ਮਸ਼ਹੂਰ ਨਿਰਦੇਸ਼ਕ ਦੇ ਪਿਤਾ ਨੇ ਦਿੱਤੀ ਕੈਂਸਰ ਨੂੰ ਮਾਤ, ਭਾਵੁਕ ਹੋ ਕੇ ਫੇਸਬੁੱਕ ''ਤੇ ਦੱਸੀ ਹੱਡਬੀਤੀ

3/20/2018 12:35:52 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਦੇ ਪਿਤਾ ਪ੍ਰਵੀਨ ਭੱਟ ਨੂੰ ਕੁਝ ਮਹੀਨੇ ਪਹਿਲਾਂ ਕੈਂਸਰ ਹੋ ਗਿਆ ਸੀ। ਉਨ੍ਹਾਂ ਨੇ ਇਹ ਗੱਲ ਆਪਣੇ ਫੇਸਬੁੱਕ ਪੋਸਟ 'ਚ ਦੱਸੀ ਹੈ। ਹਾਲਾਂਕਿ ਉਹ ਹੁਣ ਪਹਿਲਾਂ ਨਾਲੋਂ ਠੀਕ ਹਨ। ਵਿਕਰਮ ਨੇ ਫੇਸਬੁੱਕ 'ਤੇ ਇਮੋਸ਼ਨਲ (ਭਾਵੁਕ) ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ, ਕਿਵੇਂ ਮੇਰੇ ਪਿਤਾ ਦੀ ਅਜੇ ਵੀ ਮੈਨੂੰ ਜ਼ਿੰਦਗੀ ਜਿੱਤਣ ਦਾ ਤਰੀਕਾ ਸਿਖਾ ਰਹੇ ਹਨ।
PunjabKesari

ਉਨ੍ਹਾਂ ਨੇ ਲਿਖਿਆ, ''ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਸੋਮਵਾਰ ਦੇ ਦਿਨ, ਜਿਥੇ ਲੋਕ ਸ਼੍ਰੀਦੇਵੀ ਦੀ ਮੌਤ ਦਾ ਰਾਜ਼ ਜਾਣਨ ਨੂੰ ਉਤਸੁਕ ਸਨ, ਉਥੇ ਹੀ ਮੈਂ ਆਪਣੇ ਪਿਤਾ ਦੀ ਸੀ. ਟੀ. ਸਕੈਨ ਰਿਪੋਰਟ ਲਈ ਬੇਤਾਬ ਸੀ। ਜਦੋਂ ਰਿਪੋਰਟ ਆਈ ਤਾਂ ਉਸ 'ਚ '' ਲਿਖਿਆ ਸੀ ਪਰ ਮੈਨੂੰ ਇਸ ਦਾ ਮਤਲਬ ਨਹੀਂ ਪਤਾ ਸੀ। ਮੈਂ ਰੇਡੀਓਲੌਜਿਸਟ ਨੂੰ ਫੋਨ ਕੀਤਾ। ਉਨ੍ਹਾਂ ਨੇ ਕਿਹਾ, ਇਹ ਚੰਗੀ ਖਬਰ ਨਹੀਂ ਹੈ। ਇਹ ਟਿਊਮਰ ਹੈ ਤੇ ਮੈਨੂੰ ਲੱਗ ਰਿਹਾ ਹੈ ਕਿ ਅਜੇ ਇਹ ਸ਼ੁਰੂਆਤੀ ਦੌਰ 'ਚ ਹੈ। ਤੈਨੂੰ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਮੈਂ ਫਿਰ ਮਹੇਸ਼ ਭੱਟ ਨੂੰ ਫੋਨ ਕੀਤਾ। ਉਨ੍ਹਾਂ ਨੇ ਮੈਨੂੰ ਕੁਝ ਲੋਕਾਂ ਦਾ ਨੰਬਰ ਦਿੱਤਾ।''

ਦੱਸਣਯੋਗ ਹੈ ਕਿ ਬਾਓਪਸੀ 'ਚ ਪਤਾ ਲੱਗਾ ਕਿ ਇਹ ਕੈਂਸਰ ਹੈ ਤੇ ਇਸ ਦੀ ਸਰਜਰੀ ਕਰਨੀ ਹੋਵੇਗੀ। ਮੇਰੇ ਪਿਤਾ ਹਸਪਤਾਲ 'ਚ ਭਰਤੀ ਹੋਏ। ਦੂਜੇ ਦਿਨ ਉਸ ਦੀ ਸਰਜਰੀ ਸੀ। 4 ਘੰਟੇ ਦੀ ਸਰਜਰੀ ਬਾਅਦ ਡਾਕਟਰ ਨੇ ਮੈਨੂੰ ਦੱਸਿਆ ਕਿ ਆਪਰੇਸ਼ਨ ਸਫਲ ਰਿਹਾ।'' ਦੱਸ ਦੇਈਏ ਕਿ ਹੁਣ ਵਿਕਰਮ ਭੱਟ ਦੇ ਪਿਤਾ ਜੀ ਬਿਲਕੁਲ ਠੀਕ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰਨ ਫਿਰਨ ਦੀ ਸਲਾਹ ਦਿੱਤੀ ਹੈ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News