ਬਾਲੀਵੁੱਡ ਦੀ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦਿਹਾਂਤ, ਲੰਬੇ ਸਮੇਂ ਤੋਂ ਸੀ ਬੀਮਾਰ
3/6/2018 12:28:47 PM
ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਸ਼੍ਰੀਦੇਵੀ ਦੀ ਦਿਹਾਂਤ ਦੇ ਸਦਮੇ 'ਚੋਂ ਅਜੇ ਬਾਲੀਵੁੱਡ ਫਿਲਮ ਇੰਡਸਟਰੀ ਉਬਰੀ ਨਹੀਂ ਸੀ ਕਿ ਇਕ ਹੋਰ ਦੁੱਖੀ ਖਾਬਰ ਸਾਹਮਣੇ ਆ ਗਈ ਹੈ। ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਉਸ ਦੇ ਚਾਹੁੰਣ ਵਾਲੇ ਸ਼ੰਮੀ ਆਂਟੀ ਆਖ ਕੇ ਬੁਲਾਉਂਦੇ ਸਨ। ਖਬਰ ਹੈ ਕਿ ਉਹ ਸਮੇਂ ਤੋਂ ਬਿਮਾਰ ਸੀ ਤੇ ਸੋਮਵਾਰ ਦੇਰ ਰਾਤ 1 ਵਜੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਅਮਿਤਾਭ ਬੱਚਨ ਨੇ ਵੀ ਟਵਿਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ''ਬੇਹਿਤਰੀਨ ਅਦਾਕਾਰਾ ਤੇ ਪਰਫਾਰਮਰ ਹੁਣ ਸਾਡੇ 'ਚ ਨਹੀਂ ਰਹੀ। ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਸੀ। ਹੋਲੀ-ਹੋਲੀ ਸਾਰੇ ਜਾ ਰਹੇ ਹਨ।''
T 2735 - Shammi Aunty .. prolific actress, years of contribution to the Industry, dear family friend .. passes away ..!!
— Amitabh Bachchan (@SrBachchan) March 6, 2018
A long suffered illness, age ..
Sad .. slowly slowly they all go away .. pic.twitter.com/WYvdhZqo8X
ਦੱਸਣਯੋਗ ਹੈ ਕਿ ਸਾਲ 1931 'ਚ ਜੰਮੀ ਸ਼ੰਮੀ ਦਾ ਅਸਲੀ ਨਾਂ ਨਰਗਿਸ ਰਬਾੜੀ ਸੀ। ਉਨ੍ਹਾਂ ਨੇ 200 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਫਿਲਮ ਤੋਂ ਇਲਾਵਾ ਉਨ੍ਹਾਂ ਨੇ ਟੀ. ਵੀ. ਇੰਡਸਟਰੀ 'ਚ ਵੀ ਸਫਲ ਪਾਰੀ ਖੇਡੀ ਸੀ। 1950 ਦੇ ਦਹਾਕੇ 'ਚ ਸ਼ੰਮੀ ਆਂਟੀ ਨੇ 'ਬਾਗੀ', 'ਆਗ ਕਾ ਦਰਿਆ', 'ਰੁਖਸਾਨਾ', 'ਪਹਿਲੀ ਝਲਕ', 'ਲਗਨ', 'ਬੰਦਿਸ਼', 'ਮੁਸਾਫਿਰਖਾਨਾ', 'ਆਜ਼ਾਮ' ਅਤੇ 'ਦਿਲ ਅਪਨਾ ਔਰ ਪ੍ਰੀਤ ਪਰਾਈ' ਵਰਗੀਆਂ ਫਿਲਮਾਂ 'ਚ ਮੱਹਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ