''ਕਮਾਂਡੋ ਹੀਰੋ'' ਵਿਦਯੁਤ ਜਾਮਵਾਲ ਦਾ ਹੈਰਾਨੀਜਨਕ ਕਾਰਨਾਮਾ (ਵੀਡੀਓ)

9/6/2019 10:28:20 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਕਮਾਂਡੋ ਹੀਰੋ ਵਿਦਯੁਤ ਜਾਮਵਾਲ ਨੇ ਇਕ ਹੈਰਾਨੀਜਨਕ ਕਾਰਨਾਮਾ ਕੀਤਾ ਹੈ, ਜੋ ਤੁਹਾਨੂੰ ਦੰਦਾਂ ਹੇਠਾਂ ਉਂਗਲੀ ਦਬਾਉਣ ਨੂੰ ਮਜ਼ਬੂਰ ਕਰ ਰਿਹਾ ਹੈ। ਦਰਅਸਲ, ਵਿਦਯੁਤ ਨੇ ਭਰੇ ਹੋਏ ਸਿਲੰਡਰ ਨਾਲ ਹੈਰਤਅੰਗਜ਼ ਸਟੰਟ ਵਾਲੇ ਵੀਡੀਓ ਨੂੰ ਪੋਸਟ ਕੀਤਾ ਹੈ। 'ਅਬ ਯੇ ਕਰਕੇ ਦੇਖੋ! ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਇਹ ਇਕ ਭਰਿਆ ਹੋਇਆ ਸਿਲੰਡਰ ਹੈ... ਤੁਹਾਡਾ ਸਰੀਰ ਸਿਖਲਾਈ ਲਈ ਤਿਆਰ ਹੈ, ਤੁਹਾਡਾ ਮਨ ਇਸ ਨੂੰ ਨਹੀਂ ਜਾਣਦਾ... ਬਹਾਨੇ ਨਾ ਮਾਰੋ।'

 
 
 
 
 
 
 
 
 
 
 
 
 
 

Ab yeh karke dekho! ....... ....... .......For the non-believers, THIS is a FULL CYLINDER. ..... ...... ...... YOUR body is ready to train, ur mind just doesn’t know it. Stop the excuses #ITrainLikeVidyutJammwal #kalaripayattu #desiworkout ....JAMWALIONS I love you!!! #allsafetymeasurestaken

A post shared by Vidyut Jammwal (@mevidyutjammwal) on Sep 5, 2019 at 12:15am PDT


ਦੱਸ ਦਈਏ ਕਿ ਵਿਦਯੁਤ ਜਾਮਵਾਲ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਤਿੰਨ ਘੰਟਿਆਂ 'ਚ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ 'ਤੇ ਇਕ ਵਾਰ ਫਿਰ ਤੋਂ 'ਕਮਾਂਡੋ 3' 'ਚ ਨਜ਼ਰ ਆਉਣ ਵਾਲੇ ਹਨ। 'ਕਮਾਂਡੋ' ਫਿਲਮ ਦੇ ਪਹਿਲੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਫਿਲਮ 'ਕਮਾਂਡੋ' ਦਾ ਤੀਜਾ ਭਾਗ ਆ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News