ਜਦੋਂ ਮਿਥੁਨ ਚੱਕਰਵਰਤੀ ਦੀ ਇਸ ਪੰਜਾਬੀ ਸ਼ਖਸ ਨੇ ਬਚਾਈ ਸੀ ਜਾਨ

10/3/2019 9:04:26 AM

ਮੁੰਬਈ (ਬਿਊਰੋ) — ਵੀਰੂ ਦੇਵਗਨ ਦਾ ਨਾਂ ਬਾਲੀਵੁੱਡ 'ਚ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਬਾਲੀਵੁੱਡ 'ਤੇ ਆਪਣੇ ਸਟੰਟਾਂ ਦੀ ਬਦੌਲਤ ਕਈ ਦਹਾਕੇ ਤੱਕ ਰਾਜ ਕੀਤਾ ਹੈ। ਪੰਜਾਬ ਦੇ ਜੰਮਪਲ ਇਸ ਸਟੰਟਮੈਨ ਦਾ ਪਿਛਲੇ ਦਿਨੀਂ ਹੀ ਦਿਹਾਂਤ ਹੋਇਆ ਹੈ ਪਰ ਪੰਜਾਬ ਦਾ ਇਹ ਸਟੰਟਮੈਨ ਆਪਣੇ ਹੁਨਰ ਦਾ ਪ੍ਰਦਰਸ਼ਨ ਸਿਰਫ ਫਿਲਮਾਂ 'ਚ ਹੀ ਨਹੀਂ ਕਰਦਾ ਸੀ ਸਗੋ ਉਹ ਅਸਲ ਜ਼ਿੰਦਗੀ 'ਚ ਵੀ ਆਪਣੇ ਇਸ ਹੁਨਰ ਨਾਲ ਲੋਕਾਂ ਦੀ ਜਾਨ ਬਚਾਉਂਦਾ ਸੀ। ਜੀ ਹਾਂ, ਅਜੇ ਦੇਵਗਨ ਦੇ ਪਿਤਾ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਇਕ ਵਾਕਿਆ ਤੁਹਾਨੂੰ ਦੱਸਣ ਜਾ ਰਹੇ ਹਾਂ।

mithun chakraborty jump  के लिए इमेज परिणाम

ਗੱਲ ਉਸ ਸਮੇਂ ਦੀ ਹੈ, ਜਦੋਂ ਅਦਾਕਾਰ ਮਿਥੁਨ ਚੱਕਰਵਰਤੀ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਨਾਲ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸੀਨ 'ਚ ਮਿਥੁਨ ਨੂੰ 50 ਫੁੱਟ ਦੀ ਉਚਾਈ ਤੋਂ ਛਾਲ ਮਾਰਨੀ ਸੀ ਪਰ ਇਸੇ ਦੌਰਾਨ ਐਕਸ਼ਨ ਕਰਦੇ ਹੋਏ ਉਨ੍ਹਾਂ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਤੇਜ਼ੀ ਨਾਲ ਡਿੱਗਣ ਲੱਗੇ।
PunjabKesari

ਇਸ ਦੌਰਾਨ ਵੀਰੂ ਦੇਵਗਨ, ਜੋ ਕਿ ਕੈਮਰੇ 'ਤੇ ਸਭ ਕੁਝ ਦੇਖ ਰਹੇ ਸਨ ਤਾਂ ਤੇਜ਼ੀ ਨਾਲ ਮਿਥੁਨ ਵੱਲ ਦੌੜੇ 'ਤੇ ਉਨ੍ਹਾਂ ਨੂੰ ਆਪਣੀਆਂ ਬਾਹਵਾਂ 'ਚ ਬੋਚ ਲਿਆ। ਉਨ੍ਹਾਂ ਨੇ ਆਪਣੀਆਂ ਮਜ਼ਬੂਤ ਬਾਹਾਂ 'ਚ 50 ਫੁੱਟ ਦੀ ਉਚਾਈ ਤੋਂ ਡਿੱਗ ਰਹੇ ਮਿਥੁਨ ਨੂੰ ਸੰਭਾਲਿਆ। ਇਸ ਹਾਦਸੇ ਤੋਂ ਬਾਅਦ ਮਿਥੁਨ ਚੱਕਰਵਰਤੀ ਤਿੰਨ ਘੰਟੇ ਤੱਕ ਸਦਮੇ 'ਚ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News