ਮਸ਼ਹੂਰ ਫਿਲਮਕਾਰ ਮ੍ਰਿਣਾਲ ਸੇਨ ਦਾ ਦਿਹਾਂਤ, ਮਮਤਾ ਬੈਨਰਜੀ ਨੇ ਦਿੱਤੀ ਸ਼ਰਧਾਂਜਲੀ

12/30/2018 2:55:06 PM

ਮੁੰਬਈ (ਬਿਊਰੋ) — ਭਾਰਤ ਦੇ ਮਸ਼ਹੂਰ ਨਿਰਦੇਸ਼ਕ ਮ੍ਰਿਣਾਲ ਸੇਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 95 ਸਾਲ ਸੀ। ਉਨ੍ਹਾਂ ਨੇ ਅੱ ਸਵੇਰੇ ਹੀ ਕੋਲਕਾਤਾ 'ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 14 ਮਈ 1923 'ਚ ਫਰੀਦਪੁਰ ਨਾਂ ਦੇ ਸ਼ਹਿਰ ' ਹੋਇਆ ਸੀ। ਉਥੇ ਹੀ ਸਾਲ 2005 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ 'ਪਦਮ ਵਿਭੂਸ਼ਣ' ਤੇ ਸਾਲ 2005 'ਚ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਪ੍ਰਦਾਨ ਕੀਤਾ ਸੀ। ਇਸ ਖਬਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। 


ਮ੍ਰਿਣਾਲ ਸੇਨ ਨੇ ਆਪਣੀ ਪਹਿਲੀ ਫੀਚਰ ਫਿਲਮ 'ਰਾਤਭੋਰ' ਬਣਾਈ। ਉਨ੍ਹਾਂ ਦੀ ਅਗਲੀ ਫਿਲਮ 'ਨੀਲ ਆਕਾਸ਼ੇਰ ਨੀਚੇ' ਸੀ। ਇਸ ਫਿਲਮ ਨੇ ਉਨ੍ਹਾਂ ਨੂੰ ਪਛਾਣ ਦਿਵਾਈ ਸੀ ਤੇ ਉਨ੍ਹਾਂ ਦੀ ਤੀਜੀ ਫਿਲਮ 'ਬਾਈਸ਼ੇ ਸ਼੍ਰਾਵਣ' ਨੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਸ਼ੌਹਰਤ ਦਿਵਾਈ ਸੀ। ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਬੰਗਲੀ ਭਾਸ਼ਾ 'ਚ ਹਨ। 


ਦੱਸ ਦਈਏ ਕਿ ਮੈਗਜ਼ੀਨ ਆਨੰਦ ਬਾਜ਼ਾਰ ਮੁਤਾਬਕ, ਮ੍ਰਿਣਾਲ ਸੇਨ ਕੋਲਕਾਤਾ ਦੇ ਭਵਾਨੀਪੋਰ 'ਚ ਰਹਿੰਦੇ ਸਨ। 30 ਦਸੰਬਰ ਨੂੰ ਸਵੇਰੇ 10.30 ਵਜੇ ਉਨ੍ਹਾਂ ਦੀ ਦਿਹਾਂਤ ਹੋਇਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News