ਉਪਰਾਸ਼ਟਰਪਤੀ ਵੈਂਕੇਯਾ ਨਾਇਡੂ ਨੂੰ ਪਸੰਦ ਆਈ ਮਹੇਸ਼ ਬਾਬੂ ਦੀ ਇਹ ਫਿਲਮ

5/16/2019 3:10:42 PM

ਮੁੰਬਈ(ਬਿਊਰੋ)— ਸੁਪਰਸਟਾਰ ਮਹੇਸ਼ ਬਾਬੂ ਦੀ 25ਵੀਂ ਫਿਲਮ 'ਮਹਾਰਸ਼ੀ' ਆਪਣੀ ਅਨੌਖਾ ਕਹਾਣੀ ਲਈ ਦੇਸ਼ਭਰ 'ਚ ਵਾਹਵਾਹੀ ਬਟੋਰ ਰਹੀ ਹੈ ਅਤੇ ਫਿਲਮ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸਰਾਹਨਾ ਪ੍ਰਾਪਤ ਹੋਈ ਹੈ। ਐਕਟਰ ਨੇ ਰਿਸ਼ੀ ਦੇ ਤਿੰਨਾਂ ਸ਼ੇਡਸ ਨਾਲ ਇਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਉਪਰਾਸ਼ਟਰਪਤੀ ਵੈਂਕੇਯਾ ਨਾਇਡੂ ਨੇ ਵੀ ਫਿਲਮ 'ਚ ਸ਼ਾਨਦਾਰ ਅਭਿਨਏ ਲਈ ਐਕਟਰ ਨੂੰ ਵਧਾਈ ਦਿੱਤੀ ਹੈ। ਮਹੇਸ਼ ਬਾਬੂ ਦੇ ਬੇਮਿਸਾਲ ਕੰਮਾਂ ਬਾਰੇ ਗੱਲ ਕਰਦੇ ਹੋਏ ਉਪਰਾਸ਼ਟਰਪਤੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ,''ਇਕ ਪੇਂਡੂ ਵਿਸ਼ੇ ਨਾਲ ਇਕ ਅਜਿਹੀ ਫਿਲਮ ਜੋ ਬਜ਼ਰਗਾਂ ਲਈ ਖੇਤੀਬਾੜੀ ਹਿਫਾਜ਼ਤ ਅਤੇ ਸਮਰਥਨ ਦੀ ਲੋੜ 'ਤੇ ਰੌਸ਼ਨੀ ਪਾਉਂਦੀ ਹੈ, 'ਮਹਾਰਸ਼ੀ' ਇਕ ਯਾਦ ਰੱਖਣ ਵਾਲੀ ਫਿਲਮ ਹੈ, ਜਿਸ ਨੂੰ ਹਰ ਕਿਸੇ ਨੂੰ ਦੇਖਣ ਦੀ ਜ਼ਰੂਰਤ ਹੈ। ਇਹ ਫਿਲਮ ਪੇਂਡੂ ਆਬਾਦੀ ਦੀ ਮਹਾਨਤਾ ਅਤੇ ਖੇਤੀਬਾੜੀ ਦੇ ਮਹੱਤਵ 'ਤੇ ਚਾਨਣਾ ਪਾਉਂਦੀ ਹੈ।''”ਉਪਰਾਸ਼ਟਰਪਤੀ ਵਲੋਂ ਮਿਲੀ ਇਸ ਸ਼ਾਬਾਸ਼ੀ ਤੋਂ ਬਾਅਦ ਮਹੇਸ਼ ਬਾਬੂ ਨੇ ਲਿਖਿਆ,''ਸਰ... ਇਹ ਮੇਰੇ ਲਈ ਅਤੇ ਮੇਰੀ ਪੂਰੀ ਟੀਮ ਲਈ ਇਕ ਵਿਸ਼ਾਲ ਸਨਮਾਨ ਹੈ... ਇਸ ਤੋਂ ਬਿਹਤਰ ਕੁਝ ਹੋਰ ਨਹੀਂ ਹੋ ਸਕਦਾ। ਧੰਨਵਾਦ ਸਰ, ਤੁਹਾਡੇ ਸ਼ਬਦਾਂ ਨੇ ਸਾਨੂੰ 'ਮਹਾਰਸ਼ੀ' ਵਰਗੀ ਫਿਲਮਾਂ ਕਰਨ ਲਈ ਪ੍ਰੇਰਿਤ ਕੀਤਾ ਹੈ।''
PunjabKesari
ਮਹੇਸ਼ ਬਾਬੂ ਫਿਲਮ 'ਚ ਇਕ ਐੱਨ. ਆਰ. ਆਈ. ਪੇਸ਼ਾਵਰ ਦੀ ਭੂਮਿਕਾ ਨਿਭਾ ਰਹੇ ਹਨ, ਜੋ ਆਪਣੀ ਮਾਤਭੂਮੀ 'ਤੇ ਵਾਪਸ ਪਰਤ ਆਉਂਦਾ ਹੈ ਅਤੇ ਆਪਣੀ ਵਾਪਸੀ ਨਾਲ ਉਹ ਗਰੀਬ ਅਤੇ ਉਤਪੀੜਤ ਕਿਸਾਨਾਂ ਦਾ ਹੀਰੋ ਬਣ ਜਾਂਦਾ ਹੈ। ਫਿਲਮ ਹੁਣ ਤੱਕ ਬਾਕਸ ਆਫਿਸ 'ਤੇ ਦੁਨੀਆ ਭਰ 'ਚ 100 ਕਰੋੜ ਦਾ ਸੰਖਿਆ ਪਾਰ ਕਰ ਚੁੱਕੀ ਹੈ ਅਤੇ ਹੁਣ ਵੀ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। 'ਮਹਾਰਸ਼ੀ' ਸੁਪਰਸਟਾਰ ਦੇ ਕਰੀਅਰ ਦੀ 25ਵੀਂ ਫਿਲਮ ਹੈ ਅਤੇ ਇਹ ਉਨ੍ਹਾਂ ਦੇ ਬੇਹੱਦ ਕਰੀਬ ਅਤੇ ਖਾਸ ਪ੍ਰੋਜੇਕਟ ਹੈ। ਫਿਲਮ 9 ਮਈ, 2019 ਨੂੰ ਰਿਲੀਜ਼ ਹੋ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News