ਲੋਕਾਂ ਨੂੰ ਪਸੰਦ ਆਇਆ ਵਿਧੁੱਤ ਜੰਮਵਾਲ ਦਾ ''ਜੰਗਲੀ'' ਐਕਸ਼ਨ

3/7/2019 9:33:46 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਕਈ ਅਜਿਹੀਆਂ ਫਿਲਮਾਂ ਬਣੀਆਂ ਹਨ ਜਿਨ੍ਹਾਂ 'ਚ ਜਾਨਵਰਾਂ ਤੇ ਇਨਸਾਨਾਂ ਦਾ ਖਾਸ ਰਿਸ਼ਤਾ ਦਿਖਾਇਆ ਗਿਆ ਹੈ। ਹੁਣ ਇਸ ਲਿਸਟ 'ਚ ਐਕਸ਼ਨ ਹੀਰੋ ਵਿਧੁੱਤ ਜੰਮਵਾਲ ਵੀ 'ਜੰਗਲੀ' ਫਿਲਮ ਨਾਲ ਸ਼ਾਮਲ ਹੋਣ ਜਾ ਰਹੇ ਹਨ। ਜਿਵੇਂ ਕਿ ਫਿਲਮ ਦੇ ਟਾਈਟਲ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੀ ਕਹਾਣੀ ਜੰਗਲ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ।


ਕੁਝ ਸਮਾਂ ਪਹਿਲਾਂ ਹੀ 'ਜੰਗਲੀ' ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ 'ਚ ਵਿਧੁੱਤ ਆਧੁਨਿਕ ਯੋਧਾ ਦੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਉਹ ਟਰੇਲਰ 'ਚ ਸ਼ਿਕਾਰੀਆਂ ਤੋਂ ਆਪਣੇ ਜੰਗਲ ਦੇ ਹਾਥੀਆਂ ਦੀ ਰਾਖੀ ਕਰਦੇ ਨਜ਼ਰ ਆ ਰਹੇ ਹਨ। ਟਰੇਲਰ ਚ' ਔਡੀਅੰਸ ਨੂੰ ਇਮੋਸ਼ਨ ਤੇ ਐਕਸ਼ਨ ਦਾ ਕਮਾਲ ਦਾ ਸੰਗਮ ਦੇਖਣ ਨੂੰ ਮਿਲਗੇ। ਫਿਲਮ 'ਚ ਇਕ ਵਾਰ ਫਿਰ ਵਿਧੱਤ ਦੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News