ਸ਼ਿਲਪਾ ਸ਼ੈੱਟੀ ਨੇ ਆਪਣੇ ਪੁੱਤਰ ਵਿਯਾਨ ਦੇ ਜਨਮਦਿਨ ’ਤੇ ਸਾਂਝੀ ਕੀਤੀ ਇਹ ਸਪੈਸ਼ਲ ਵੀਡੀਓ
5/22/2020 9:01:37 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸ਼ਿਲਪਾ ਸ਼ੈੱਟੀ ਅੱਜਕਲ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਵੀਡੀਓ ਤੇ ਤਸਵੀਰਾਂ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਸਭ ਦੇ ਚਲਦੇ ਉਨ੍ਹਾਂ ਨੇ ਬੀਤੇ ਦਿਨ ਆਪਣੇ ਪੁੱਤਰ ਦਾ ਜਨਮਦਿਨ ਮਨਾਇਆ ਹੈ। ਉਸ ਨੇ ਆਪਣੇ ਪੁੱਤਰ ਵਿਯਾਨ ਰਾਕ ਨੂੰ 8ਵੇਂ ਜਨਮਦਿਨ ਦੀ ਵਧਾਈ ਦਿੱਤੀ।
ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਤੇ ਇਕ ਪੋਸਟ ਵਿਚ ਲਿਖਿਆ, ‘ਮੇਰੇ ਪਿਆਰੇ ਪੁੱਤਰ ਵਿਯਾਨ ਰਾਜ ਤੈਨੂੰ 8ਵੇਂ ਜਨਮਦਿਨ ਦੀ ਵਧਾਈ । ਤੈਨੂੰ ਜਦੋਂ ਮੇਰੀ ਜ਼ਰੂਰਤ ਹੋਵੇਗੀ, ਉਦੋਂ ਮੈਂ ਤੇਰੇ ਨਾਲ ਰਹਾਂਗੀ । ਤੈਨੂੰ ਪਿਆਰ ਕਰਨਾ ਕਦੇ ਵੀ ਨਹੀਂ ਛੱਡਾਂਗੀ, ਤੇਰੇ ’ਤੇ ਹਮੇਸ਼ਾ ਵਿਸ਼ਵਾਸ਼ ਕਰਾਂਗੀ। ਤੂੰ ਮੇਰਾ ਸਭ ਤੋਂ ਚੰਗਾ ਪੁੱਤਰ ਹੈ, ਤੂੰ ਮੇਰਾ ਮਾਣ ਹੈ’।
ਵੀਡੀਓ ਦੇ ਕੋਲਾਜ਼ ਪੋਸਟ ਵਿਚ ਸ਼ਿਲਪਾ ਨੇ ਆਪਣੇ ਪੁੱਤਰ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਮਾਂ-ਪੁੱਤਰ ਦੋਵੇਂ ਦਿਖਾਈ ਦੇ ਰਹੇ ਹਨ। ਤਸਵੀਰਾਂ ਵਿਚ ਵਿਯਾਨ ਦੇ ਬਚਪਨ ਦੀਆਂ ਕੁੱਝ ਵਧੀਆ ਯਾਦਾਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ