ਵਿੰਦੂ ਦਾਰਾ ਸਿੰਘ ਨੇ ਸਾਂਝੀ ਕੀਤੀ ਖਾਸ ਤਸਵੀਰ, ਦਿਖੇ ਦੁਨੀਆ ਭਰ ''ਚ ਰੌਸ਼ਨ ਕਰਨ ਵਾਲੇ 3 ਲੇਜੈਂਡਸ

11/25/2019 10:55:51 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਵਿੰਦੂ ਦਾਰਾ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਪਿਤਾ ਜੀ ਯਾਨੀਕਿ ਦਾਰਾ ਸਿੰਘ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਖਾਸ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਪੰਜਾਬੀ ਦਾ ਨਾਂ ਦੁਨੀਆ ਭਰ 'ਚ ਰੌਸ਼ਨ ਕਰਨ ਵਾਲੇ ਲੇਜੈਂਡਸ ਨਜ਼ਰ ਆ ਰਹੇ ਹਨ। ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਦਿ ਲੇਜੈਂਡਸ ਇਕ ਫਰੇਮ 'ਚ #ਮੇਜਰ ਧਿਆਨ ਚੰਦ #ਮਿਲਖਾ ਸਿੰਘ #ਦਾਰਾ ਸਿੰਘ।''

PunjabKesari

ਇੰਨ੍ਹਾਂ ਤਿੰਨਾਂ ਹੀ ਪੰਜਾਬੀ ਮੇਜਰ ਧਿਆਨ ਚੰਦ, ਮਿਲਖਾ ਸਿੰਘ ਤੇ ਦਾਰਾ ਸਿੰਘ ਨੇ ਆਪਣੇ-ਆਪਣੇ ਖੇਤਰ 'ਚ ਵੱਡੀਆਂ-ਵੱਡੀਆਂ ਮੱਲਾਂ ਮਾਰ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਤਿੰਨਾਂ ਲੇਜੈਂਡਸ ਨੂੰ ਦੁਨੀਆ ਭਰ 'ਚ ਵੱਸਦੇ ਪੰਜਾਬੀ ਬੜੇ ਹੀ ਅਦਾਰ-ਸਤਿਕਾਰ ਤੇ ਪਿਆਰ ਨਾਲ ਯਾਦ ਕਰਦੇ ਹਨ। ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

It's a wrap for #NanakNaamJahaazHai ❤❤ With the amazing producer and director Maan Singh Deep & Kalyanji #movies #punjab

A post shared by Vindu dara Singh (@vindusingh) on Nov 13, 2019 at 12:32am PST

ਜੇ ਗੱਲ ਕਰੀਏ ਵਿੰਦੂ ਦਾਰਾ ਸਿੰਘ ਦੀ ਤਾਂ ਉਹ ਹਿੰਦੀ ਫਿਲਮਾਂ ਨਾਲ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਮੁੜ ਤੋਂ ਬਣ ਰਹੀ ਨਾਨਕ ਨਾਮ ਜਹਾਜ਼ ਫਿਲਮ ਦੇ ਰੀਮੇਕ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News