ਕਰਫਿਊ ਦੌਰਾਨ ਹਰਮਨ ਚੀਮੇ ਨੂੰ ਘਰੋਂ ਬਾਹਰ ਨਿਕਲਣਾ ਪਿਆ ਮਹਿੰਗਾ, ਵੀਡੀਓ ਵਾਇਰਲ

3/26/2020 8:49:21 AM

ਜਲੰਧਰ (ਵੈੱਬ ਡੈਸਕ) - ਸੋਸ਼ਲ ਮੀਡੀਆ ਉੱਤੇ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲਾ ਹਰਮਨ ਚੀਮਾ ਮੁੜ ਸੁਰਖੀਆਂ ਵਿਚ ਆ ਗਿਆ ਹੈ। ਹਾਲ ਵਿਚ ਉਸ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਹਰਮਨ ਚੀਮਾ ਪੰਜਾਬ ਪੁਲਸ ਦੇ ਮੁਲਾਜ਼ਮਾਂ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ।

PunjabKesari
ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਪੁਲਸ ਮੁਲਾਜ਼ਮਾਂ ਵੱਲੋਂ ਨਾਕਾ ਲਾਇਆ ਗਿਆ ਹੈ ਅਤੇ ਇਸੇ ਦੌਰਾਨ ਉਹ ਪੁਲਸ ਨੂੰ ਕੁਝ ਕਹਿੰਦਾ ਹੋਇਆ ਫਰਾਰ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਸ ਉਸਦਾ ਪਿੱਛਾ ਕਰਦੀ ਹੋਈ ਨਜ਼ਰ ਆ ਰਹੀ ਹੈ। 

ਦੱਸ ਦੇਈਏ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਜਨਤਾ ਕਰਫਿਊ ਦੌਰਾਨ ਬਣਾਈ ਗਈ ਹੈ। ਹਰਮਨ ਚੀਮਾ ਜਨਤਾ ਕਰਫਿਊ ਦੌਰਾਨ ਆਪਣੇ ਘਰ ਤੋਂ ਬਾਹਰ ਆ ਗਿਆ ਸੀ, ਜਿਸ ਕਾਰਨ ਪੰਜਾਬ ਪੁਲਸ ਨੇ ਆਪਣੇ ਤਰੀਕੇ ਨਾਲ ਉਸ ਨੂੰ ਸਬਕ ਸਿਖਾਇਆ।
PunjabKesari
ਹਾਲਾਂਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਵੀਡੀਓ ਹਰਮਨ ਚੀਮੇ ਦੇ ਕਿਸੇ ਗੀਤ ਦੀ ਸ਼ੂਟਿੰਗ ਦੌਰਾਨ ਦੀ ਹੈ। ਇਸ ਵੀਡੀਓ ਨੂੰ ਲੈ ਕੇ ਹਰਮਨ ਚੀਮੇ ਵੱਲੋ ਕੋਈ ਵੀ ਪ੍ਰੀਕਿਰਿਆ ਨਹੀਂ ਆਈ ਪਰ ਉਸ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।  
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News