ਅਗਲੇ ਸਾਲ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ ''ਚ ਬੱਝਣਗੇ ਵਰੁਣ ਧਵਨ

12/21/2019 3:07:18 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਵਰੁਣ ਧਵਨ ਜਲਦ ਹੀ ਫਿਲਮ 'ਸਟ੍ਰੀਟ ਡਾਂਸਰ 3ਡੀ' 'ਚ ਨਜ਼ਰ ਆਉਣ ਵਾਲੇ ਹਨ। ਆਪਣੀ ਫਿਲਮ ਤੋਂ ਇਲਾਵਾ ਵਰੁਣ ਧਵਨ ਅੱਜਕਲ੍ਹ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੀਆਂ ਖਬਰਾਂ ਕਾਰਨ ਕਾਫੀ ਚਰਚਾ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਵਰੁਣ ਸਾਲ 2020 'ਚ ਅਪ੍ਰੈਲ ਮਹੀਨੇ ਵਿਆਹ ਕਰਨਗੇ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖਬਰਾਂ ਮੁਤਾਬਿਕ, ਵਰੁਣ ਧਵਨ ਤੇ ਨਤਾਸ਼ਾ ਅਪ੍ਰੈਲ ਦੇ ਅਖੀਰ 'ਚ ਜਾਂ ਮਈ ਮਹੀਨੇ ਦੇ ਸ਼ੁਰੂ 'ਚ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।
Image result for Varun Dhawan,Marry,Girlfriend,Natasha Dalal
ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜਦੋਂ ਵਰੁਣ ਧਵਨ ਨੂੰ ਉਨ੍ਹਾਂ ਦੇ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਖਬਰ ਨੂੰ ਮੁੱਢ ਤੋਂ ਨਕਾਰ ਦਿੱਤਾ ਸੀ ਪਰ ਉਨ੍ਹਾਂ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਵਰੁਣ ਦੇ ਵਿਆਹ ਦੀ ਖਬਰ ਪੂਰੀ ਤਰ੍ਹਾਂ ਸਹੀ ਹੈ। ਵਰੁਣ ਧਵਨ ਤੋਂ ਪਹਿਲਾਂ ਨਤਾਸ਼ਾ ਨੇ ਵੀ ਵਿਆਹ ਦੀ ਖਬਰ ਬਾਰੇ ਕਿਹਾ ਸੀ ਕਿ ਉਹ ਜਲਦ ਹੀ ਇਸ ਬਾਰੇ ਸੋਚਣਗੇ।
Image result for Varun Dhawan,Marry,Girlfriend,Natasha Dalal
ਦੱਸ ਦੇਈਏ ਕਿ ਵਰੁਣ ਧਵਨ ਅਤੇ ਸਾਰਾ ਅਲੀ ਖਾਨ ਸਟਾਰਰ ਫਿਲਮ 'ਕੁਲੀ ਨੰਬਰ 1' ਵੀ 1 ਮਈ 2020 ਨੂੰ ਰਿਲੀਜ਼ ਹੋਣ ਵਾਲੀ ਹੈ, ਅਜਿਹੇ 'ਚ ਵਿਆਹ ਦੀ ਤਰੀਕ ਦਾ ਬਦਲਣਾ ਮੁਮਕਿਨ ਹੈ। ਇਸ ਤੋਂ ਇਲਾਵਾ ਵਰੁਣ ਦੀ ਫਿਲਮ 'ਸਟ੍ਰੀਟ ਡਾਂਸਰ 3ਡੀ' ਵੀ ਜਲਦ ਹੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Image result for Varun Dhawan,Marry,Girlfriend,Natasha Dalal



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News