''ਕੁਈਨ ਆਫ ਕੈਬਰੇ'' ਆਰਤੀ ਦਾਸ ਦਾ ਦਿਹਾਂਤ

2/7/2020 9:08:12 AM

ਕੋਲਕਾਤਾ (ਬਿਊਰੋ) — 60-70 ਦੇ ਦਹਾਕੇ 'ਚ ਆਪਣੇ ਨਾਚ ਲਈ ਮਸ਼ਹੂਰ 'ਕੁਈਨ ਆਫ ਕੈਬਰੇ' ਆਰਤੀ ਦਾਸ ਦਾ ਦਿਲ ਦਾ ਦੌਰਾ ਪੈਣ ਨਾਲ ਵੀਰਵਾਰ ਨੂੰ ਦਿਹਾਂਤ ਹੋ ਗਿਆ। ਇਸ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਨੂੰ 'ਮਿਸ ਸ਼ੈਫਾਲੀ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ 76 ਸਾਲ ਦੀ ਸੀ। ਉਸ ਦਾ ਦਿਹਾਂਤ ਪੱਛਮੀ ਬੰਗਾਲ 'ਚ 24 ਪਰਗਨਾ ਜ਼ਿਲੇ ਦੇ ਸੋਦੇਪੁਰ ਸਥਿਤ ਉਨ੍ਹਾਂ ਦੇ ਘਰ 'ਚ ਹੋਇਆ।

ਦੱਸ ਦਈਏ ਕਿ ਆਰਤੀ ਦਾਸ ਦੀ ਭਤੀਜੀ ਅਲਵੀਨ ਸ਼ੈਫਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਿਲ 'ਚ ਦਰਦ ਸੀ ਅਤੇ ਬੇਚੈਨੀ ਹੋ ਰਹੀ ਸੀ। ਡਾਕਟਰ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਣ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਆਰਤੀ ਨੂੰ ਪਿਛਲੇ ਕੁਝ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਸਨ। ਮਸ਼ਹੂਰ ਨਿਰਦੇਸ਼ਕ ਸੱਤਿਆਜੀਤ ਰੇ ਦੇ ਨਾਲ ਉਨ੍ਹਾਂ ਨੇ 'ਪ੍ਰਤੀਦਵੰਦੀ' ਅਤੇ 'ਸੀਮਾਬੱਧ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News