ਵਿਕਾਸ ਗੁਪਤਾ ਨੇ ਲਿਆ ਡਰੱਗਜ਼, ''ਖਤਰੋਂ ਕੇ ਖਿਲਾੜੀ'' ''ਚੋਂ ਹੋਇਆ ਬਾਹਰ

2/12/2019 2:26:13 PM

ਮੁੰਬਈ (ਬਿਊਰੋ) — ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਉਣ ਵਾਲੇ ਮੁਕਾਬਲੇਬਾਜ਼ ਵਿਕਾਸ ਗੁਪਤਾ ਇਨ੍ਹੀਂ 'ਖਤਰੋਂ ਦੇ ਖਿਲਾੜੀ 9' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ ਵਿਕਾਸ ਗੁਪਤਾ ਨੇ ਸ਼ੋਅ 'ਚ ਡਰੱਗਜ਼ ਲਿਆ, ਜਿਸ ਤੋਂ ਬਾਅਦ ਉਸ ਨੂੰ ਸ਼ੋਅ ਤੋਂ ਬਾਹਰ ਵੀ ਹੋਣਾ ਪਿਆ। ਹੁਣ ਸ਼ੋਅ 'ਚ ਸਿਰਫ 6 ਮਜ਼ਬੂਤ ਮੁਕਾਬਲੇਬਾਜ਼ ਬਾਕੀ ਰਹਿ ਗਏ ਹਨ। ਦੱਸ ਦਈਏ ਕਿ ਇਸ ਸ਼ੋਅ 'ਚ ਹਰਸ਼ ਬਾਹਰ ਹੋ ਚੁੱਕੇ ਹਨ। ਜਿਥੇ ਸ਼ੋਅ 'ਚ ਭਾਰਤੀ ਰੋਹਿਤ ਸ਼ੈੱਟੀ ਨਾਲ ਰੋਮਾਂਟਿਕ ਹੁੰਦੀ ਨਜ਼ਰ ਆ ਰਹੀ ਹੈ, ਉਥੇ ਹੀ ਵਿਕਾਸ ਗੁਪਤਾ ਨੂੰ ਸ਼ੋਅ ਦੇ ਡਾਇਰੈਕਟਕ ਦੇ ਗੁੱਸੇ ਦਾ ਸ਼ਿਕਾਰ ਹੋਣਾ ਵੀ ਪੈ ਰਿਹਾ ਹੈ ਅਤੇ ਆਖਿਰਕਾਰ ਉਸ ਨੂੰ ਸ਼ੋਅ ਵੀ ਛੱਡਣਾ ਪਿਆ। ਸ਼ੋਅ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਹਰਸ਼ ਦੇ ਜਾਣ ਤੋਂ ਬਾਅਦ ਭਾਰਤੀ ਰੋਹਿਤ ਸ਼ੈੱਟੀ ਨਾਲ ਕਾਫੀ ਫਲਰਟ ਕਰਦੀ ਨਜ਼ਰ ਆਉਂਦੀ ਹੈ। ਭਾਰਤੀ ਰੋਹਿਤ ਨਾਲ ਕਾਫੀ ਰੋਮਾਂਟਿਕ ਹੁੰਦੀ ਹੈ, ਹਾਲਾਂਕਿ ਇਹ ਸਭ ਕੁਝ ਦੇਖ ਕੇ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਹੈ। ਰੋਹਿਤ ਭਾਰਤੀ ਨੂੰ ਆਖਦੇ ਹਨ, ''ਹੁਣ ਹਰਸ਼ ਸ਼ੋਅ 'ਚ ਬਾਹਰ ਹੋ ਚੁੱਕਾ ਹੈ ਤੇ ਤੂੰ ਇਹ ਕਰੇਗੀ।'' ਰੋਹਿਤ ਦੀ ਇਸ ਗੱਲ 'ਤੇ ਸਾਰੇ ਜ਼ੋਰ ਨਾਲ ਹੱਸਣ ਲੱਗ ਜਾਂਦੇ ਹਨ। ਇਥੋ ਤੱਕ ਕੀ ਭਾਰਤੀ ਵੀ ਖੁਦ ਦਾ ਹਾਸਾ ਨਹੀਂ ਰੋਕ ਪਾਉਂਦੀ। ਹਾਲਾਂਕਿ ਹਰਸ਼ ਦੇ ਜਾਣ ਤੋਂ ਬਾਅਦ ਭਾਰਤੀ ਦੀ ਪ੍ਰੇਸ਼ਾਨੀ ਵੀ ਉਸ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ।

 
 
 
 
 
 
 
 
 
 
 
 
 
 

PRECAP: Khatron ke khiladi

A post shared by Tellywood 𝘓𝘰𝘷𝘦 (@tellytreat) on Feb 10, 2019 at 11:41pm PST


ਦੱਸ ਦਈਏ ਕਿ ਅਚਾਨਕ ਹੀ ਰੋਹਿਤ ਦਾ ਪੂਰਾ ਧਿਆਨ ਵਿਕਾਸ ਗੁਪਤਾ 'ਤੇ ਚਲਾ ਜਾਂਦਾ ਹੈ ਤੇ ਉਹ ਉਸ ਨੂੰ ਕਾਫੀ ਗੁੱਸੇ ਹੁੰਦੇ ਹਨ। ਰੋਹਿਤ ਵਿਕਾਸ ਨੂੰ ਗੁੱਸੇ ਹੁੰਦੇ ਹੋਏ ਆਖਦੇ ਹਨ, ''ਸਾਡੀ ਟੀਮ ਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਇਕ ਅਜਿਹਾ ਇੰਜੈਕਸ਼ਨ (ਟੀਕਾ) ਲੈ ਰਹੇ ਹੋ, ਜੋ ਬਾਕੀ ਖਿਡਾਰੀਆਂ ਲਈ ਅਨਫੇਅਰ ਹੈ। ਕੱਲ ਨੂੰ ਸਟੰਟ ਦੌਰਾਨ ਕੁਝ ਹੋ ਜਾਵੇ ਤਾਂ?'' ਰੋਹਿਤ ਨੂੰ ਰੋਕਦੇ ਹੋਏ ਵਿਕਾਸ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਜ਼ੈਨ ਵੀ ਕੋਈ ਦਵਾਈ ਲੈ ਰਹੇ ਹਨ, ਜਿਸ 'ਤੇ ਰੋਹਿਤ ਸ਼ੈੱਟੀ ਉਲਟਾ ਉਸ ਨੂੰ ਸੁਣਾਉਂਦੇ ਹਨ ਤੇ ਆਖਦੇ ਹਨ ਕਿ, ''ਤੁਸੀਂ ਆਪਣੀ ਗੱਲ ਕਰੋ। ਮੇਰੀ ਤੇ ਤੁਹਾਡੀ ਗੱਲ ਚੱਲ ਰਹੀ ਹੈ। ਤੁਸੀਂ ਸਾਡੇ ਸ਼ੋਅ ਤੇ ਸਾਨੂੰ ਮੁਸ਼ਕਿਲ 'ਚ ਪਾ ਦਿੱਤਾ ਹੈ।'' ਮੇਕਰਸ ਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਦੇਣ ਦੀ ਵਜ੍ਹਾ ਨਾਲ ਉਸ ਨੂੰ ਇਸ ਸ਼ੋਅ ਤੋਂ ਡਿਸਕਵਾਲੀਫਾਈ ਕਰ ਦਿੱਤਾ ਗਿਆ ਹੈ।

 
 
 
 
 
 
 
 
 
 
 
 
 
 

This show made us face fears which we would have.never willingly want to face. Thank you @bharti.laughterqueen for continously encouraging me. Wearing @rockitindia #khatronkekhiladi #vikasgupta #bhartisingh #rohitshetty #realitytv #dark #grave #vikasgupta #task P.S. watch the episode on @voot to know what happened and why was I singing Gulzar songs 😉

A post shared by Vikas Gupta (@lostboyjourney) on Jan 19, 2019 at 9:15pm PST


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News