''ਸਰਦਾਰ ਊਧਮ ਸਿੰਘ'' ਦੀ ਸ਼ੂਟਿੰਗ ਮੁਕੰਮਲ, ਅਗਲੇ ਸਾਲ ਹੋਵੇਗੀ ਰਿਲੀਜ਼

12/28/2019 2:06:19 PM

ਮੁੰਬਈ (ਬਿਊਰੋ) — ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨਾਲ ਦਰਸ਼ਕਾਂ ਦੀਆਂ ਤਾਰੀਫਾਂ ਬਟੋਰਨ ਤੇ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਤੋਂ ਬਾਅਦ ਵਿੱਕੀ ਕੌਸ਼ਲ ਦੀ ਅਗਲੀ ਫਿਲਮ 'ਸਰਦਾਰ ਊਧਮ ਸਿੰਘ' ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਚੁੱਕੀ ਹੈ। ਸੁਜੀਤ ਸਰਕਾਰ ਦੇ ਨਿਰਦੇਸ਼ਨ ਬਣੀ ਇਹ ਫਿਲਮ ਅਗਲੇ ਸਾਲ 2 ਅਕਬੂਤਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਅਪ੍ਰੈਲ ਮਹੀਨੇ 'ਚ ਸ਼ੁਰੂ ਹੋਈ ਸੀ, ਜਿਸ ਦੇ ਆਖਰੀ ਸ਼ੈਡਿਊਲ ਦੀ ਸ਼ੂਟਿੰਗ ਯੂਰੋਪ 'ਚ ਖਤਮ ਹੋਈ ਹੈ। ਫਿਲਮ 'ਚ ਵਿੱਕੀ ਕੌਸ਼ਲ ਸਵਤੰਤਰਤਾ ਸੇਨਾਨੀ ਸਰਦਾਰ ਊਧਮ ਸਿੰਘ ਦੀ ਬਹਾਦਰੀ ਨੂੰ ਸਕ੍ਰੀਨ 'ਤੇ ਪੇਸ਼ ਕਰਦੇ ਨਜ਼ਰ ਆਉਣਗੇ। ਸਰਦਾਰ ਊਧਮ ਸਿੰਘ ਨੇ ਸਾਲ 1919 'ਚ ਹੋਏ ਜਲ੍ਹਿਆਂਵਾਲਾ ਬਾਗ 'ਚ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ 'ਚ ਜਾ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ।

 
 
 
 
 
 
 
 
 
 
 
 
 
 

Felt numb when it got over.. Did not wish Shaheed Udham shooting get over .. Wish I could keep him alive..clutched him.. Hugged him.. Heartfelt thanks to my fearless crew.

A post shared by Shoojit Sircar (@shoojitsircar) on Dec 26, 2019 at 11:44pm PST


ਦੱਸ ਦਈਏ ਕਿ 27 ਦਸੰਬਰ ਨੂੰ ਸੁਜੀਤ ਸਰਕਾਰ ਨੇ ਇਸ ਫਿਲਮ ਦੀ ਸ਼ੂਟਿੰਗ ਖਤਮ ਹੋਣ ਦੀ ਘੋਸ਼ਣਾ ਕਰ ਦਿੱਤੀ। ਨਿਰਦੇਸ਼ਕ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਦੀ ਜਾਣਕਾਰੀ ਸ਼ੇਅਰ ਕਰਦੇ ਹੋਏ ਪੂਰੀ ਟੀਮ ਦੀ ਇਕ ਗਰੁੱਪ ਤਸਵੀਰ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਜਦੋਂ ਇਹ ਫਿਲਮ ਖਤਮ ਹੋਈ ਤਾਂ ਮੈਂ ਕਾਫੀ ਹੈਰਾਨ ਸੀ। ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਇਸ ਫਿਲਮ ਦੀ ਸ਼ੂਟਿੰਗ 'ਤੇ ਵਿਰਾਮ ਲੱਗੇ। ਕਾਸ਼ ਮੈਂ ਉਨ੍ਹਾਂ ਨੂੰ ਜਿਊਂਦੇ ਰੱਖ ਸਕਦਾ। ਕਾਸ਼ ਮੈਂ ਉਨ੍ਹਾਂ ਨੂੰ ਗਲੇ ਲਾ ਸਕਦਾ। ਇਸ ਮੌਕੇ 'ਤੇ ਮੈਂ ਆਪਣੀ ਬਹਾਦਰ ਟੀਮ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ।''

 
 
 
 
 
 
 
 
 
 
 
 
 
 

Today marks the 120th birth anniversary of Sardar Udham Singh. Portraying a character is one thing. But understanding the way they viewed the world, reliving their emotions is another. I don’t know how much closer I will get to what went inside your head and heart. But I do know that with every scene that I play you, something inside me alters forever. Sardar Udham Singh (26thDec1899-31stJuly1940)

A post shared by Vicky Kaushal (@vickykaushal09) on Dec 26, 2019 at 1:54am PST


ਦੱਸਣਯੋਗ ਹੈ ਕਿ 26 ਦਸੰਬਰ ਨੂੰ ਵਿੱਕੀ ਕੌਸ਼ਲ ਨੇ ਸਰਦਾਰ ਊਧਮ ਸਿੰਘ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਭਾਵੁਕ ਪੋਸਟ ਲਿਖੀ ਸੀ। ਇਸ 'ਚ ਉਨ੍ਹਾਂ ਨੇ ਕਿਹਾ, ''ਅੱਜ ਸਰਦਾਰ ਊਧਮ ਸਿੰਘ ਦੀ 120ਵੀਂ ਜਯੰਤੀ ਹੈ। ਇਸ ਦਾ ਕਿਰਦਾਰ ਨਿਭਾਉਣਾ ਇਕ ਵੱਖਰੀ ਚੀਜ਼ ਹੈ ਤੇ ਉਸ ਦੇ ਕਰੀਅਰ ਨੂੰ ਸਮਝ ਕੇ ਉਸ ਦੇ ਅਨੁਸਾਰ ਦੁਨੀਆ ਨੂੰ ਦੇਖਣਾ ਤੇ ਭਾਵਨਾਵਾਂ ਨੂੰ ਪੇਸ਼ ਕਰਨਾ ਇਕਦਮ ਹੀ ਵੱਖਰਾ ਅਨੁਭਵ ਹੈ। ਮੈਨੂੰ ਨਹੀਂ ਪਤਾ ਕਿ ਕਿਰਦਾਰ ਨਿਉਂਦੇ ਹੋਏ ਮੈਂ ਤੁਹਾਡੇ ਦਿਮਾਗ ਤੇ ਦਿਲ ਨੂੰ ਕਿੰਨਾ ਚੰਗੇ ਤਰੀਕੇ ਨਾਲ ਸਮਝ ਸਕਾਂਗਾ। ਹਾਲਾਂਕਿ ਮੈਂ ਇਹ ਜ਼ਰੂਰ ਜਾਣਦਾ ਹਾਂ ਕਿ ਹਰ ਦ੍ਰਿਸ਼ ਨਾਲ ਮੇਰੇ ਅੰਦਰ ਹਮੇਸ਼ਾ ਲਈ ਕੁਝ ਨਾ ਕੁਝ ਜ਼ਰੂਰ ਬਦਲਦਾ ਗਿਆ।''
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News