ਅਭਿਨੇਤਾ ਰਣਜੀਤ ਨੇ ਧੀ ਨਾਲ ਕੀਤਾ ਮਸਤੀ ਭਰਿਆ ਡਾਂਸ, ਵੀਡੀਓ ਵਾਇਰਲ

6/3/2020 5:21:39 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਜੀਤ ਫਿਲਮਾਂ ’ਚ ਆਪਣੇ ਵੱਖਰੇ ਹੀ ਅੰਦਾਜ਼ ਲਈ ਜਾਣੇ ਜਾਂਦੇ ਹਨ। ਤੁਸੀਂ ਅਕਸਰ ਉਨ੍ਹਾਂ ਨੂੰ ਫਿਲਮਾਂ ‘ਚ ਬਦਮਾਸ਼ੀ ਕਰਦੇ ਵੇਖਿਆ ਹੋਵੇਗਾ ਪਰ ਇਹ ਅਦਾਕਾਰ ਇਨ੍ਹੀਂ ਦਿਨੀਂ ਤਾਲਾਬੰਦੀ ਦੌਰਾਨ ਆਪਣੇ ਘਰ ‘ਚ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ । ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇਸ ਅਦਾਕਾਰ ‘ਚ ਅੱਜ ਵੀ ਉਹੀ ਜਜ਼ਬਾ ਅਤੇ ਜਾਨੂੰਨ ਹੈ। ਹਾਲ ਹੀ ਵਿਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Nearing 80 yrs, only my daughter can make me dance (on her fingers)

A post shared by Ranjeet (@ranjeetthegoli) on Jun 1, 2020 at 10:27pm PDT


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਧੀ ਨਾਲ ਡਾਂਸ ਕਰ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਮੈਂ ਉਮਰ ਦੇ 80ਵੇਂ ਸਾਲ ਦੀ ਦਹਿਲੀਜ਼ ‘ਤੇ ਪਹੁੰਚ ਚੁਕਿਆ ਹਾਂ ਅਤੇ ਮੇਰੀ ਧੀ ਹੀ ਮੈਨੂੰ ਆਪਣੀਆਂ ਉਂਗਲਾਂ ‘ਤੇ ਨਚਾ ਸਕਦੀ ਹੈ”। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਉੱਥੇ ਹੀ ਕਈ ਸਿਤਾਰੇ ਵੀ ਇਸ ਨੂੰ ਪਸੰਦ ਕਰ ਰਹੇ ਹਨ।ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਭਿਨੇਤਾ ਰਣਜੀਤ ਨੇ ਜੁਹੂ ਵਿਚ ਫਿਟਨੈੱਸ ਸਟੂਡੀਓ ਵੀ ਜੁਆਇਨ ਕੀਤਾ ਹੈ, ਜਿੱਥੇ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਵਰਕਆਊਟ ਸੈਸ਼ੰਸ ਵਿਚ ਮਦਦ ਕਰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News