ਵਾਇਕਾਮ 18 ਸਟੂਡੀਓਜ਼ ਦੇ ਪਹਿਲੇ ਪ੍ਰੋਜੈਕਟ ''ਨਿੱਕਾ ਜ਼ੈਲਦਾਰ 3'' ਨੇ ਮਾਰਿਆ ਵੱਡਾ ਮਾਅਰਕਾ

9/23/2019 3:36:19 PM

ਜਲੰਧਰ (ਬਿਊਰੋ) - ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤੀ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 3' 20 ਸਤੰਬਰ ਨੂੰ ਸਿਨੇਮਾ ਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫਿਲਮ ਨੇ ਸ਼ਾਨਦਾਰ ਓਪਨਿੰਗ ਨਾਲ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਫਿਲਮ ਨੇ ਪਹਿਲੇ ਦਿਨ ਭਾਰਤ 'ਚ 1.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਦੱਸ ਦਈਏ ਕਿ ਵਾਇਕਾਮ 18 ਸਟੂਡੀਓਜ਼ ਵੱਖ-ਵੱਖ ਖੇਤਰੀ ਫਿਲਮ ਇੰਡਸਟਰੀਜ਼ 'ਚ ਪੈਰ ਧਰ ਰਿਹਾ ਹੈ। ਵਾਇਕਾਮ 18 ਸਟੂਡੀਓਜ਼ ਅਜਿਹਾ ਪ੍ਰੋਡਕਸ਼ਨ ਬਣ ਗਿਆ ਹੈ, ਜਿਸ ਦਾ ਪਹਿਲਾ ਪ੍ਰੋਜੈਕਟ ਹੀ ਸਫਲਤਾ ਨੂੰ ਛੂਹ ਗਿਆ ਹੈ। ਵਾਇਕਾਮ 18 ਸਟੂਡੀਓਜ਼ ਦੇ ਪਹਿਲੇ ਪ੍ਰੋਜੈਕਟ 'ਨਿੱਕਾ ਜ਼ੈਲਦਾਰ 3' ਨੇ ਵੱਡਾ ਮਾਅਰਕਾ ਮਾਰਿਆ ਹੈ।
ਦੱਸਣਯੋਗ ਹੈ ਕਿ 'ਨਿੱਕਾ ਜ਼ੈਲਦਾਰ 3' ਫਿਲਮ 'ਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ, ਨਿਰਮਲ ਰਿਸ਼ੀ, ਸਰਦਾਰ ਸੋਹੀ, ਗੁਰਮੀਤ ਸਾਜਨ ਤੇ ਜਗਦੀਪ ਰੰਧਾਵਾ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗੁਰਪ੍ਰੀਤ ਪਲਹੇੜੀ ਤੇ ਜਗਦੀਪ ਸਿੱਧੂ ਵਲੋਂ ਲਿਖੇ ਗਏ ਹਨ। ਦੱਸ ਦਈਏ ਕਿ 'ਨਿੱਕਾ ਜ਼ੈਲਦਾਰ 3' 'ਚ ਭਰਪੂਰ ਕਾਮੇਡੀ ਅਤੇ ਪਹਿਲਾਂ ਨਾਲੋਂ ਤਿੱਗਣਾ ਹਾਸਾ-ਠੱਠਾ ਵੀ ਦੇਖਣ ਨੂੰ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News