ਵਿਧੁੱਤ ਜਾਮਵਾਲ ਨੂੰ 12 ਸਾਲ ਪੁਰਾਣੇ ਕੇਸ 'ਚੋਂ ਮਿਲੀ ਰਾਹਤ

6/17/2019 4:12:02 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਵਿਧੁੱਤ ਜਾਮਵਾਲ ਨੂੰ 12 ਸਾਲ ਪੁਰਾਣੇ ਕੁੱਟਮਾਰ ਮਾਮਲੇ 'ਚੋਂ ਰਾਹਤ ਮਿਲ ਗਈ ਹੈ। ਉਸ ਨੂੰ ਬਾਂਦਰਾ ਦੇ ਮੇਟਰੋਪੋਲਿਟਨ ਕੋਰਟ ਨੇ ਬੈਕਸੂਰ ਕਰਾਰ ਦਿੱਤਾ  ਹੈ। ਵਿਧੁੱਤ 'ਤੇ ਇਕ ਬਿਜਨੈੱਸਮੈਨ ਦੇ ਸਿਰ 'ਤੇ ਬੋਤਲ ਨਾਲ ਹਮਲਾ ਕਰਨ ਦਾ ਦੋਸ਼ ਸੀ। ਸਬੂਤਾਂ ਨੂੰ ਦੇਖਦੇ ਹੋਏ ਵਿਧੁੱਤ ਨੂੰ ਅਦਾਲਤ ਨੇ ਬੈਕਸੂਰ ਕਰਾਰ ਦਿੱਤਾ ਹੈ। ਵਿਧੁੱਤ 'ਤੇ ਗੰਭੀਰ ਸੱਟਾਂ ਲਾਉਣ, ਦੰਗਾ ਕਰਨ, ਗੈਰਕਾਨੂੰਨੀ ਹਥਿਆਰ ਰੱਖਣ ਵਰਗੇ ਦੋਸ਼ ਸਨ। ਬਿਜਨੈੱਸਮੈਨ ਰਾਹੁਲ ਸੂਰੀ ਨੇ ਵਿਧੁੱਤ ਤੇ ਉਸ ਦੇ ਦੋਸਤ ਹਰੀਸ਼ਨਾਥ ਗੋਸਵਾਮੀ 'ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਉਸ ਨੇ ਕਿਹਾ ਸੀ ਕਿ ਵਿਧੁੱਤ ਨੇ ਉਸ 'ਤੇ ਕੱਚ ਦੀ ਬੋਤਲ ਨਾਲ ਹਮਲਾ ਕੀਤਾ ਸੀ। ਹਾਲਾਂਕਿ ਪੁਲਸ ਕੋਲ ਇਸ ਘਟਨਾ ਦਾ ਕੋਈ ਸਬੂਤ ਨਹੀਂ ਸੀ। ਵਿਧੁੱਤ ਦੇ ਵਕੀਲ ਅਨਿਕੇਤ ਨਿਕਮ ਨੇ ਕਿਹਾ ਕਿ ਵਿਧੁੱਤ ਨਿਰਦੋਸ਼ ਹੈ ਅਤੇ ਉਸ ਨੇ ਕਾਨੂੰਨੀ ਪ੍ਰਕਿਰਿਆ ਦਾ ਪਾਲਨ ਕੀਤਾ ਹੈ। ਕੋਰਟ ਨੇ ਵਿਧੁੱਤ ਦੇ ਦੋਸਤ ਹਰੀਸ਼ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਹੈ।

 

ਵਿਧੁੱਤ ਦੀ ਲਾਸਟ ਫਿਲਮ 'ਜੰਗਲੀ' ਸੀ, ਜਿਸ ਨੂੰ ਦਰਸ਼ਕਾਂ ਨੇ ਕੁਝ ਖਾਸ ਪਸੰਦ ਨਹੀਂ ਕੀਤਾ। ਇਸ ਸਾਲ ਉਸ ਦੀ ਫਿਲਮ 'ਕਮਾਂਡੋ 3' ਆਉਣ ਵਾਲੀ ਹੈ। ਵਿਧੁੱਤ ਫਿਲਮਾਂ 'ਚ ਆਪਣੇ ਸਟੰਟਸ ਲਈ ਜਾਣਿਆ ਜਾਂਦਾ ਹੈ। ਉਸ ਨੇ ਮਾਰਸ਼ਲ ਆਰਟਸ 'ਚ ਟਰੇਨਿੰਗ ਵੀ ਲਈ ਹੈ। 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News