''ਮੰਜ਼ੂਰ ਏ ਖੁਦਾ ਆਜ਼ਾਦੀ ਨੂੰ ਸਲਾਮ ਹੈ'' : ਵਿਜੈ ਕ੍ਰਿਸ਼ਣਾ ਅਚਾਰਿਆ

10/30/2018 4:43:08 PM

ਮੁੰਬਈ (ਬਿਊਰੋ)— ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਐਡਵੈਂਚਰ ਫਿਲਮ 'ਠਗਸ ਆਫ ਹਿੰਦੋਸਤਾਨ' ਨੇ ਆਪਣੇ ਅਦਭੁੱਤ ਟਰੇਲਰ ਅਤੇ ਸ਼ਾਨਦਾਰ ਆਕਰਸ਼ਕ ਗੀਤਾਂ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ ਅਤੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਹਿੰਦੀ ਫਿਲਮ ਰਿਲੀਜ਼ ਮੰਨਿਆ ਜਾ ਰਿਹਾ ਹੈ। ਮਹਾਸਾਗਰ ਯੁੱਧ ਅਤੇ ਐਡਵੈਂਚਰ ਨੂੰ ਪੇਸ਼ ਕਰਦੀ ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਵੇਗੀ। ਵਾਈ. ਆਰ. ਐੱਫ. ਹੁਣ ਆਪਣੇ ਤੀਜੇ ਗੀਤ ਦਾ ਟੀਜ਼ਰ ਰਿਲੀਜ਼ ਕਰਨ ਲਈ ਤਿਆਰ ਹਨ ਜੋ ਨਿਸ਼ਚਿਤ ਤੌਰ 'ਤੇ ਇੰਟਰਨੈੱਟ 'ਤੇ ਤਹਿਲਕਾ ਮਚਾ ਦੇਵੇਗਾ। 'ਮੰਜ਼ੂਰ ਏ ਖੁਦ' ਨਾਂ ਦਾ ਇਹ ਗੀਤ ਦੇਸ਼ ਭਗਤੀ ਦੀ ਭਾਵਨਾ ਨੂੰ ਸਲਾਮ ਕਰਦਾ ਹੈ ਜਿਸ 'ਚ ਆਮਿਰ ਖਾਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਡਾਂਸ ਕਰਦੇ ਨਜ਼ਰ ਆਉਣਗੇ।

ਨਿਰਦੇਸ਼ਕ ਵਿਜੈ ਕ੍ਰਿਸ਼ਣ ਅਚਾਰਿਆ ਨੇ ਕਿਹਾ, ''ਮੰਜ਼ੂਰ ਏ ਖੁਦ ਫਿਲਮ 'ਚ ਬਹੁਤ ਹੀ ਅਹਿਮ ਮੋੜ 'ਤੇ ਆਉਂਦਾ ਹੈ ਅਤੇ ਇਸ ਲਈ ਇਸ ਦਾ ਸ਼ਕਤੀਸ਼ਾਲੀ ਗੀਤ ਹੋਣਾ ਜ਼ਰੂਰੀ ਸੀ। ਮੈਨੂੰ ਲਗਦਾ ਹੈ ਕਿ ਇਸ ਗੀਤ ਦੇ ਬੋਲ ਤੇ ਮਿਊਜ਼ਿਕ ਨੇ ਵੱਖਰਾ ਪ੍ਰਭਾਵ ਪੈਦਾ ਕੀਤਾ ਹੈ। ਸਾਨੂੰ ਇਹ ਗੀਤ ਪਸੰਦ ਹੈ ਅਤੇ ਅਸੀਂ ਨਿਸ਼ਚਿਤ ਹਾਂ ਕਿ ਪ੍ਰਸ਼ੰਸਕਾਂ ਨੂੰ ਵੀ ਸੁਤੰਤਰਤਾ ਦੀ ਭਾਵਨਾ ਨਾਲ ਪਿਆਰ ਹੋ ਜਾਵੇਗਾ''। ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਫਿਲਮ 'ਚ ਠਗਸ ਸ਼ਕਤੀਸ਼ਾਲੀ ਬ੍ਰਿਟਿਸ਼ ਸਮਰਾਜ 'ਤੇ ਹਮਲਾ ਬੋਲ ਦਿੰਦੇ ਹਨ। ਇਸ ਲਈ ਗੀਤ ਦਾ ਮਹੱਤਵ ਜ਼ਿਆਦਾ ਹੈ। ਆਪਣੀ ਅਨੋਖੀ ਕੋਰਿਓਗ੍ਰਾਫੀ ਲਈ ਪ੍ਰਸਿੱਧ ਚਿੱਨੀ ਅਤੇ ਰੇਖਾ ਪ੍ਰਕਾਸ਼ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਸਾਡੀ ਪੀੜੀ ਦੇ ਸਭ ਤੋਂ ਸ਼ਾਨਦਾਰ ਗਾਇਕਾਂ 'ਚ ਸ਼ੁਮਾਰ ਸੁਖਵਿੰਦਰ ਸਿੰਘ, ਸੁਨਿਧੀ ਚੌਹਾਨ ਅਤੇ ਸ਼੍ਰੇਆ ਘੋਸ਼ਾਲ ਨੇ ਇਸ ਗੀਤ ਨੂੰ ਗਾਇਆ ਹੈ।

ਅਜੇ-ਅਤੁਲ ਵਲੋਂ ਨਿਰਮਿਤ 'ਮੰਜ਼ੂਰ ਏ ਖੁਦਾ' ਦਾ ਅਰਥ ਹੈ 'ਭਗਵਾਨ ਦੀ ਇੱਛਾ ਨਾਲ'। ਆਜ਼ਾਦੀ ਲਈ ਖੜੇ ਹੋ ਕੇ ਕਿਸੇ ਦੀ ਸੁਤੰਤਰ ਇੱਛਾ ਮੁਤਾਬਕ ਜਿਉਣ ਦਾ ਸੰਦੇਸ਼ ਹੀ ਇਸ ਗੀਤ ਦਾ ਉਦੇਸ਼ ਹੈ ਜੋ ਇਸ ਗੀਤ ਰਾਹੀਂ ਪ੍ਰਸ਼ੰਸਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਅਦਭੁੱਤ ਦ੍ਰਿਸ਼ ਵਾਲੇ ਇਸ ਗੀਤ ਦੇ ਬੋਲ ਅਮਿਤਾਭ ਭੱਟਾਚਾਰਿਆ ਵਲੋਂ ਲਿਖੇ ਹਨ। 'ਠਗਸ ਆਫ ਹਿੰਦੋਸਤਾਨ' 'ਚ ਕੈਟਰੀਨਾ ਕੈਫ ਅਤੇ ਫਾਤਿਮਾ ਸਨਾ ਸ਼ੇਖ ਅਹਿਮ ਭੂਮਿਕਾ 'ਚ ਹਨ। ਯਸ਼ ਰਾਜ ਫਿਲਮਸ ਦੀ ਮੇਗਾ ਐਕਸ਼ਨ ਫਿਲਮ 'ਠਗਸ ਆਫ ਹਿੰਦੋਸਤਾਨ' 8 ਨਵੰਬਰ ਨੂੰ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News