ਵਿਧੁੱਤ ਜੰਮਵਾਲ ਸਟਾਰਰ ਫਿਲਮ ''ਜੰਗਲੀ'' ਦਾ ਟੀਜ਼ਰ ਰਿਲੀਜ਼ (ਵੀਡੀਓ)

10/17/2018 6:26:16 PM

ਮੁੰਬਈ (ਬਿਊਰੋ)— 'ਫੋਰਸ', 'ਕਮਾਂਡੋ' ਅਤੇ 'ਬਾਦਸ਼ਾਹੋ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਦਿਖਾਉਣ ਤੋਂ ਬਾਅਦ ਵਿਧੁੱਤ ਜੰਮਵਾਲ ਇਕ ਵਾਰ ਫਿਰ ਖਤਰਨਾਕ ਸਟੰਟ ਕਰਦੇ ਨਜ਼ਰ ਆਉਣ ਵਾਲੇ ਹਨ। ਜੀ ਹਾਂ, ਵਿਧੁੱਤ ਹਰ ਵਾਰ ਦੀ ਤਰ੍ਹਾਂ ਅਗਲੀ ਫਿਲਮ 'ਜੰਗਲੀ' 'ਚ ਕੁਝ ਅਜਿਹਾ ਹੀ ਕਰਦੇ ਦਿਖਾਈ ਦੇਣਗੇ। ਹਾਲ ਹੀ 'ਚ ਫਿਲਮ ਦਾ ਇਕ ਹੋਰ ਨਵਾਂ ਟੀਜ਼ਰ ਰਿਲੀਜ਼ ਹੋਇਆ, ਜਿਸਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਜੰਗਲੀ' ਐਕਸ਼ਨ ਥ੍ਰਿਲਰ ਫਿਲਮ ਹੈ ਅਤੇ ਇਸ ਫਿਲਮ 'ਚ ਵਿਧੁੱਤ ਇਕ ਅਜਿਹੇ ਸ਼ਖਸ ਦੀ ਭੂਮਿਕਾ ਨਿਭਾਉਣਗੇ ਜਿਸਨੂੰ ਪਸ਼ੂਆਂ ਨਾਲ ਕਾਫੀ ਲਗਾਅ ਹੁੰਦਾ ਹੈ।

ਦੱਸਣਯੋਗ ਹੈ ਕਿ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੇ ਟੀਜ਼ਰ ਨੂੰ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਤੋਂ ਇਲਾਵਾ ਬੀਤੇ ਦਿਨ ਫਿਲਮ 'ਚ ਵਿਧੁਤ ਦਾ ਫਰਸਟ ਲੁੱਕ ਦੇਖਣ ਨੂੰ ਮਿਲਿਆ ਸੀ। ਇਸ ਪਹਿਲੇ ਲੁੱਕ 'ਚ ਵਿਧੁੱਤ ਦਾ ਕਿਰਦਾਰ ਕਾਫੀ ਜ਼ਬਰਦਸਤ ਲੱਗ ਰਿਹਾ ਹੈ। ਤਸਵੀਰ 'ਚ ਵਿਧੁੱਤ ਜੰਗਲਾਂ 'ਚ ਦਿਖਾਈ ਦੇ ਰਹੇ ਹਨ, ਉੱਥੇ ਹੀ ਉਨ੍ਹਾਂ ਪਿੱਛੇ ਇਕ ਹਾਥੀ ਖੜਾ ਹੋਇਆ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਫਿਲਮ 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News