ਵਿਦਿਆ ਬਾਲਨ ਨੇ ਮੁੜ ਵਧਾਇਆ ਮਦਦ ਲਈ ਹੱਥ, ਡੋਨੇਟ ਕੀਤੀਆਂ 2500 ਪੀ.ਪੀ.ਈ. ਕਿੱਟਾਂ ਅਤੇ ਲੱਖਾਂ ਰੁਪਏ
4/27/2020 8:43:20 AM
ਜਲੰਧਰ (ਵੈੱਬ ਡੈਸਕ) : ਕੋਰੋਨਾ ਵਾਇਰਸ ਨਾਲ ਲੜਨ ਲਈ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਹਾਲ ਹੀ ਵਿਚ ਹੈਲਥ ਵਰਕਰਸ ਲਈ ਮਦਦ ਦਾ ਹੱਥ ਵਧਾਇਆ ਸੀ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਮਦਦ ਦਾ ਵਧਾਉਂਦੇ ਹੋਏ ਡੋਨੇਸ਼ਨ ਲਈ ਵੱਡੀ ਰਕਮ ਦਿੱਤੀ ਹੈ। ਵਿਦਿਆ ਬਾਲਨ ਨੇ ਇੰਸਟਾਗ੍ਰਾਮ ਦੇ ਜਰੀਏ ਦੱਸਿਆ ਹੈ ਕਿ ਉਨ੍ਹਾਂ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਹੈ। ਵਿਦਿਆ ਨੇ ਕਿਹਾ ਹੈ ਕਿ ਮੈਂ ਇਸ ਗੱਲ ਤੋਂ ਕਾਫੀ ਖੁਸ਼ ਹਾਂ ਕਿ ਮੈਂ ਡਾਕਟਰਾਂ ਲਈ 2,500 ਤੋਂ ਜ਼ਿਆਦਾ ਪੀ.ਪੀ.ਈ. ਕਿੱਟਾਂ ਅਤੇ 16 ਲੱਖ ਰੁਪਏ ਇਕੱਠੇ ਕਰ ਲਏ ਹਨ।'' ਵਿਦਿਆ ਬਾਲਨ ਨੇ ਸੇਲੀਬ੍ਰਿਟੀ ਸ਼ਾਉਟ ਆਊਟ ਪਲੇਟਫਾਰਮ ਟ੍ਰਿੰਗ ਅਤੇ ਕਈ ਹੋਰ ਕਾਰੋਬਾਰੀ ਸਿਤਾਰਿਆਂ ਨਾਲ ਮਿਲ ਕੇ ਇਹ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਵਿਦਿਆ ਬਾਲਨ ਇਸ ਤੋਂ ਪਹਿਲਾਂ ਖੁਦ ਵੀ 1000 ਪੀ.ਪੀ.ਈ. ਕਿੱਟਾਂ ਡੋਨੇਟ ਕਰ ਚੁੱਕੀ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਵੀ ਇੰਸਟਾਗ੍ਰਾਮ ਦੇ ਜਰੀਏ ਦਿੱਤੀ ਸੀ। ਆਪਣੀ ਪੋਸਟ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਦੱਸਿਆ ਸੀ, ''ਨਮਸਤੇ, ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੈਲਥ ਕੇਅਰ ਵਰਕਰਸ ਨੂੰ ਪੀ.ਪੀ.ਈ. ਕਿੱਟ ਇਸ ਹੈਸ਼ਟੈਗ ਅਗੇਂਸਟ ਕੋਵਿਡ 19 ਵਿਚ ਉਨ੍ਹਾਂ ਦੀ ਸੁਰੱਖਿਆ ਲਈ ਮੁਹਈਆ ਕਰਾਉਂਦੀ ਹਾਂ। ਮੈਂ ਆਪਣੇ ਮੈਡੀਕਲ ਸਟਾਫ ਲਈ 1000 ਪੀ.ਪੀ.ਈ.ਕਿੱਟਾਂ ਦਾਨ ਕਰ ਰਹੀ ਹਾਂ ਅਤੇ ਹੋਰ ਪੀ.ਪੀ.ਈ. ਕਿੱਟਾਂ ਦਾਨ ਕਰਨ ਲਈ ਫੰਡ ਇਕੱਠਾ ਕਰਨ ਲਈ ਟ੍ਰਿੰਗ ਨਾਲ ਸਾਂਝੇਦਾਰੀ ਕਰ ਰਹੀ ਹਾਂ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਪਤਨੀ ਤੇ ਜੁੜਵਾਂ ਬੱਚਿਆਂ ਨੂੰ ਹਸਪਤਾਲ ਮਿਲਣ ਗਏ ਸਾਊਥ ਸੁਪਰਸਟਾਰ ਰਾਮ ਚਰਨ ਨੂੰ ਭੀੜ ਨੇ ਘੇਰਿਆ, ਫਿਰ...
