''ਗੱਬਰ ਸਿੰਘ'' ਦੇ ਕਾਲੀਆ ਨੂੰ ਵਿਰਾਸਤ ''ਚ ਮਿਲੀ ਸੀ ਅਦਾਕਾਰੀ, ਕਰ ਚੁੱਕੇ ਨੇ 300 ਫਿਲਮਾਂ ''ਚ ਕੰਮ

9/30/2019 1:23:33 PM

ਜਲੰਧਰ (ਬਿਊਰੋ) — ਰੇਸ਼ਮ ਸਿੱਪੀ ਦੀ ਬਣਾਈ ਬਾਲੀਵੁੱਡ ਦੀ ਸਭ ਤੋਂ ਪਾਪੂਲਰ ਤੇ ਇਤਿਹਾਸਕ ਫਿਲਮ 'ਸ਼ੋਲੇ' 'ਚ ਕਾਲੀਆ ਦਾ ਕਿਰਦਾਰ ਨਿਭਾ ਕੇ ਐਕਟਰ ਵਿਜੂ ਖੋਟੇ ਅਮਰ ਹੋ ਗਏ। ਸਾਲ 1975 'ਚ ਆਈ ਇਸ ਫਿਲਮ ਲਈ ਅੱਜ ਵੀ ਵਿਜੂ ਖੋਟੇ ਨੂੰ ਯਾਦ ਕੀਤਾ ਜਾਂਦਾ ਹੈ। ਭਾਵੇਂ ਹੀ ਅੱਜ ਵਿਜੂ ਸਾਡੇ 'ਚ ਨਹੀਂ ਹਨ ਪਰ ਜਦੋਂ ਵੀ ਕਾਲੀਆ ਜਾਂ ਸ਼ੋਲੇ ਦਾ ਨਾਂ ਸਾਹਮਣੇ ਆਵੇਗਾ ਤਾਂ ਲੋਕਾਂ ਦੇ ਮਨ 'ਚ ਹਮੇਸ਼ਾ ਉਨ੍ਹਾਂ ਦਾ ਖਿਆਲ ਰਹੇਗਾ। ਐਕਟਰ ਵਿਜੂ ਖੋਟੇ ਦਾ ਜਨਮ 17 ਦਸੰਬਰ 1941 ਨੂੰ ਮੁੰਬਈ 'ਚ ਹੋਇਆ ਸੀ। ਉਹ ਹਿੰਦੀ ਤੇ ਮਰਾਠੀ ਫਿਲਮਾਂ ਦੇ ਐਕਟਰ ਸਨ। ਉਨ੍ਹਾਂ ਨੇ ਫਿਲਮ 'ਮਾਲਿਕ' ਨਾਲ ਆਪਣਾ ਫਿਲਮੀ ਡੈਬਿਊ ਕੀਤਾ ਸੀ।

Image result for Viju Khote

ਮੁੰਬਈ ਆਪਣੇ ਘਰ 'ਚ ਵਿਜੈ ਖੋਟੇ ਨੇ ਲਏ ਆਖਰੀ ਸਾਹ
ਦੱਸ ਦਈਏ ਕਿ ਵਿਜੂ ਖੋਟੇ ਦਾ ਅੱਜ ਸੋਮਵਾਰ ਦਿਹਾਂਤ ਹੋਇਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। 77 ਸਾਲ ਦੇ ਕਲਾਕਾਰ ਨੇ ਮੁੰਬਈ ਆਪਣੇ ਘਰ 'ਚ ਆਖਰੀ ਸਾਹ ਲਏ। ਮਰਾਠੀ ਸਿਨੇਮਾ 'ਚ ਉਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ। ਇਸ ਤੋਂ ਇਲਾਵਾ ਉਹ ਥੀਏਟਰ ਨਾਲ ਵੱਲ ਕਾਫੀ ਸਮੇਂ ਤੱਕ ਜੁੜੇ ਰਹੇ।

Image result for Viju Khote

'ਸ਼ੋਲੇ' ਤੇ 'ਅੰਦਾਜ਼ ਆਪਣਾ ਆਪਣਾ' ਲਈ ਜਾਣੇ ਜਾਂਦੇ ਵਿਜੈ ਖੋਟੇ
ਵਿਜੂ ਖੋਟੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1964 'ਚ ਕੀਤੀ ਸੀ। 'ਸ਼ੋਲੇ' ਤੋਂ ਇਲਾਵਾ ਫਿਲਮ 'ਅੰਦਾਜ਼ ਆਪਣਾ ਆਪਣਾ' 'ਚ ਨਿਭਾਏ ਕਿਰਦਾਰ ਰਾਬਰਟ ਲਈ ਵੀ ਯਾਦ ਕੀਤਾ ਜਾਂਦਾ ਹੈ। ਰੋਹਿਤ ਸ਼ੈਟੀ ਦੇ ਨਿਰਦੇਸ਼ਨ 'ਚ ਫਿਲਮਾਈ ਗਈ ਫਿਲਮ 'ਗੋਲਮਾਲ 3' 'ਚ ਵੀ ਉਹ ਨਜ਼ਰ ਆ ਚੁੱਕੇ ਹਨ। ਆਪਣੇ ਪੂਰੇ ਫਿਲਮੀ ਸਫਰ ਦੌਰਾਨ ਵਿਜੂ ਖੋਟੇ 300 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Related image

ਛੋਟੇ ਪਰਦੇ 'ਤੇ ਵੀ ਖੂਬ ਕਮਾਇਆ ਨਾਂ
ਫਿਲਮਾਂ ਤੋਂ ਇਲਾਵਾ ਵਿਜੂ ਖੋਟੇ ਨੇ ਟੀ. ਵੀ. 'ਤੇ ਵੀ ਕਾਫੀ ਨਾਂ ਕਮਾਇਆ ਹੈ। ਵਿਜੂ ਖੋਟੇ ਦਾ 1993 'ਚ ਆਇਆ ਟੀ. ਵੀ. ਸੀਰੀਅਲ 'ਜ਼ੁਬਾਨ ਸੰਭਾਲ ਕੇ' ਕਾਫੀ ਮਸ਼ਹੂਰ ਹੋਇਆ ਸੀ। ਉਨ੍ਹਾਂ ਦੀ ਭੈਣ ਸ਼ੁਭਾ ਖੋਟੇ ਵੀ ਅਦਾਕਾਰਾ ਹਨ। ਵਿਜੂ ਖੋਟੇ ਦੀ ਭਾਣਜੀ ਯਾਨੀ ਸ਼ੁਭਾ ਖੋਟੇ ਦੀ ਬੇਟੀ ਭਾਵਨਾ ਬਲਾਸਵਰ ਵੀ ਐਕਟਰੈੱਸ ਹੈ। ਵਿਜੂ ਖੋਟੇ ਦੇ ਪਿਤਾ ਨੰਦੂ ਖੋਟੇ ਵੀ ਸਟੇਜ ਐਕਟਰ ਸਨ।

Related image

ਇਸ ਲਈ ਕਹਿ ਸਕਦੇ ਹਾਂ ਕਿ ਉਨ੍ਹਾਂ ਨੂੰ ਅਦਾਕਾਰੀ ਦੀ ਗੁੜ੍ਹਤੀ ਪਰਿਵਾਰ 'ਚੋਂ ਹੀ ਮਿਲੀ ਸੀ। ਵਿਜੂ ਖੋਟੇ ਦੇ ਦਿਹਾਂਤ 'ਤੇ ਉਨ੍ਹਾਂ ਦੇ ਫੈਨਜ਼ ਵੱਲੋਂ ਸੋਸ਼ਲ ਮੀਡੀਆ 'ਤੇ ਦੁੱਖ ਜਤਾਇਆ ਜਾ ਰਿਹਾ ਹੈ। 'ਸ਼ੋਲੇ' ਫਿਲਮ 'ਚ ਬੋਲੇ ਇਕ ਹੀ ਡਾਇਲਾਗ ਨੇ ਵਿਜੂ ਖੋਟੇ ਨੂੰ ਪ੍ਰਸ਼ੰਸਕਾਂ ਦਾ ਹਰਮਨ ਪਿਆਰਾ ਕਲਾਕਾਰ ਬਣਾ ਦਿੱਤਾ ਸੀ।

Related image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News