ। ਹਾਲ ਹੀ 'ਚ ਫਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਹੋਈ ਹੈ। ਇਸ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਹੁਣ ਦੁਬਈ 'ਚ ਸ਼ੁਰੂ ਹੋ ਜਾ ਰਹੀ ਹੈ। ਇਸ ਦੇ ਨਾਲ ਹੀ ਜਿੱਥੇ ਇਹ ਫਿਲਮ ਪਹਿਲਾਂ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਫਿਲਮ ਦੀ ਰਿਲੀਜ਼ ਡੇਟ ਕੁਝ ਅੱਗੇ ਖਿਸਕ ਗਈ ਹੈ। ਜੀ ਹਾਂ, ਇਸ ਦੀ ਜਾਣਕਾਰੀ ਫਿਲਮ ਮੇਕਰਸ ਨੇ ਕੁਝ ਸਮਾਂ ਪਹਿਲਾਂ ਹੀ ਦਿੱਤੀ ਹੈ. ਵਰੁਣ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ ਨੂੰ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ।

 

#streetdancer3d republic day weekend 24 th jan 2020. pic.twitter.com/Is4WMrYY5g

— Varun Dhawan (@Varun_dvn) May 27, 2019

ਦੱਸਣਯੋਗ ਹੈ ਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ਫਿਲਮ 'ਸਟ੍ਰੀਟ ਡਾਂਸਰ' ਅਗਲੇ ਸਾਲ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਟੱਕਰ ਬਾਕਸ ਆਫਿਸ 'ਤੇ ਕੰਗਨਾ ਰਨੌਤ ਦੀ 'ਪੰਗਾ' ਨਾਲ ਹੋਣੀ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇ ਕਿ ਦੋਵੇਂ ਫਿਲਮਾਂ 'ਚੋਂ ਦਰਸ਼ਕ ਕਿਸ ਫਿਲਮ ਨੂੰ ਪਸੰਦ ਕਰਦੇ ਹਨ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News