ਇੰਦਰਾ ਗਾਂਧੀ ਦੇ ਕਿਰਦਾਰ ''ਚ ਹੁਣ ਸਕ੍ਰੀਨ ''ਤੇ ਦਿਸੇਗੀ ਵਿੱਦਿਆ ਬਾਲਨ

8/12/2018 9:49:26 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਦੀ ਖਬਰਾਂ 'ਚ ਇਕ ਹੋਰ ਖਬਰ ਆਈ ਹੈ, ਜੋ ਕਿਸੇ ਵੱਡੀ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਵਿੱਦਿਆ ਜਲਦ ਹੀ ਇਕ ਅਜਿਹੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਨੂੰ ਭਾਰਤੀ ਰਾਜਨੀਤੀ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਮੰਨਿਆ ਜਾਂਦਾ ਹੈ। ਖਬਰਾਂ ਮੁਤਾਬਕ ਵਿੱਦਿਆ ਜਲਦ ਹੀ ਇਕ ਵੈੱਬ ਸੀਰੀਜ਼ 'ਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਵਿੱਦਿਆ ਇਸ ਤੋਂ ਪਹਿਲਾਂ ਸਾਲ 2017 'ਚ ਫਿਲਮ 'ਤੁਮਹਾਰੀ ਸੁਲੂ' 'ਚ ਨਜ਼ਰ ਆਈ ਸੀ। ਹੁਣ ਸਕ੍ਰੀਨ 'ਤੇ ਵਿੱਦਿਆ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਕਾਫੀ ਉਤਸ਼ਾਹਿਤ ਹੈ। ਇਕ ਇੰਟਰਵਿਊ 'ਚ ਵਿੱਦਿਆ ਨੇ ਕਿਹਾ ਹੈ ਕਿ ਇਸ ਵੈੱਬ ਸੀਰੀਜ਼ 'ਚ ਆਪਣੇ ਆਪ ਨੂੰ ਇਕ ਪਾਵਰਫੁੱਲ ਕਿਰਦਾਰ 'ਚ ਦੇਖਣਾ ਉਸ ਲਈ ਕਾਫੀ ਖੁਸ਼ੀ ਦੀ ਗੱਲ ਹੈ।
ਦੱਸਣਯੋਗ ਹੈ ਕਿ ਵੈੱਬ ਸੀਰੀਜ਼ ਇੰਦਰਾ ਗਾਂਧੀ ਦੀ ਬਾਇਓਪਿਕ ਹੋਵੇਗੀ, ਜਿਸ 'ਚ ਇੰਦਰਾ ਗਾਂਧੀ ਦੀ ਜਵਾਨੀ ਦੇ ਦਿਨਾਂ ਤੋਂ ਲੈ ਕੇ ਉਸ ਦੇ ਰਾਜਨੀਤੀ ਤੱਕ ਦੇ ਸਫਰ ਨੂੰ ਦਿਖਾਇਆ ਜਾਵੇਗਾ। ਵੈੱਬ ਸੀਰੀਜ਼ ਸੀਨੀਅਰ ਪੱਤਰਕਾਰ ਸਾਗਰਿਕਾ ਘੋਸ਼ ਦੀ ਬੁੱਕ ‘Indira: India's most powerful prime minister’ 'ਤੇ ਅਧਾਰਿਤ ਹੋਵੇਗੀ। ਖਬਰਾਂ ਤਾਂ ਇਹ ਵੀ ਹਨ ਕਿ ਵੈੱਬ ਸੀਰੀਜ਼ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਲਈ ਵਿੱਦਿਆ ਦਾ ਨਾਂ ਫਾਈਨਲ ਹੋ ਚੁੱਕਿਆ ਹੈ ਪਰ ਬਾਕੀ ਦੀ ਕਾਸਟਿੰਗ ਅਜੇ ਬਾਕੀ ਹੈ। ਇਕ ਵਾਰ ਸਭ ਫਾਈਨਲ ਹੋ ਗਿਆ ਉਸ ਤੋਂ ਬਾਅਦ ਇਸ ਦਾ ਅਧਿਕਾਰਤ ਐਲਾਨ ਹੋ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News