ਬੇਹੱਦ ਹੌਟ ਅੰਦਾਜ਼ ''ਚ ਕਹਿਰ ਢਾਹ ਰਹੀ ਹੈ ਸੀਰੀਅਲ ''ਬਾਲਿਕਾ ਵਧੂ'' ਦੀ ''ਸੁਗਨਾ'' (ਦੇਖੋ ਤਸਵੀਰਾਂ)

4/10/2017 8:27:35 PM

ਮੁੰਬਈ— ਟੀ. ਵੀ. ਅਭਿਨੇਤਰੀ ਵਿਭਾ ਆਨੰਦ, ਜਿਸ ਨੂੰ ਅਸੀਂ ਸੀਰੀਅਲ ''ਬਾਲਿਕਾ ਵਧੂ'' ਦੀ ''ਸੁਗਨਾ'' ਦੇ ਨਾਂ ਨਾਲ ਕਾਫੀ ਚੰਗੀ ਤਰ੍ਹਾਂ ਨਾਲ ਜਾਣਦੇ ਹਨ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਟੀ. ਵੀ. ਅਭਿਨੇਤਰੀ ਆਪਣੇ ਪੁਰਾਣੇ ਕਿਰਦਾਰ ''ਸੁਗਨਾ'' ਦੀ ਇਮੇਜ ਤੋਂ ਬਿਲਕੁਲ ਬਦਲ ਗਈ ਹੈ। ਵਿਭਾ ਦਾ ਨਵਾਂ ਫੋਟੋਸ਼ੂਟ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਸੀਰੀਅਲ ''ਬਾਲਿਕਾ ਵਧੂ'' ਤੋਂ ਲੈ ਕੇ ਹੁਣ ਤਕ ਉਸ ਦੇ ਅੰਦਾਜ਼ ''ਚ ਜ਼ਬਰਦਸਤ ਬਦਲਾਅ ਆਇਆ ਹੈ। ਇਸ ਫੋਟੋਸ਼ੂਟ ''ਚ ਵਿਭਾ ਬੇਹੱਦ ਹੌਟ ਅੰਦਾਜ਼ ''ਚ ਨਜ਼ਰ ਆ ਰਹੀ ਹੈ।
ਵਿਭਾ ਦੀਆਂ ਇਹ ਤਸਵੀਰਾਂ ਇੰਟਰਨੈੱਟ ''ਤੇ ਕਾਫੀ ਵਾਇਰਲ ਹੋ ਰਹੀਆਂ ਹਨ। ''ਬਾਲਿਕਾ ਵਧੂ'' ''ਚ ''ਸੁਗਨਾ'' ਦਾ ਕਿਰਦਾਰ ਨਿਭਾਉਣ ਤੋਂ ਬਾਅਦ ਵਿਭਾ ਸੀਰੀਅਲ ''ਮਹਾਭਾਰਤ'' ''ਚ ''ਸੁਭਦਰਾ'' ਦੇ ਕਿਰਦਾਰ ''ਚ ਵੀ ਨਜ਼ਰ ਆਈ ਸੀ। ਹਾਲ ਹੀ ''ਚ ਵਿਭਾ ਨੂੰ ਐਂਡ ਟੀ. ਵੀ. ਦੇ ਸੀਰੀਅਲ ''ਬੇਗੁਸਰਾਏ'' ''ਚ ''ਅਨਨਿਆ'' ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ। ਐੱਮ. ਟੀ. ਵੀ. ਦੇ ਹਿੱਟ ਸ਼ੋਅ ''ਕੈਸੀ ਯੇ ਯਾਰੀਆਂ'' ''ਚ ਵੀ ਵਿਭਾ ਦਾ ਖਾਸ ਅੰਦਾਜ਼ ਦਿਖ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News