''ਕਮਾਂਡੋ ਹੀਰੋ'' ਨੇ ਅੰਡੇ ਨਾਲ ਤੋੜੀਆਂ ਇੱਟਾਂ, ਵੀਡੀਓ ਵਾਇਰਲ

7/21/2019 3:52:58 PM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਰੋਜ਼ਾਨਾ ਕੋਈ ਨਾ ਕੋਈ ਜ਼ਬਰਦਸਤ ਵੀਡੀਓ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਪਰ ਇਸ ਵਾਰ ਬਾਲੀਵੁੱਡ ਦੇ ਐਕਸ਼ਨ ਹੀਰੋ ਵਿਦਯੁਤ ਜਾਮਵਾਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵਿਦਯੁਤ ਜਾਮਵਾਲ ਨੂੰ ਹਰ ਕੋਈ 'ਐਕਸ਼ਨ ਕਮਾਂਡੋ' ਦੇ ਨਾਂ ਨਾਲ ਜਾਣਦਾ ਹੈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ, ਵਿਦਯੁਤ ਜਾਮਵਾਲ ਵੀਡੀਓ 'ਚ ਬਹੁਤ ਹੀ ਹੈਰਾਨੀਜਨਕ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਹੱਥ 'ਚ ਇਕ ਅੰਡੇ ਨਾਲ ਇੱਟਾਂ ਤੋੜਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇੱਟਾਂ ਤਾਂ ਟੁੱਟ ਗਈਆਂ ਪਰ ਅੰਡਾ ਨਹੀਂ ਟੁੱਟਿਆ। ਉਨ੍ਹਾਂ ਨੇ ਇਹ ਜ਼ਬਰਦਸਤ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਸਪੈਸ਼ਲ ਜੈਕੀ ਚੈਨ ਨੂੰ ਪੰਜਵੇਂ ਜੈਕੀ ਜੈਨ ਇੰਟਰਨੈਸ਼ਨਲ ਫਿਲਮ ਵੀਕ ਲਈ ਸਰਮਰਪਿਤ ਕੀਤਾ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

 
 
 
 
 
 
 
 
 
 
 
 
 
 

Headed to the 5th Jackie Chan international film week-My DEDICATION to Jackie chan and his fanatics. . . . @jackiechan .. .. .. @andy_long_nguyen @nathanbarris @ericjacobus @martialclubofficial @briandemonwolf @lorenzhideyoshi @felix.fukuyoshi @thesilentflute__ @vladrimburg @emmanuelmanzanares @thepahadidhami @sunil_pala__1 ...... ...#itrainlikevidyutjammwal #kalaripayattu #vidyutjamwalions

A post shared by Vidyut Jammwal (@mevidyutjammwal) on Jul 20, 2019 at 1:36am PDT


ਦੱਸ ਦਈਏ ਕਿ ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ 'ਤੇ ਇਕ ਵਾਰ ਫਿਰ ਤੋਂ 'ਕਮਾਂਡੋ 3' 'ਚ ਨਜ਼ਰ ਆਉਣ ਵਾਲੇ ਹਨ। 'ਕਮਾਂਡੋ' ਫਿਲਮ ਦੇ ਪਹਿਲੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਫਿਲਮ 'ਕਮਾਂਡੋ' ਦਾ ਤੀਜਾ ਭਾਗ ਆ ਰਿਹਾ ਹੈ।

 

 
 
 
 
 
 
 
 
 
 
 
 
 
 

This poster is made by one of our own JAMWALIONS-Osama chandio (Vidyut jamwal fan club).. Osama you are really creative,my producers better be under pressure to surpass your brilliance...keep it up

A post shared by Vidyut Jammwal (@mevidyutjammwal) on Jul 19, 2019 at 3:54am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News