ਸ਼ੂਟਿੰਗ ਦੌਰਾਨ ਵਿੱਕੀ ਕੌਸ਼ਲ ਨਾਲ ਵਾਪਰਿਆ ਹਾਦਸਾ, ਚਿਹਰੇ 'ਤੇ ਲੱਗੇ 13 ਟਾਂਕੇ
4/20/2019 12:37:09 PM
ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਇਕ ਦੁਰਘਟਨਾ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੁਜਰਾਤ 'ਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਗੰਭੀਰ ਸੱਟ ਲੱਗੀ। ਦੱਸ ਦਈਏ ਕਿ ਜਦੋਂ ਵਿੱਕੀ ਕੌਸ਼ਲ ਨੂੰ ਇਹ ਸੱਟ ਲੱਗੀ ਉਸ ਸਮੇਂ ਉਹ ਇਕ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰ ਰਹੇ ਸਨ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਵੈਰੀਫਾਈਡ ਟਵਿਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ ਹੈ। ਤਰਣ ਆਦਰਸ਼ ਨੇ ਦੱਸਿਆ ਕਿ ਭਾਨੂ ਪ੍ਰਤਾਪ ਸਿੰਗ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਵਿੱਕੀ ਕੌਸ਼ਲ ਦੇ ਚਿਹਰੇ 'ਤੇ ਗੰਭੀਰ ਸੱਟ ਲੱਗੀ ਅਤੇ 13 ਟਾਂਕੇ ਲੱਗੇ ਹਨ।
Vicky Kaushal gets injured while filming an action sequence... Shooting for director Bhanu Pratap Singh's horror film in #Gujarat... Vicky fractured his cheekbone and got 13 stitches on his cheek.
— taran adarsh (@taran_adarsh) April 20, 2019
ਖਬਰ ਹੈ ਕਿ ਵਿੱਕੀ ਕੌਸ਼ਲ ਦੇ ਇਕ ਐਕਸ਼ਨ ਸੀਕਵੇਂਸ ਸ਼ੂਟ ਕਰ ਰਹੇ ਸਨ, ਉਦੋ ਉਨ੍ਹਾਂ 'ਤੇ ਇਕ ਦਰਵਾਜਾ ਡਿੱਗ ਗਿਆ। ਉਨ੍ਹਾਂ ਦੇ ਚਿਹਰੇ ਦੀ ਹੱਡੀ (ਚੀਕਬੋਨ) 'ਚ ਫ੍ਰੈਕਚਰ ਹੋਇਆ ਹੈ। ਜਾਣਕਾਰੀ ਮੁਤਾਬਕ, ਘਟਨਾ 18 ਅਪ੍ਰੈਲ ਦੀ ਹੈ, ਜੋ ਕਿ ਹੁਣ ਸਾਹਮਣੇ ਆਈ ਹੈ। ਭਾਨੂ ਪ੍ਰਤਾਪ ਦੀ ਹਾਰਰ ਫਿਲਮ ਜਿਸ ਲਈ ਵਿੱਕੀ ਕੌਸ਼ਲ ਸ਼ੂਟਿੰਗ ਕਰ ਰਹੇ ਹਨ, ਇਕ ਅਹਾਜ ਬਾਰੇ ਹੈ, ਜੋ ਕਿ ਸਮੁੰਦਰ ਕਿਨਾਰੇ ਖੜ੍ਹਾ ਰਹਿੰਦਾ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੀ ਕਾਸਟ ਤੇ ਕਰੂ ਪਿਛਲੇ 5 ਦਿਨਾਂ ਤੋਂ ਗੁਜਰਾਤ ਦੇ ਸ਼ਿਪ ਬ੍ਰੇਕਿੰਗ ਯਾਰਡ 'ਚ ਸ਼ੂਟਿੰਗ ਕਰ ਰਹੇ ਹਨ।
ਕਿਵੇਂ ਹੋਈ ਦੁਰਘਟਨਾ?
ਦੱਸ ਦਈਏ ਕਿ ਗੁਜਰਾਤ 'ਚ ਦੁਨੀਆ ਦਾ ਸਭ ਤੋਂ ਵੱਡਾ ਸ਼ਿਪ ਬ੍ਰੇਕਿੰਗ ਯਾਰਡ ਹੈ। ਖਬਰਾਂ ਹਨ ਕਿ ਵਿੱਕੀ ਕੌਸ਼ਲ ਨੇ ਇਕ ਸੀਨ ਸ਼ੂਟ ਕਰਨਾ ਸੀ, ਜਿਸ 'ਚ ਉਸ ਨੂੰ ਦੋੜ ਕੇ ਦਰਵਾਜੇ ਨੂੰ ਖੋਲ੍ਹਣਾ ਸੀ। ਤਕਨੀਕੀ ਗੜਬੜੀ ਕਾਰਨ ਇਹ ਦਰਵਾਜਾ ਵਿੱਕੀ ਕੌਸ਼ਲ ਦੇ ਉਪਰ ਡਿੱਗ ਗਿਆ।
ਕਿੱਥੇ ਚੱਲ ਰਿਹਾ ਹੈ ਇਲਾਜ?
ਵਿੱਕੀ ਕੌਸ਼ਲ ਨੂੰ ਦੁਰਘਟਨਾ ਤੋਂ ਬਾਅਦ ਇਕ ਲੋਕਲ ਹਸਪਤਾਲ 'ਚ ਦਿਖਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਮੁੰਬਈ ਲਿਆਂਦਾ ਗਿਆ। ਫਿਲਹਾਲ ਮੁੰਬਈ 'ਚ ਵਿੱਕੀ ਕੌਸ਼ਲ ਦਾ ਇਲਾਜ ਚੱਲ ਰਿਹਾ ਹੈ। ਸੱਟ ਦੀ ਗੰਭੀਰਤਾ ਤੇ ਉਨ੍ਹਾਂ ਦੇ ਚਿਹਰੇ ਦੇ ਠੀਕ ਹੋਣ ਦੀ ਕਿੰਨੀ ਸੰਭਾਵਨਾ ਹੈ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ