''ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ'' ਦੇ ਇਸ ਐਕਟਰ ਦਾ ਦਿਹਾਂਤ
2/5/2019 9:35:30 AM
ਨਵੀਂ ਦਿੱਲੀ (ਬਿਊਰੋ) — ਮਰਾਠੀ ਤੇ ਹਿੰਦੀ ਭਾਸ਼ਾ ਦੇ ਅਭਿਨੇਤਾ ਰਮੇਸ਼ ਭਾਟਕਰ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਇਕ ਬੁਰਾ ਇਤੇਫਾਕ ਜੁੜਿਆ ਹੈ ਕਿ 'ਕੈਂਸਰ ਡੇਅ' ਵਾਲੇ ਦਿਨ ਹੀ ਉਹ ਇਸ ਬਿਮਾਰੀ ਦੀ ਜੰਗ (ਲੜਾਈ) ਹਾਰ ਗਏ। ਉਨ੍ਹਾਂ ਨੂੰ ਪੁਲਸ ਦੇ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਸੀ। ਸਿਰਫ ਫਿਲਮਾਂ ਹੀ ਨਹੀਂ ਸਗੋਂ ਉਹ ਰੰਗਮੰਚ ਦੀ ਦੁਨੀਆ ਦਾ ਵੀ ਮੰਨਿਆ ਪ੍ਰਮੰਨਿਆ ਨਾਂ ਸੀ। ਉਨ੍ਹਾਂ ਦੀ ਉਮਰ 70 ਸਾਲ ਦੇ ਕਰੀਬ ਸੀ। ਉਨ੍ਹਾਂ ਨੂੰ ਮੁੰਬਈ ਦੇ ਐਲੀਜਾਬੇਥ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ ਸੀ।
ਦੱਸ ਦਈਏ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਹਾਲ ਹੀ 'ਚ ਅਨੁਪਮ ਖੇਰ ਦੀ ਆਈ ਫਿਲਮ 'ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ' 'ਚ ਮਹਾਰਾਸ਼ਟਰ ਦੇ ਸਾਬਕਾ ਮੁੱਖਮੰਤਰੀ ਅਸ਼ੋਕ ਚੌਹਾਨ ਦਾ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਸੀ।
ਖਬਰਾਂ ਮੁਤਾਬਕ, ਰਮੇਸ਼ ਪਿਛਲੇ ਡੇਢ ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਮੁੰਬਈ ਦੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਸੀ। ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਨੂੰ ਕਾਫੀ ਦਰਦ ਸਹਿਣਾ ਪਿਆ। ਉਹ ਪਿਛਲੇ 15 ਦਿਨਾਂ ਤੋਂ ਆਈ. ਸੀ. ਯੂ. 'ਚ ਭਰਤੀ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ